Ferozepur News

ਮੁੱਖ ਮੰਤਰੀ ਵੱਲੋਂ ਡਾ: ਹਰਿੰਦਰ ਸਿੰਘ ਦੀ ਖੋਜ ਭਰਪੂਰ ਪੁਸਤਕ “ਪੰਜਾਬ ਦੇ ਬੌਰੀਆ ਕਬੀਲੇ ਦਾ ਸਭਿਆਚਾਰ” ਰਲੀਜ਼

IMG_3254ਫਿਰੋਜ਼ਪੁਰ 7 ਜੁਲਾਈ (ਏ.ਸੀ.ਚਾਵਲਾ) ਜ਼ਿਲੇ• ਦੇ ਪਿੰਡ ਕੋਹਾਲੇ ਦੇ ਵਸਨੀਕ ਡਾ: ਹਰਿੰਦਰ ਸਿੰਘ ਦੀ ਖੋਜ ਭਰਪੂਰ ਪੁਸਤਕ “ ਪੰਜਾਬ ਦੇ ਬੌਰੀਆ ਕਬੀਲੇ ਦਾ ਸਭਿਆਚਾਰ” ਨੂੰ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿੰਡ ਬਾਦਲ ਵਿਖੇ ਰਲੀਜ਼ ਕੀਤਾ ਗਿਆ। ਮੁੱਖ ਮੰਤਰੀ ਸ: ਬਾਦਲ ਨੇ ਇਸ ਮੌਕੇ ਡਾ:ਹਰਿੰਦਰ ਸਿੰਘ ਵੱਲੋਂ ਬੌਰੀਆ ਕਬੀਲੇ ਬਾਰੇ ਕੀਤੇ ਗਏ ਖੋਜ ਭਰਪੂਰ ਕਾਰਜ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਖੋਜ ਭਰਪੂਰ ਪੁਸਤਕ ਨਾਲ ਇਸ ਕਬੀਲੇ ਦੇ ਹਰ ਪਹਿਲੂ ਬਾਰੇ ਲੋਕਾਂ ਦੀ ਜਾਣਕਾਰੀ ਵਿਚ ਵਾਧਾ ਹੋਵੇਗਾ ਅਤੇ ਅਧਿਐਨ ਦੇ ਵਿਦਿਆਰਥੀਆਂ ਨੂੰ ਵੀ ਇਸਦਾ ਲਾਭ ਮਿਲੇਗਾ। ਇਸ ਖੋਜ ਭਰਪੂਰ ਪੁਸਤਕ ਵਿਚ ਬੌਰੀਆ ਕਬੀਲੇ ਦੇ ਸਭਿਆਚਾਰ,ਇਤਿਹਾਸਕ ਪਿਛੋਕੜ,ਰੀਤਾਂ-ਰਸਮਾਂ,ਲੋਕ ਕਲਾਵਾਂ,ਤਿਉਹਾਰਾਂ,ਲੋਕ ਸਾਹਿਤ,ਸਮਾਜਿਕ ਪ੍ਰਬੰਧ,ਗੁਪਤ ਭਾਸ਼ਾ ਸਮੇਤ ਹਰ ਪਹਿਲੂ ਦਾ ਬਹੁਤ ਬਰੀਕੀ ਨਾਲ ਅਧਿਐਨ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਸ: ਦਿਆਲ ਸਿੰਘ ਕੋਲਿਆਵਾਲੀ,ਸ: ਸੁਖਚੈਨ ਸਿੰਘ ਸਰਪੰਚ ਕੋਹਾਲਾ ਕੌਮੀ ਜਥੇਬੰਦਕ ਸਕੱਤਰ ਯੂਥ ਅਕਾਲੀ ਦਲ ਤੇ ਡਾ: ਹਰਿੰਦਰ ਸਿੰਘ ਵੀ ਹਾਜ਼ਰ ਸਨ।

Related Articles

Check Also
Close
Back to top button