ਬੱਸ ਡਰਾਈਵਰਾਂ/ਕੰਡਕਟਰਾਂ ਨੂੰ ਔਰਤਾਂ ਦੀ ਸੁਰੱਖਿਆ ਅਤੇ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ
ਫਿਰੋਜ਼ਪੁਰ 19 ਮਈ (ਏ. ਸੀ. ਚਾਵਲਾ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਸ ਡਰਾਈਵਰਾਂ/ ਕੰਡਕਟਰਾਂ ਨੂੰ ਬੱਸਾਂ ਵਿਚ ਔਰਤਾਂ, ਬਜ਼ੁਰਗਾਂ ਸਮੇਤ ਹਰ ਵਰਗ ਦੀਆਂ ਸਵਾਰੀਆਂ ਦੀ ਸੁਰੱਖਿਆਂ ਧਕੀਨੀ ਬਣਾਉਣਅਤੇ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਟਰਾਂਸੋਪਰਟ ਵਿਭਾਗ ਵੱਲੋਂ ਬੱਸ ਸਟੈਂਡ ਫਿਰੋਜ਼ਪੁਰ ਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਜ਼ਿਲ•ਾ ਟਰਾਂਸਪੋਰਟ ਅਧਿਕਾਰੀ ਸ.ਚਰਨਦੀਪ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਸਮਾਗਮ ਵਿਚ ਵੱਡੀ ਗਿਣਤੀ ਵਿਚ ਬੱਸ ਅਪਰੇਟਰਾਂ, ਆਟੋ ਰਿਕਸ਼ਾ ਚਾਲਕਾਂ ਡਰਾਈਵਰਾਂ ਅਤੇ ਬੱਸ ਕੰਡਕਟਰਾਂ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਜਿਲ•ਾ ਟਰਾਂਸਪੋਰਟ ਅਫਸਰ ਸ.ਚਰਨਦੀਪ ਸਿੰਘ, ਡੀ.ਐਸ.ਪੀ. ਸ.ਬਲਵਿੰਦਰ ਸਿੰਘ, ਡਾ.ਰਮੇਸ਼ਵਰ ਸਿੰਘ, ਪ੍ਰੋ: ਐਸ.ਐਨ.ਰੁਦਰਾ ਆਦਿ ਬੁਲਾਰਿਆਂ ਨੇ ਕਿਹਾ ਕਿ ਡਰਾਈਵਰੀ ਤੇ ਕੰਡਕਟਰੀ ਦਾ ਕਿੱਤਾ ਸੇਵਾ ਅਤੇ ਜਿੰਮੇਵਾਰੀ ਦਾ ਸੁਮੇਲ ਹੈ ਅਤੇ ਤੁਸੀ ਲੋਕ ਲੋਕਾਂ ਨੂੰ ਇਕ ਤੋਂ ਦੂਜੀ ਥਾਂ ਤੇ ਸੁਰੱਖਿਅਤ ਪਹੁੰਚਾਉਣ ਦਾ ਕਾਰਜ ਦਿਨ ਰਾਤ ਕਰਦੇ ਹੋ। ਉਨ•ਾਂ ਕਿਹਾ ਕਿ ਸੜਕ ਸੁਰੱਖਿਆਂ ਸਬੰਧੀ ਜਾਗਰੂਕਤਾ ਦੀ ਘਾਟ ਕਾਰਨ ਜਿਥੇ ਰੋਜ਼ਾਨਾ ਸੜਕ ਦੁਰਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ, ਉਥੇ ਹੀ ਬੱਸਾਂ ਵਿਚ ਔਰਤਾਂ ਬਜ਼ੁਰਗਾਂ ਨਾਲ ਵਧੀਕੀਆਂ ਦੇ ਕੇਸ ਸਾਹਮਣੇ ਆ ਰਹੇ ਹਨ। ਬੁਲਾਰਿਆਂ ਨੇ ਸਮੂੰਹ ਡਰਾਈਵਰਾਂ/ ਕੰਡਕਟਰਾਂ ਨੂੰ ਅਪੀਲ ਕੀਤੀ ਕਿ ਔਰਤਾਂ/ ਬਜ਼ੁਰਗਾਂ ਸਮੇਤ ਹਰ ਸਵਾਰੀ ਨਾਲ ਵਧੀਆਂ ਵਿਹਾਰ ਕਰਨ ਤਾਂ ਜੋਂ ਉਨ•ਾਂ ਨੂੰ ਸਫ਼ਰ ਦੌਰਾਨ ਪੂਰੀ ਸੁਰੱਖਿਆ ਮਹਿਸੂਸ ਹੋਵੇ। ਬੁਲਾਰਿਆਂ ਨੇ ਡਰਾਈਵਰਾਂ/ਕੰਡਕਟਰਾਂ ਨੂੰ ਸੜਕ ਸੁਰੱਖਿਆਂ ਸਬੰਧੀ ਲਾਗੂ ਨਿਯਮਾਂ ਦੀ ਵੀ ਸਖ਼ਤੀ ਨਾਲ ਪਾਲਨਾ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਜੀ.ਐਮ.ਪੰਜਾਬ ਰੋਡਵੇਜ਼ ਸ.ਮੱਖਣ ਸਿੰਘ,ਡਾ.ਗਗਨਦੀਪ ਕੌਰ, ਸੰਤ ਸਿੰਘ ਪ੍ਰਧਾਨ ਏਟਕ, ਬਲਵੰਤ ਸਿੰਘ ਪ੍ਰਧਾਨ ਇੰਟਕ, ਗੁਰਜੀਤ ਸਿੰਘ ਪ੍ਰਧਾਨ ਰੋਡਵੇਜ਼ ਯੂਨੀਅਨ ਅਕਾਲੀ ਦਲ, ਪ੍ਰਗਟ ਸਿੰਘ ਪ੍ਰਧਾਨ ਪੀ.ਟੀ.(ਪੀ.ਸੀ), ਬਲਵਿੰਦਰ ਸਿੰਘ ਚੇਅਰਮੈਨ ਸਰਬਜੀਤ ਬੱਸ ਸਰਵਿਸ, ਮਨਜੀਤ ਸਿੰਘ ਔਲਖ ਪ੍ਰਧਾਨ ਮਿੰਨੀ ਬਸ ਸਰਵਿਸ, ਸਤਨਾਮ ਸਿੰਘ ਪ੍ਰਧਾਨ ਮਿੰਨੀ ਬੱਸ ਕੰਡਕਟਰ ਯੂਨੀਅਨ, ਪ੍ਰਗਟ ਸਿੰਘ ਸਮੇਤ ਸਰਕਾਰੀ ਬੱਸ ਡਰਾਈਵਰ ਅਤੇ ਕੰਡਕਟਰ ਹਾਜਰ ਸਨ।