ਸਰਵ ਸਿੱਖਿਆ ਅਭਿਆਨ /ਰ.ਮ.ਸ.ਅ ਦਫਤਰੀ ਕਰਮਚਾਰੀਆ ਸੱਤਵੇਂ ਦਿਨ ਵੀ ਕਾਲੇ ਬਿੱਲੇ ਲਾ ਕੇ ਕੰਮ ਕੀਤਾ
ਫ਼ਿਰੋਜ਼ਪੁਰ 22 ਜੂਨ (ਏ.ਸੀ.ਚਾਵਲਾ) ਪਿਛਲੇ ਤਿੰਨ ਮਹੀਨਿਆ ਤੋਂ ਤਨਖਾਹਾਂ ਨਾ ਮਿਲਣ ਕਰਕੇ ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀ ਕਾਲੇ ਦਿਨ ਬਤਾਉਣ ਨੂੰ ਮਜਬੂਰ ਹਨ ਤੇ ਕਰਮਚਾਰੀਆ ਨੇ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਸੱਤਵੇਂ ਦਿਨ ਵੀ ਕਾਲੇ ਬਿੱਲੇ ਲਗਾ ਕੇ ਕੰਮ ਕੀਤਾ। ਸੂਬਾ ਸਰਕਾਰ ਦੀ ਬੇਰੁਖੀ ਇੰਨੀ ਵੱਧ ਚੁੱਕੀ ਹੈ ਕਿ ਪਹਿਲਾ ਤੋਂ ਹੀ ਨਿਗੁਣੀਆ ਤਨਖਾਹਾਂ ਤੇ ਕੰਮ ਕਰ ਰਹੇ ਕਰਮਚਾਰੀਆ ਨੂੰ ਮਾਰਚ ਮਹੀਨੇ ਤੋਂ ਤਨਖਾਹ ਨਸੀਬ ਨਹੀ ਹੋਈ ਹੈ ਜਿਸ ਕਰਕੇ ਹੁਣ ਇੰਨੀ ਅੱਤ ਦੀ ਮਹਿੰਗਾਈ ਵਿਚ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਤੇ ਕਰਮਚਾਰੀਆ ਨੂੰ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਣ ਲਈ ਕਰਜ਼ਾ ਲੈਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ। ਪ੍ਰੈਸ ਬਿਆਨ ਦਿੰਦੇ ਹੋਏ ਜ਼ਿਲ•ਾ ਫਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਟੁਰਨਾ ਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਤੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੂੰ ਕਰਮਚਾਰੀਆ ਦੀ ਕੋਈ ਫਿਕਰ ਨਹੀ ਹੈ ਤੇ ਕੇਂਦਰ ਦੀ ਸਹਾਇਤਾ ਨਾਲ ਚੱਲਣ ਵਾਲੇ ਪ੍ਰੌਜੈਕਟ ਦੇ ਕਰਮਚਾਰੀ ਪਿਛਲੇ ਤਿੰਨ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਅਤੇ ਵਿਭਾਗ ਦੇ ਲੰਬੇ ਸਮੇਂ ਤੋਂ ਮਿਲ ਰਹੇ ਲਾਰਿਆ ਵਿਚ ਵੀ ਹੁਣ ਚਾਨਣ ਦੀ ਕੋਈ ਕਿਰਨ ਨਹੀ ਨਜ਼ਰ ਆ ਰਹੀ ਹੈ।