ਯੁੱਧ ਨਸ਼ਿਆਂ ਵਿਰੁੱਧ : ਹਾਈ ਸਮਾਰਟ ਸਕੂਲ ਦੁਲਚੀ ਕੇ ਵਿਖੇ ਸਰਕਾਰ ਦੀ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਸਾਦਾ ਪਰ
ਯੁੱਧ ਨਸ਼ਿਆਂ ਵਿਰੁੱਧ : ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਵਿਖੇ ਸਰਕਾਰ ਦੀ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਸਾਦਾ ਪਰ ਭਾਵਪੂਰਤ ਸਮਾਗਮ
ਫ਼ਿਰੋਜ਼ਪੁਰ, ਮਾਰਚ 14, 2025: ਬੀਤੇ ਦਿਨੀਂ ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਵਿਖੇ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜਿਲ੍ਹਾ ਪ੍ਰਸਾਸ਼ਨ ਵਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਇੱਕ ਸਾਦਾ ਪਰ ਭਾਵਪੂਰਤ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਜ਼ਿਲ੍ਹੇ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਜ)ਡਾਕਟਰ ਨਿਧੀ ਕੁਮਦ ਬਾਂਬਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ( ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ) ਡਾਕਟਰ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਮੈਡਮ ਅਮਨਦੀਪ ਕੌਰ ਸਾਇੰਸ ਮਿਸਟ੍ਰੈੱਸ ਦੀ ਸੰਚਾਲਨਾ ਹੇਠ ਹੋਏ ਇਸ ਸਮਾਗਮ ਵਿੱਚ ਸਕੂਲ ਮੁਖੀ ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਦਸਵੀਂ ਜਮਾਤ ਦੀ ਵਿਦਿਆਰਥਣ ਰਜਨੀ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਭਾਸ਼ਣ ਦਿੱਤਾ ਜਦੋਂ ਕਿ ਮਨਜੋਤ ਕੌਰ ਨੇ ਆਪਣੀ ਲਿਖੀ ਕਵਿਤਾ ਛੇਵਾਂ ਦਰਿਆ ਪੇਸ਼ ਕੀਤੀ। ਆਂਚਲ ਅਤੇ ਉਸਦੀ ਟੀਮ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਦਾ ਨਾਟਕ ਪੇਸ਼ ਕਰਕੇ ਸਮੂਹ ਦਰਸ਼ਕਾਂ ਦੇ ਮਨਾਂ ਨੂੰ ਜਿੱਤ ਲਿਆ।
ਡਾ.ਸਤਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਸਰਕਾਰ ਦੀਆਂ ਨਸ਼ੇ ਖ਼ਿਲਾਫ਼ ਸਰਗਰਮੀਆਂ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਡਾ.ਨਿਧੀ ਕੁਮਦ ਬਾਂਬਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਪ੍ਰੋਗਰਾਮ ਨੂੰ ਸਹਿਯੋਗ ਦੇਣ। ਉਹਨਾਂ ਨੇ ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਦੀ ਹੈਡਮਿਸਟ੍ਰੈਸ ਰਮਿੰਦਰ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਦੀ ਕਲਾ ਪ੍ਰਦਰਸ਼ਨੀ , ਅਨੁਸਾਸ਼ਨ ਅਤੇ ਸਕੂਲ ਦੇ ਮਾਹੌਲ ਦੀ ਖੁੱਲ੍ਹੇ ਮਨ ਨਾਲ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਕੂਲਾਂ ਵਿੱਚ ਇਸ ਕਿਸਮ ਦਾ ਮਾਹੌਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਸਹਾਈ ਹੋ ਸਕਦਾ ਹੈ। ਇਸ ਮੌਕੇ ਤੇ ਪ੍ਰਸਾਸ਼ਨ ਵੱਲੋਂ ਹਾਜ਼ਰ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸੌਂ ਚੁਕਾਈ ਗਈ।
ਸਕੂਲ ਵੱਲੋਂ ਮੈਡਮ ਏ ਡੀ ਸੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਤਕਰੀਬਨ ਦੋ ਘੰਟੇ ਚੱਲੇ ਇਸ ਸਮਾਗਮ ਵਿੱਚ ਸਮੁੱਚੇ ਹਾਈ ਸਕੂਲ ,ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸਟਾਫ਼ ਤੋਂ ਇਲਾਵਾ ਸਰਕਾਰੀ ਡਿਸਪੈਂਸਰੀ ਦਾ ਸਮੂਹ ਅਤੇ ਪਿੰਡ ਦੀ ਸਰਪੰਚ ਰਾਜ, ਦਿਲਬਾਗ ਸਿੰਘ, ਪਰਵਿੰਦਰ ਸਿੰਘ ਬੱਗਾ, ਹਰਜੀਤ ਚੇਅਰਮੈਨ ਐਸ ਐਮ ਕਮੇਟੀ ,ਬੱਬੂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਿੱਸਾ ਲਿਆ।