ਅੰਤਰ ਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮਨਾਇਆ ਜਾਵੇਗਾ
ਫਿਰੋਜਪੁਰ 17 ਜੂਨ (ਏ.ਸੀ.ਚਾਵਲਾ ) ਜਿਲ•ੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਯੂਰਵੈਦਿਕ ਅਤੇ ਆਯੂਸ਼ ਵੱਲੋਂ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ 21 ਜੂਨ ਨੂੰ ਜ਼ਿਲ•ਾ ਪੱਧਰੀ ਯੋਗ ਦਿਵਸ ਮਨਾਉਣ ਸਬੰਧੀ ਇਕ ਮੀਟਿੰਗ ਅਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਅਫਸਰ ਡਾ.ਦਰਬਾਰਾ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਬਾਗਬਾਨ ਮੱਖੂ ਗੇਟ ਵਿਖੇ ਹੋਈ । ਇਸ ਮੀਟਿੰਗ ਵਿਚ ਯੋਗ ਸਾਧਨਾ ਕੇਂਦਰ ਬਾਗਬਾਨ ਅਤੇ ਵੱਖ ਵੱਖ ਸਮਾਜ ਸੈਵੀਂ ਸੰਸਥਾਵਾਂ ਦੇ ਨੁਮਾਇੰਦੀਆਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ.ਦਰਬਾਰਾ ਸਿੰਘ ਭੁੱਲਰ ਨੇ ਦੱਸਿਆ ਕਿ ਜਿਲ•ੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਯੂਰਵੈਦਿਕ ਅਤੇ ਆਯੂਸ਼ ਵੱਲੋਂ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 21 ਜੂਨ ਨੂੰ ਸਵੇਰੇ 6.30 ਤੋਂ 7:35 ਵਜੇ ਤੱਕ ਜਿਲ•ਾ ਪ੍ਰਸ਼ਾਸਨ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਿਸ਼ੇਸ਼ ਤੌਰ ਤੇ , ਯੋਗ ਸਾਧਨਾ ਕੇਂਦਰ, ਪਤੰਜਲੀ ਯੋਗ ਪੀਠ ਅਤੇ ਆਰਟ ਆਫ਼ ਲਿਵਿੰਗ ਦੇ ਸਹਿਯੋਗ ਨਾਲ ਵਿਸ਼ਾਲ ਯੋਗ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਲੋਕਾਂ ਨੂੰ ਯੋਗ ਦਿਵਸ ਵਿਚ ਸ਼ਮੂਲੀਅਤ ਕਰਨ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ ਲਈ 20 ਜੂਨ 2015 ਸ਼ਾਮ 5 ਵਜੇ• ਯੋਗ ਸਾਧਨਾ ਕੇਂਦਰ ਤੋਂ ਇਕ ਯੋਗ ਰੈਲੀ ਦਾ ਕੱਢੀ ਜਾਵੇਗੀ। ਜੋ ਬਾਗਬਾਨ ਮੱਖੂ ਗੇਟ ਤੋ ਸ਼ੁਰੂ ਹੋ ਕੇ ਜੀਰਾ ਗੇਟ, ਛੱਤਾ ਬਜ਼ਾਰ, ਵਾਨ ਬਜ਼ਾਰ, ਮੇਨ ਬਜ਼ਾਰ ਤੋਂ ਹੁੰਦੀ ਹੋਈ ਸ਼ਹੀਦ ਉਧਮ ਸਿੰਘ ਚੌਕ ਵਿਖੇ ਸਮਾਪਤ ਹੋਵੇਗੀ। ਰੈਲੀ ਦੀ ਸਮਾਪਤੀ ਤੇ ਲੋਕਾਂ ਨੂੰ ਯੋਗ ਬਾਰੇ ਯੋਗ ਸਾਧਕਾਂ ਵੱਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਯੋਗ ਪ੍ਰਣਾਲੀ ਨਾਲ ਕਈ ਤਰ•ਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਜਿਹਨਾਂ ਵਿੱਚ ਸਿਰ ਦਰਦ, ਮਾਈਗ੍ਰੇਨ, ਸੂਗਰ, ਸਰਵਾਈਕਲ, ਪਿੱਠ ਦਰਦ, ਬਲੱਡ ਪ੍ਰੈਸਰ, ਨੀਂਦ ਨਾ ਆਉਣਾ, ਜ਼ੋੜਾ ਦੇ ਦਰਦ, ਔਰਤਾਂ ਤੇ ਬੱਚਿਆਂ ਦੇ ਕਈ ਰੋਗ ਸ਼ਾਮਿਲ ਹਨ। ਉਹਨਾਂ ਜਿਲ•ੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਇਸ ਯੋਗ ਕੈਂਪ ਵਿੱਚ ਸ਼ਾਮਿਲ ਹੋ ਕੇ ਯੋਗ ਮਾਹਿਰਾਂ ਤੋਂ ਯੋਗ ਦੀ ਸਿੱਖਿਆ ਲੈਣ ਲਈ ਜਰੂਰ ਪੁੱਜਣ। ਉਹਨਾਂ ਇਹ ਵੀ ਕਿਹਾ ਕਿ ਇੱਕ ਤੰਦਰੁਸਤ ਵਿਅਕਤੀ ਨਿਯਮਤ ਯੋਗ ਕਰਕੇ ਲੰਮੀ ਜਿੰਦਗੀ ਬਤੀਤ ਕਰ ਸਕਦਾ ਹੈ। ਉਹਨਾਂ ਕਿਹਾ ਕਿ ਯੋਗ ਕੇਵਲ ਸਰੀਰਕ ਕਸਰਤ ਹੀ ਨਹੀਂ ਸਗੋਂ ਇਹ ਮਨ, ਆਤਮਾ ਅਤੇ ਪ੍ਰਕਿਰਤੀ ਨਾਲ ਜੋੜਨ ਦਾ ਇੱਕ ਸਾਧਨ ਵੀ ਹੈ। ਇਸ ਮੌਕੇ ਸ੍ਰੀ ਹਰਭਜਨ ਸਿੰਘ ਚਾਵਲਾ, ਸ੍ਰੀ ਪ੍ਰਮੋਦ ਕੁਮਾਰ, ਸ੍ਰੀ ਏ.ਸੀ.ਚਾਵਲਾ, ਸ੍ਰੀ ਰਮਨ ਸ਼ਰਮਾ, ਸ੍ਰੀ ਦੇਸ਼ ਤੁੱਲੀ, ਸ੍ਰੀ ਸ਼ਾਮ ਲਾਲ ਗੱਖੜ, ਅਵਤਾਰ ਗਰੋਵਰ ਆਦਿ ਹਾਜਰ ਸਨ।