ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਮਹਿਮਾਂ ਵੱਲੋਂ ਕਿਸਾਨਾਂ ਨੂੰ ਕਣਕ ਦੀ ਰਹਿੰਦ – ਖੂਹੰਦ ਨਾ ਸਾੜਨ ਦੀ ਅਪੀਲ
ਖੇਤਾਂ ਦੇ ਉਪਜਾਉ ਤੱਤ, ਜੀਵ-ਜੰਤੂ ਅਤੇ ਰੁੱਖਾਂ ਨੂੰ ਬਚਾਉਣਾ ਸਾਡੀ ਜਿੰਮੇਵਾਰੀ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਮਹਿਮਾਂ ਵੱਲੋਂ ਕਿਸਾਨਾਂ ਨੂੰ ਕਣਕ ਦੀ ਰਹਿੰਦ – ਖੂਹੰਦ ਨਾ ਸਾੜਨ ਦੀ ਅਪੀਲ
ਖੇਤਾਂ ਦੇ ਉਪਜਾਉ ਤੱਤ, ਜੀਵ-ਜੰਤੂ ਅਤੇ ਰੁੱਖਾਂ ਨੂੰ ਬਚਾਉਣਾ ਸਾਡੀ ਜਿੰਮੇਵਾਰੀ
ਫਿਰੋਜ਼ਪੁਰ 17 ਅਪ੍ਰੈਲ, 2025: ਹਾਡ਼ੀ ਦਾ ਸੀਜਨ ਜੋਰਾਂ ਤੇ ਚੱਲ ਰਿਹਾ ਹੈ | ਕਣਕ ਦੀ ਵਾਡੀ ਅਤੇ ਪਸ਼ੂਆਂ ਲਈ ਤੂੜੀ ਬਣਾਉਣ ਤੋਂ ਬਾਅਦ ਅਗਲੀ ਫਸਲ ਦੀ ਤਿਆਰੀ ਲਈ ਕਿਸਾਨਾਂ ਵੱਲੋਂ ਖੇਤਾਂ ਵਿੱਚ ਰਹਿੰਦ ਖੂਹੰਦ ਨੂੰ ਅੱਗ ਲਾ ਦਿੱਤੀ ਜਾਂਦੀ ਹੈ | ਇਸ ਵਾਰ ਪਹਿਲਕਦਮੀ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਆਪਣੇ ਖੇਤ ਵਿੱਚ ਰਹਿੰਦ ਖੂਹੰਦ ਨੂੰ ਅੱਗ ਨਾ ਲਾਈ ਜਾਵੇ ਸਗੋਂ ਵਾਹ ਕੇ ਜਮੀਨ ਵਿੱਚ ਰਲਾਇਆ ਜਾਵੇ |
ਕਿਸਾਨ ਆਗੂ ਨੇ ਆਪਣੇ ਖੇਤ ਵਿੱਚ ਕਣਕ ਦੇ ਨਾੜ ਦੀ ਰਹਿੰਦ ਖੂਹੰਦ ਨੂੰ ਖੇਤ ਵਿੱਚ ਵਾਹੁੰਦਿਆਂ ਕਿਹਾ ਕਿ ਖੇਤ ਦੇ ਉਪਜਾਊ ਤੱਤਾਂ, ਜੀਵ ਜੰਤੂਆਂ ਅਤੇ ਰੁੱਖਾਂ ਨੂੰ ਬਚਾਉਣਾ ਸਾਡੀ ਮੁੱਖ ਜਿੰਮੇਵਾਰੀ ਹੈ| ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਦਾ ਕੋਈ ਠੋਸ ਹੱਲ ਨਾ ਹੋਣ ਕਰਕੇ ਕਿਸਾਨ ਨੂੰ ਮਜਬੂਰੀ ਵੱਸ ਅੱਗ ਲਾਉਣੀ ਪੈਂਦੀ ਹੈ, ਪਰ ਕਣਕ ਦੇ ਨਾੜ ਨੂੰ ਥੋੜੀ ਜਿਹੀ ਮਿਹਨਤ ਨਾਲ ਸਾਂਭਿਆ ਜਾ ਸਕਦਾ ਹੈ | ਉਹਨਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਿਰਫ ਕਿਸਾਨ ਹੀ ਪ੍ਰਦੂਸ਼ਣ ਕਰਦੇ ਹਨ, ਇਹ ਬਦਨਾਮੀ ਦਾ ਟਿੱਕਾ ਆਪਣੇ ਮੱਥੇ ਤੋਂ ਉਤਾਰਨ ਲਈ ਕਿਸਾਨਾਂ ਨੂੰ ਹੀ ਪਹਿਲਕਦਮੀ ਕਰਨੀ ਪੈਣੀ ਹੈ |
ਇਸ ਮੌਕੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਹੇਠਾਂ ਡਿੱਗਦੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਝੋਨੇ ਦੀ ਪਰਾਲੀ ਦੀ ਸਮੱਸਿਆ ਤੋਂ ਬੱਚਣ ਦਾ ਇਕੋ ਇਕ ਹੱਲ ਫਸਲੀ ਵਭਿਨੰਤਾ ਹੀ ਹੈ | ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਸੂਬੇ ਪੱਖੀ ਖੇਤੀ ਨੀਤੀ ਲਾਗੂ ਕਰੇ ਅਤੇ ਸਾਰੀਆਂ ਫਸਲਾਂ ਦੀ ਲਾਹੇਵੰਦ ਭਾਅ ਉਤੇ ਵਿਕਣ ਦੀ ਗਾਰੰਟੀ ਕਰੇ |