Ferozepur News
ਔਰਤਾਂ/ਲੜਕੀਆਂ ਲਈ ਸਵਿਮਿੰਗ ਪੂਲ ਤੇ ਤੈਰਾਕੀ ਲਈ ਸ਼ਾਮ 7 ਤੋਂ 8 ਵਜੇ ਦਾ ਸਮਾਂ ਨਿਸ਼ਚਿਤ: ਨੀਲਮਾ
ਫ਼ਿਰੋਜਪੁਰ 26 ਜੂਨ 2015(ਏ.ਸੀ.ਚਾਵਲਾ) ਜ਼ਿਲ•ਾ ਪ੍ਰੀਸ਼ਦ ਸਵਿਮਿੰਗ ਪੂਲ ਵਿਖੇ ਔਰਤਾਂ/ ਲੜਕੀਆਂ ਦੀ ਤੈਰਾਕੀ ਲਈ ਜ਼ਿਲ•ਾ ਪ੍ਰੀਸ਼ਦ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਔਰਤਾਂ/ਲੜਕੀਆਂ ਲਈ ਤੈਰਾਕੀ ਦਾ ਸਮਾਂ ਸ਼ਾਮ 7 ਤੋਂ 8 ਵਜੇ ਤਕ ਨਿਸ਼ਚਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਨੀਲਮਾ ਨੇ ਦੱਸਿਆ ਕਿ ਅਜਿਹਾ ਔਰਤਾਂ/ਲੜਕੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ ਅਤੇ ਉਨਾਂ ਲਈ ਮਹਿਲਾ ਕੋਚ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ•ਾਂ ਔਰਤਾਂ/ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ।