Ferozepur News

ਸਮਰ ਕੋਚਿੰਗ ਕੈਂਪ ਨਵੇਂ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਦਾ ਇੱਕ ਬਹੁਤ ਹੀ ਵਧੀਆਂ ਉਪਰਾਲਾ: ਅਮਿਤ ਕੁਮਾਰ

IMG_20150621_082135ਫਿਰੋਜਪੁਰ 21 ਜੂਨ (ਏ.ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਨਵੇਂ ਉਭਰਦੇ ਦੇ ਖਿਡਾਰੀਆਂ ਲਈ ਸਮਰ ਕੋਚਿੰਗ ਕੈਂਪ ਲਗਾਏ ਜਾਂਦੇ ਹਨ। ਇਸ ਲੜੀਂ ਤਹਿਤ ਜਿਲ•ਾ ਫਿਰੋਜਪੁਰ ਵਿਖੇ 125 ਲੜਕੇ/ਲੜਕੀਆਂ ਦਾ ਕੈਂਪ ਮਿਤੀ 16 ਜੂਨ ਤੋਂ 30 ਜੂਨ ਤੱਕ ਲਗਾਈਆਂ ਜਾ ਰਿਹਾ ਹੈ।  ਇਹ ਜਾਣਕਾਰੀ ਦਿੰਦਿਆ ਸ੍ਰੀ ਸੁਨੀਲ ਸ਼ਰਮਾ ਜਿਲ•ਾ ਖੇਡ ਅਫਸਰ ਨੇ ਦਿੱਤੀ। ਉਨ•ਾਂ  ਦੱਸਿਆ ਕਿ ਕਬੱਡੀ ਖੇਡ ਵਿਚ 20 ਲੜਕੀਆਂ, ਹਾਕੀ ਵਿਚ 23 ਲੜਕੇ ਅਤੇ 5 ਲੜਕੀਆਂ, ਹੈਡਬਾਲ ਵਿਚ 12 ਲੜਕੇ, ਖੋਹ ਖੋਹ ਵਿਚ 12 ਲੜਕੇ 12 ਲੜਕੀਆਂ, ਤੈਰਾਕੀ ਵਿਚ 10 ਲੜਕੇ ਅਤੇ  5 ਲੜਕੀਆਂ, ਟੇਬਲ ਟੈਨਿਸ ਵਿਚ 5 ਲੜਕੇ ਅਤੇ 6 ਲੜਕੀਆਂ ਅਤੇ ਬੌਕਸਿੰਗ ਵਿਚ 10 ਲੜਕੇ ਅਤੇ 5 ਲੜਕੀਆਂ ਹਿੱਸਾ ਲੈ ਰਹੀਆਂ ਹਨ। ਅੱਜ ਵਿਸ਼ਵ ਯੋਗ ਦਿਵਸ ਦੇ ਮੌਕੇ ਵਿਚ ਸਾਰੇ ਖਿਡਾਰੀਆਂ ਵੱਲੋਂ ਯੋਗ ਕੈਂਪ ਵਿੱਚ ਹਿੱਸਾ ਲਿਆ ਗਿਆ। ਯੋਗਾਂ ਕੈਂਪ ਤੋ ਬਾਅਦ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਆਈ.ਏ.ਐਸ.ਵੱਲੋਂ ਖਿਡਾਰੀਆਂ ਤੋਂ ਇਸ ਕੈਂਪ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਖੇਡ  ਵਿਭਾਗ ਵੱਲੋਂ ਦਿੱਤੀ ਜਾਂਦੀ ਰੋਜ਼ਾਨਾ ਮਿਲਣ ਵਾਲੀ ਡਾਈਟ ਖਿਡਾਰੀਆਂ ਨੂੰ ਦਿੱਤੀ। ਉਨ•ਾਂ ਕਿਹਾ ਕਿ ਇਹ ਸਮਰ ਕੋਚਿੰਗ ਕੈਂਪ ਨਵੇਂ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਦਾ ਇੱਕ ਬਹੁਤ ਹੀ ਵਧੀਆਂ ਉਪਰਾਲਾ ਹੈ ਅਤੇ ਇਨ•ਾਂ ਸਮਰਾਂ ਕੈਂਪਾਂ ਵਿਚ ਖੇਡ  ਕੇ ਕਈ ਖਿਡਾਰੀਆਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਹਾਸਲ ਕੀਤੀ ਅਤੇ ਦੇਸ਼ ਦਾ ਨਾਂ ਪੂਰੀ ਦੁਨਿਆ ਵਿਚ ਰੋਸ਼ਨ ਕੀਤਾ ਹੈ। ਇਸ ਮੌਕੇ ਪ੍ਰੋ.ਜਸਪਾਲ ਸਿੰਘ  ਗਿੱਲ ਐਸ.ਡੀ.ਐਮ.ਗੁਰੂਹਰਸਹਾਏ, ਮਿਸ ਜਸਲੀਨ ਕੌਰ ਸਹਾਇਕ ਕਮਿਸ਼ਨਰ, ਸ.ਭੁਪਿੰਦਰ ਸਿੰਘ ਤਹਿਸੀਲਦਾਰ, ਸ.ਪ੍ਰਗਟ ਸਿੰਘ ਬਰਾੜ ਉਪ ਜਿਲ•ਾ ਸਿੱਖਿਆ ਅਫਸਰ (ਐਲੀਮੈਟਰੀ) ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਸ੍ਰੀ ਧਰਮਪਾਲ ਬਾਂਸਲ ਚੇਅਰਮੈਨ ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ, ਸ੍ਰੀਮਤੀ ਅਵਤਾਰ ਕਾਂਤ ਕਬੱਡੀ ਕੋਚ, ਸੁਨੀਤਾ ਕੁਮਾਰੀ ਖੋਹ ਖੋਹ ਕੋਚ,ਰਮੀ ਕਾਂਤ ਬਾਕਸਿੰਗ ਕੋਚ, ਰਮਨ ਸਿੰਘ ਹੈਂਡਬਾਲ ਕੋਚ, ਮਨਮੀਤ ਸਿੰਘ ਰੂਬਲ ਹਾਕੀ ਕੋਚ,ਸੋਨੂੰ ਆਦਿ ਹਾਜਰ ਸਨ।

Related Articles

Check Also
Close
Back to top button