ਅਕਾਲੀ ਭਾਜਪਾ ਗਠਜੋੜ ਅਸਲ ਮੁੱਦੇ ਤੋਂ ਹਟ ਕੇ ਸਿਆਸਤ ਕਰ ਰਿਹਾ ਹੈ: ਏਕਨੂਰ ਖਾਲਸਾ ਫੌਜ਼
ਅਕਾਲੀ ਭਾਜਪਾ ਗਠਜੋੜ ਅਸਲ ਮੁੱਦੇ ਤੋਂ ਹਟ ਕੇ ਸਿਆਸਤ ਕਰ ਰਿਹਾ ਹੈ: ਏਕਨੂਰ ਖਾਲਸਾ ਫੌਜ਼
ਫਿਰੋਜ਼ਪੁਰ 06 ਦਸੰਬਰ (Harish Monga) : ਬਰਗਾੜੀ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਜ਼ਮਾਂ ਨੂੰ ਫੜਣ ਅਤੇ ਇਸ ਪਿਛੇ ਕਾਰਨਾਂ ਨੂੰ ਲੱਭਣ ਦੀ ਬਜਾਏ ਪੰਜਾਬ ਦੀ ਮੌਜ਼ੂਦਾ ਅਕਾਲੀ ਭਾਜਪਾ ਸਰਕਾਰ ਸਿਆਸਤ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਏਕਨੂਰ ਖਾਲਸਾ ਫੌਜ਼ ਦੇ ਅਹੁਦੇਦਾਰ ਭਾਈ ਲਖਵੀਰ ਸਿੰਘ ਮਹਾਲਮ, ਹਿੰਮਤ ਸਿੰਘ ਸ਼ਕੂਰ, ਅਮਰੀਕ ਸਿੰਘ ਗੋਰਾ ਫਿਰੋਜ਼ਪੁਰ ਨੇ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਸਦਭਾਵਨਾ ਰੈਲੀ ਦੇ ਨਾਂ ਤੇ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ। ਇਕ ਪਾਸੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਅਕਾਲੀ ਭਾਜਪਾ ਲੀਡਰਸ਼ਿਪ ਮਗਰਮੱਛ ਵਾਲੇ ਹੰਝੂ ਵਹਾਅ ਰਹੇ ਹਨ ਅਤੇ ਦੂਜੇ ਪਾਸੇ ਸ਼ਕਤੀ ਪ੍ਰਦਰਸ਼ਨ ਕਰਕੇ ਸਿਆਸੀ ਰੋਟੀਆਂ ਸੇਕ ਰਹੇ ਹਨ। ਉਨ•ਾਂ ਆਖਿਆ ਕਿ ਅਕਾਲੀ ਭਾਜਪਾ ਲੀਡਰਸ਼ਿਪ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ, ਜਦਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁਲਜ਼ਮ ਉਨ•ਾਂ ਦੀ ਪਹੁੰਚ ਤੋਂ ਬਾਹਰ ਹਨ। ਉਨ•ਾਂ ਆਖਿਆ ਕਿ ਜੇਕਰ ਮੌਜ਼ੂਦਾ ਸਰਕਾਰ ਨੂੰ ਸ਼ਕਤੀ ਪ੍ਰਦਰਸ਼ਨ ਦਾ ਐਨਾ ਹੀ ਸ਼ੌਕ ਹੈ ਤਾਂ ਉਹ ਇਹ ਸ਼ਕਤੀ ਬੇਅਦਬਲੀ ਕਰਨ ਵਾਲੇ ਮੁਲਜ਼ਮਾਂ ਨੂੰ ਅਤੇ ਪੰਜਾਬ ਵਿਚ ਹੀ ਬੇਅਦਬੀ ਕਿਉਂ ਹੋਈ ਉਨ•ਾਂ ਕਾਰਨਾਂ ਨੂੰ ਲੱਭਣ ਵਿਚ ਇਹ ਸ਼ਕਤੀ ਲਗਾਵੇ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਸ਼ਕੂਰ, ਭਾਈ ਗੁਰਭੈਅ ਸਿੰਘ ਬੱਧਨੀ, ਗੁਰਨਾਮ ਸਿੰਘ, ਹਰਜਿੰਦਰ ਸਿੰਘ, ਪ੍ਰੀਤਮ ਸਿੰਘ ਆਦਿ ਮੌਜ਼ੂਦ ਸਨ।