ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਤੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆਂ ਦੇ ਸਹਿਯੋਗੀ ਯਤਨਾਂ ਨਾਲ
‘30 ਡੇਅ ਫਿਟਨੈਸ ਚੈਲੇਜ਼’ ਪ੍ਰੋਗਰਾਮ ਤਹਿਤ ਪੁਰਸਕਾਰ ਸਮਾਰੋਹ ਕਰਵਾਇਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਤੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆਂ ਦੇ ਸਹਿਯੋਗੀ ਯਤਨਾਂ ਨਾਲ
‘30 ਡੇਅ ਫਿਟਨੈਸ ਚੈਲੇਜ਼’ ਪ੍ਰੋਗਰਾਮ ਤਹਿਤ ਪੁਰਸਕਾਰ ਸਮਾਰੋਹ ਕਰਵਾਇਆ ।\
ਫਿਰੋਜ਼ਪੁਰ, ਅਪ੍ਰੈਲ 17, 2025: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਾਈ ਸਦਕਾ ਤੇ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਜੀ ਦੀ ਯੋਗ ਅਗਵਾਈ ਹੇਠ ਅਕਾਦਮਿਕ ਤੇ ਸਮਾਜਿਕ ਗਤੀਵਿਧੀਆਂ ਰਾਹੀ ਨਿਰੰਤਰ ਅੱਗੇ ਵੱਧ ਰਿਹਾ ਹੈ। ਇਸ ਲੜੀ ਤਹਿਤ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਤੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆਂ ਦੇ ਸੀ.ਈ.ਓ. ਸ਼੍ਰੀ ਸਮਰਥ ਸ਼ਰਮਾ ਜੀ ਦੇ ਸਹਿਯੋਗੀ ਯਤਨਾਂ ਨਾਲ ‘30 ਡੇਅ ਫਿਟਨੈਸ ਚੈਲੇਜ਼’ ਪ੍ਰੋਗਰਾਮ ਦੀ ਸੰਪੂਰਨਤਾ ਉਪਰੰਤ 30 ਡੇ ਫਿਟਨੇਸ ਚੈਲੇਜ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਪੁਰਸਕਾਰ ਸਮਾਰੋਹ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ. ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਨੇ ਸ਼ਿਰਕਤ ਕੀਤੀ । ਇਸ ਪ੍ਰੋਗਰਾਮ ਦਾ ਆਗਾਜ਼ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਸਵਾਗਤੀ ਗੀਤ ਗਾ ਕੇ ਕੀਤਾ ।
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਪੁਰਸਕਾਰ ਸਮਾਰੋਹ ਦੀ ਸ਼ੋਭਾ ਵਧਾਉਣ ਲਈ ਉਚੇਚੇ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਸ. ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਫਿਰੋਜਪੁਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆ ਨਿੱਘਾ ਸਵਾਗਤ ਕੀਤਾ । ਉਨ੍ਹਾਂ ਕਿਹਾ ਕਿ ਸ. ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਆਪਣੀ ਮਿਹਨਤ ਸਦਕਾ ਸਮਾਜ ਵਿਰੋਧੀ ਤਾਕਤਾਂ ਨੂੰ ਖਤਮ ਕਰ ਰਹੇ ਹਨ ਅਤੇ ਚੰਗਾ ਸਮਾਜ ਸਿਰਜਣ ਵਿੱਚ ਮੌਹਰੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਕੈਡਿਟ ਸੰਜਨਾ ਸਾਡੀ ਵਿਦਿਆਰਥਣ ਹੈ ਜਿਸ ਨੇ 30 ਡੇ ਫਿਟਨੈਸ ਚੈਲੇਜ, ਇੰਸਟਾਗ੍ਰਾਮ ਰੀਲ ਪ੍ਰਤੀਯੋਗਿਤਾ ਵਿੱਚ ਰਾਜ ਪੱਧਰੀ ਦੂਜਾ ਸਥਾਨ ਪ੍ਰਾਪਤ ਕੀਤਾ ।