ਉਨ•ਾਂ ਕਿਹਾ ਕਿ ਕਰਮਚਾਰੀ ਪਿਛਲੇ 10 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਹਨ ਪ੍ਰੰਤੂ ਸੂਬੇ ਦੀ ਮੋਜੂਦਾ ਸਰਕਾਰ ਨੇ ਕਰਮਚਾਰੀਆ ਨੂੰ ਰੈਗੁਲਰ ਕਰਨ ਲਈ ਲਾਰਿਆ ਤੋਂ ਸਿਵਾਏ ਕੁੱਝ ਨਹੀ ਦਿੱਤਾ।ਉਨ•ਾਂ ਕਿਹਾ ਕਿ ਜੂਨ ਦਾ ਮਹੀਨਾ ਵੀ ਖਤਮ ਹੋਣ ਕਿਨਾਰੇ ਆ ਗਿਆ ਹੈ ਤੇ ਸਰਕਾਰ ਅਤੇ ਵਿਭਾਗ ਵੱਲੋਂ ਕਰਮਚਾਰੀਆ ਨੂੰ ਚਾਰ ਮਹੀਨੇ ਦੀ ਤਨਖਾਹ ਦੇਣ ਸਬੰਧੀ ਕੋਈ ਆਸ ਦੀ ਕਿਰਨ ਨਜ਼ਰ ਨਹੀ ਆ ਰਹੀ ਹੈ।ਉਨ•ਾਂ ਕਿਹਾ ਕਿ ਸਰਕਾਰ ਦੇ ਮੰਤਰੀ ਆਪ ਤਾਂ ਵਿਦੇਸ਼ਾ ਵਿਚ ਜਾ ਕੇ ਛੁੱਟੀਆ ਦਾ ਆਨੰਦ ਮਾਣ ਰਹੇ ਹਨ ਤੇ ਦੂਜੇ ਪਾਸੇ ਬਿਨਾ ਤਨਖਾਂਹ ਤੋਂ ਅੱਤ ਦੀ ਗਰਮੀ ਵਿਚ ਕਰਮਚਾਰੀ ਸੁੱਕਣੇ ਪਏ ਹਨ।ਉਨ•ਾਂ ਕਿਹਾ ਕਿ ਅੱਛੇ ਦਿਨ ਦਾ ਨਾਅਰਾ ਲਾਉਣ ਵਾਲੀ ਸਰਕਾਰ ਦਾ ਅਸਲੀ ਚੇਹਰਾ ਜਨਤਾ ਦੇ ਸਾਮ•ਣੇ ਆ ਚੁੱਕਾ ਹੈ।ਉਨ•ਾਂ ਕਿਹਾ ਕਿ ਜੇਕਰ ਸੂਬੇ ਤੇ ਕੇਂਦਰ ਦੀ ਅਕਾਲੀ ਭਾਜਪਾ ਗਠਬੰਧਨ ਸਰਕਾਰ ਕਰਮਚਾਰੀਆ ਨੂੰ ਸਮੇਂ ਸਿਰ ਤਨਖਾਹ ਦੇਣ ਦੇ ਕਾਬਿਲ ਨਹੀ ਹੈ ਤਾਂ ਇਸ ਸਰਕਾਰ ਨੂੰ ਰਾਜ ਕਰਨ ਦਾ ਤੇ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀ ਹੈ।ਉਨ•ਾਂ ਕਿਹਾ ਕਿ ਜੇਕਰ ਇਸ ਹਫਤੇ ਕਰਮਚਾਰੀਆ ਦੀ ਤਨਖਾਹ ਦੀ ਰਾਸ਼ੀ ਜਾਰੀ ਨਾ ਕੀਤੀ ਗਈ ਤਾਂ ਕਰਮਚਾਰੀ ਆਉਣ ਵਾਲੇ ਹਫਤੇ ਵਿਚ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਸੂਬਾ ਪੱਧਰੀ ਰੈਲੀ ਕਰਨਗੇ।ਇਸ ਮੋਕੇ ਸੁਖਦੇਵ ਸਿੰਘ,ਪਵਨ ਕੁਮਾਰ,ਸੰਦੀਪ ਕੁਮਾਰ,ਸੁਨੀਲ ਕੁਮਾਰ, ਦਵਿੰਦਰ ਤਲਵਾੜ, ਜਨਕ ਸਿੰਘ, ਦੀਪੂ, ਵਰਿੰਦਰ ਸਿੰਘ, ਕੁਲਨਾਇਕ, ਕੀਰਤੀ, ਚਿੰਕੀ, ਰੀਨਾ, ਮੀਨਾਕਸ਼ੀ, ਵੀਨਾ, ਸੋਨਮ, ਹਾਜ਼ਿਰ ਸਨ।