ਜ਼ਿਲ•ਾ ਪੱਧਰੀ ਪਸ਼ੂ-ਧਨ ਮੇਲਾ ਤੇ ਦੁੱਧ ਚੁਆਈ ਮੁਕਾਬਲੇ ਨੇੜੇ ਸ਼ੀਤਲਾ ਮਾਤਾ ਮੰਦਰ ਫਿਰੋਜ਼ਪੁਰ ਛਾਉਣੀ ਵਿਖੇ 30 ਨਵੰਬਰ ਤੇ 1 ਦਸੰਬਰ ਨੂੰ- ਡਿਪਟੀ ਕਮਿਸ਼ਨਰ
ਫਿਰੋਜ਼ਪੁਰ 23 ਨਵੰਬਰ (ਏ.ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੀ ਨਸਲ ਸੁਧਾਰ ਅਤੇ ਦੁੱਧ ਦੀ ਪੈਦਾਵਾਰ 'ਚ ਵਾਧਾ ਕਰਨ ਦੇ ਮੰਤਵ ਨਾਲ ਸੂਬੇ ਭਰ 'ਚ ਜ਼ਿਲ•ਾ ਪੱਧਰ 'ਤੇ ਕਰਵਾਏ ਜਾ ਰਹੇ ਪਸ਼ੂ-ਧਨ ਮੇਲਾ ਅਤੇ ਦੁੱਧ ਚੁਆਈ ਮੁਕਾਬਲਿਆਂ ਤਹਿਤ ਫਿਰੋਜ਼ਪੁਰ ਜ਼ਿਲ•ੇ ਦਾ ਜ਼ਿਲ•ਾ ਪੱਧਰੀ ਪਸ਼ੂ-ਧਨ ਮੇਲਾ ਤੇ ਦੁੱਧ ਚੁਆਈ ਮੁਕਾਬਲੇ ਨੇੜੇ ਸ਼ੀਤਲਾ ਮਾਤਾ ਮੰਦਰ ਫਿਰੋਜ਼ਪੁਰ ਛਾਉਣੀ ਵਿਖੇ 30 ਨਵੰਬਰ ਤੇ 1 ਦਸੰਬਰ 2015 ਨੂੰ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜ਼ੀ: ਡੀ.ਪੀ.ਐਸ ਖਰਬੰਦਾ ਨੇ ਇਸ ਪਸ਼ੂ ਧਨ ਮੇਲੇ ਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ। ਉਨ•ਾਂ ਪਸ਼ੂ ਮੇਲੇ ਦੇ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨੂੰ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਉਨ•ਾਂ ਦੱਸਿਆ ਕਿ ਇਹ ਮੇਲਾ ਪਸ਼ੂ ਪਾਲਣ ਵਿਭਾਗ ਵੱਲੋਂ ਹਰ ਸਾਲ ਪੇਡੂ ਵਿਕਾਸ ਵਿਭਾਗ ਪੰਜਾਬ ਅਤੇ ਜਿਲ•ਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ । ਇਸ ਮੇਲੇ ਵਿੱਚ ਦੁਧਾਰੂ ਪਸ਼ੂਆਂ ਦੇ ਦੁੱਧ ਚੁਆਈ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਸਭ ਤੋਂ ਵੱਧ ਦੁੱਧ ਦੇਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਂਦੇ ਹਨ। ਮੇਲੇ ਦੌਰਾਨ ਜੇਤੂ ਵੱਖ-ਵੱਖ ਪਸ਼ੂ ਪਾਲਕਾਂ ਨੂੰ 5.50 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨ•ਾਂ ਦੱਸਿਆ ਕਿ ਇਸ ਮੇਲੇ ਦੀ ਸਫਲਤਾ ਲਈ ਸ: ਸੰਦੀਪ ਸਿੰਘ ਗੜ•ਾ ਐਸ.ਡੀ.ਐਮ ਨੂੰ ਮੇਲਾ ਅਫਸਰ ਨਿਯੁੱਕਤ ਕੀਤਾ ਗਿਆ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ: ਬਲਦੇਬ ਸਿੰਘ ਰੁਮਾਣਾ ਨੇ ਦੱਸਿਆ ਕਿ ਹੋਰਨਾ ਮੁਕਾਬਲਿਆਂ ਤੋਂ ਇਲਾਵਾ ਮਾਰਵਾੜੀ ਅਤੇ ਨੁੱਕਰੇ ਵਛੇਰੇ-ਵਛੇਰੀਆਂ, ਘੋੜੇ-ਘੋੜੀਆਂ ਦੇ ਨਸਲ ਮੁਕਾਬਲੇ, ਐਚ.ਐਫ, ਦੋਗਲੀਆਂ, ਜਰਸੀ, ਸਾਹੀਵਾਲ ਗਾਵਾਂ, ਵੈਹੜੀਆਂ, ਮੁਰਹਾ ਅਤੇ ਨੀਲੀ ਰਾਵੀ ਮੱਝਾਂ, ਝੋਟੀਆਂ-ਝੋਟੇ ਅਤੇ ਕੱਟਿਆਂ ਦੇ ਨਸਲ ਮੁਕਾਬਲੇ, ਭੇਡਾਂ, ਬੱਕਰੀਆਂ, ਸੂਰ, ਅਸੀਲ ਮੁਰਗੇ, ਬੱਤਖਾਂ ਅਤੇ ਟਰਕੀਆਂ ਮੁਕਾਬਲਿਆਂ ਤੋਂ ਇਲਾਵਾ ਕੁੱਤਿਆਂ ਦੇ ਨਸਲ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਘੋੜਿਆਂ ਦੇ ਨਾਚ ਅਤੇ ਸਜਾਵਟ ਮੁਕਾਬਲੇ ਇਸ ਮੇਲੇ 'ਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ ਅਤੇ ਨਿਹੰਗ ਸਿੰਘ ਗਤਕੇ ਰਾਹੀਂ ਆਪਣੇ ਕਰਤੱਬ ਵੀ ਦਿਖਾਉਣਗੇ। ਉਨ•ਾਂ ਇਹ ਵੀ ਦੱਸਿਆ ਕਿ ਮੇਲੇ ਵਿਚ ਭਾਗ ਲੈਣ ਵਾਲੇ ਪਸ਼ੂ ਪਾਲਕਾਂ ਲਈ ਟੈਂਟ, ਪਸ਼ੂਆਂ ਲਈ ਚਾਰੇ ਅਤੇ ਤੂੜੀ ਦਾ ਪ੍ਰਬੰਧ ਵੀ ਹੋਵੇਗਾ ਅਤੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਸ ਮੀਟਿੰਗ ਵਿਚ ਸ਼੍ਰੀ ਜਤਿੰਦਰ ਜੋਰਵਾਲ ਆਈ.ਏ.ਐਸ,ਸ: ਸੰਦੀਪ ਸਿੰਘ ਗੜ•ਾ ਐਸ.ਡੀ.ਐਮ, ਮਿਸ ਜਸਲੀਨ ਕੌਰ ਸਹਾਇਕ ਕਮਿਸ਼ਨਰ ਜਨਰਲ,ਸ: ਜਸਵੰਤ ਸਿੰਘ ਬੜੈਚ ਬੀ.ਡੀ.ਪੀ.ਓ, ਡਾ: ਜਸਵੰਤ ਸਿੰਘ, ਡਾ: ਪਰਵੀਨ ਅਗਰਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।