ਇਸ ਪੁਰਸਕਾਰ ਸਮਾਰੋਹ ਮੌਕੇ ਸ. ਭੁਪਿੰਦਰ ਸਿੰਘ ਸਿੱਧੂ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਫਿਰੋਜਪੁਰ ਨੇ ਕਿਹਾ ਕਿ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਅੱਜ ਇਸ ਪ੍ਰੋਗਰਾਮ ਵਿੱਚ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਅਵਸਰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਲਜ ਨਾਲ ਮੇਰਾ ਗਹਿਰਾ ਸੰਬੰਧ ਹੈ ਕਿਉਂਕਿ ਮੇਰੇ ਮਾਤਾ ਤੇ ਭੁਆਂ ਜੀ ਨੇ ਇਸੇ ਕਾਲਜ ਤੋਂ ਹੀ ਵਿੱਦਿਆ ਗ੍ਰਹਿਣ ਕੀਤੀ ਹੈ। ਸਮਾਜ ਵਿੱਚ ਨਸ਼ਿਆ ਸੰਬੰਧੀ ਉਨ੍ਹਾਂ ਬੋਲਦਿਆ ਕਿਹਾ ਕਿ ਇੱਕ ਆਮ ਧਾਰਨਾਂ ਜਿਹੀ ਬਣ ਚੁੱਕੀ ਹੈ ਕਿ ਪੰਜਾਬੀ ਨੌਜਵਾਨ ਨਸਿਆਂ ਵਿੱਚ ਗਲਤਾਨ ਹੈ ਪਰੰਤੂ ਅਜਿਹਾ ਕੁਝ ਨਹੀਂ ਹੈ। ਅਜਿਹੀਆਂ ਧਾਰਨਾਵਾਂ ਨੌਜਵਾਨੀ ਦੇ ਮਨੋਬਲ ਨੂੰ ਤੋੜਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੀਬ 5 ਪ੍ਰਤੀਸ਼ਤ ਨੌਜਵਾਨ ਨਸ਼ਾ ਕਰਦਾ ਮੰਨਿਆ ਜਾ ਸਕਦਾ ਹੈ ਜ਼ਿਆਦਾਤਰ ਨੌਜਵਾਨ ਆਪਣੀ ਮਿਹਨਤ ਸਦਕਾ ਵੱਖੋ-ਵੱਖ ਖੇਤਰਾਂ ਵਿੱਚ ਮੱਲਾ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਰੋਕਥਾਮ ਸੰਬੰਧੀ ਲੋਕਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਇਸ ਮੌਕੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆਂ ਦੇ ‘30 ਡੇ ਫਿਟਨੈਸ ਚੈਲੇਜ਼’ ਪ੍ਰੌਗਰਾਮ ਤਹਿਤ ਕਾਲਜ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਕਾਲਜ ਨੂੰ ਸਰਟੀਫਿਕੇਟ ਆਫ਼ ਅਚੀਵਮੈਂਟ (ਸਟੇਟ ਲੈਵਲ ਅਵਾਰਡ) ਅਤੇ ਚੈਂਪੀਅਨ ਆਫ਼ ਵੈਲਨੈਸ ਐਂਡ ਵੀਟੈਲਿਟੀ ਸ. ਭੁਪਿੰਦਰ ਸਿੰਘ ਸਿੱਧੂ, ਪੀ.ਪੀ. ਐਸ, ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਰਾਹੀ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਮੁੱਖ ਮਹਿਮਾਨ ਦੀ ਹਾਜ਼ਰੀ ਵਿੱਚ ਨੈਸ਼ਨਲ ਐਜੂਟਰੱਸਟ ਵੱਲੋਂ ਇਸ ਪ੍ਰੋਗਰਾਮ ਵਿੱਚ ਆਪਣੀ ਬਿਹਤਰੀਨ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਅਤੇ ਭਾਗੀਦਰਾਂ ਨੂੰ ਨੈਸ਼ਨਲ ਐਜੂਟਰੱਸਟ ਵੱਲੋਂ ਜਾਰੀ ਪ੍ਰਸ਼ੰਸਾ ਪੱਤਰ ਭੇਂਟ ਕੀਤੇ ਗਏ ।
ਇਸ ਮੇਕੇ ਸੈਂਟਰਲ ਐਸੋਸੀਏਸ਼ਨ ਦੇ ਇੰਚਾਰਜ ਮੈਡਮ ਸਿਮਰਪ੍ਰੀਤ ਕੌਰ ਅਤੇ ਸੀ.ਏ. ਮੈਬਰਜ਼ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਪਰਮਵੀਰ ਕੌਰ, ਮੁਖੀ ਪੰਜਾਬੀ ਵਿਭਾਗ ਨੇ ਨਿਭਾਈ। ਇਸ ਪ੍ਰੋਗਰਾਮ ਵਿੱਚ ਸਮੂਹ ਅਧਿਆਪਕ ਸਾਹਿਬਾਨ ਤੇ ਵਿਦਿਆਰਥੀ ਹਾਜ਼ਰ ਸਨ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।