ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਯੁਵਕ ਸੇਵਾਵਾਂ ਵਿਭਾਗ ਫਿਰੋਜ਼ਪੁਰ ਵੱਲੋਂ ਜਾਗਰੂਕਤਾ ਪ੍ਰੋਗਰਾਮ ਆਯੋਜਨ
ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਯੁਵਕ ਸੇਵਾਵਾਂ ਵਿਭਾਗ ਫਿਰੋਜ਼ਪੁਰ ਵੱਲੋਂ ਜਾਗਰੂਕਤਾ ਪ੍ਰੋਗਰਾਮ ਆਯੋਜਨ
ਫਿਰੋਜ਼ਪੁਰ 10 ਮਾਰਚ 2025: ਮਾਨਯੋਗ ਮੁੱਖ ਮੰਤਰੀ ਪੰਜਾਬ ਦੁਆਰਾ ਨਸ਼ਿਆਂ ਵਿਰੁੱਧ ਚਲਾਈ ਗਈ ਲਹਿਰ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਸ੍ਰH ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਦੀ ਅਗਵਾਈ ਵਿੱਚ ਐਸHਬੀHਐਸHਐਸH ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਨਸ਼ਿਆਂ ਵਿਰੁੱਧ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਯੁਵਕ ਸੇਵਾਵਾਂ ਕਲੱਬਾਂ ਦੇ ਮੈਂਬਰਾਂ ਲਈ ਇੱਕ ਜ਼ਿਲ੍ਹਾ ਪੱਧਰੀ ਜਾਗਰੂਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰH ਗਜ਼ਲਪ੍ਰੀਤ ਸਿੰਘ ਰਜਿਸਟਰਾਰ ਵੱਲੋਂ ਸ਼ਮਾ ਰੋਸ਼ਨ ਕਰ ਕੇ ਇਸ ਪ੍ਰੋਗਰਾਮ ਦਾ ਅਗਾਜ਼ ਕੀਤਾ ਗਿਆ।ਵਿਸ਼ੇਸ਼ ਮਹਿਮਾਨ ਸ੍ਰੀ ਨਵੀਨ ਕੁਮਾਰ ਐਸHਪੀH ਹੈੱਡ ਕੁਆਰਟਰ ਫਿਰੋਜ਼ਪੁਰ ਵੱਲੋਂ ਆਪਣੇ ਜੀਵਨ ਦੇ ਤਜਰਬਿਆਂ ਤੋਂ ਨੌਜਵਾਨਾਂ ਨੂੰ ਆਪਣੇ ਸਮੇਂ ਦੀ ਕਦਰ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਕਰਨ ਬਾਰੇ ਪ੍ਰੇਰਿਤ ਕੀਤਾ।
ਇਸ ਸਮੇਂ ਸ੍ਰੀਮਤੀ ਰਮਨਦੀਪ ਕੌਰ ਮਨੋਵਿਗਿਆਨੀ ਸਿਵਲ ਹਸਪਤਾਲ ਫਿਰੋਜ਼ਪੁਰ ਨੇ ਨੌਜਵਾਨਾਂ ਦਾ ਨਸ਼ਿਆਂ ਵੱਲ ਵੱਧ ਰਹੇ ਰੁਝਾਨ ਬਾਰੇ ਅਤੇ ਇਸ ਤੋਂ ਬਚਣ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਸਮੇਂ ਸ੍ਰH ਲਖਵੀਰ ਸਿੰਘ ਏHਐਸHਆਈH ਦਫਤਰ ਐਸHਐਸHਪੀH ਫਿਰੋਜ਼ਪੁਰ ਵੱਲੋਂ ਆਏ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਭਵਿੱਖ ਸੰਵਾਰਨ ਬਾਰੇ ਜਾਗਰੂਕ ਕੀਤਾ।ਇਸ ਸਮੇਂ ਇੱਕ ਨੁੱਕੜ ਨਾਟਕ ਰਾਹੀਂ ਨਸ਼ਿਆਂ ਨਾਲ ਘਰਾਂ ਦੀ ਹੋ ਰਹੀ ਬਰਬਾਦੀ ਬਾਰੇ ਜਾਗਰੁਕ ਕੀਤਾ। ਨੌਜਵਾਨ ਲੜਕੇ$ਲੜਕੀਆਂ ਵੱਲੋਂ ਗੀਤਾਂ ਅਤੇ ਕਵਿਤਾਵਾਂ ਰਾਹੀਂ ਵੀ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਗਿਆ। ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸੰਸਥਾ ਦੇ ਰੈੱਡ ਰੀਬਨ ਕਲੱਬ ਨੋਡਲ ਅਫਸਰ ਸ. ਗੁਰਪ੍ਰੀਤ ਸਿੰਘ, ਮਿਸ ਨਵਦੀਪ ਕੌਰ ਝੱਜ, ਸ੍ਰੀ ਯਸ਼ਪਾਲ, ਸ੍ਰH ਜਗਦੀਪ ਸਿੰਘ ਮਾਂਗਟ ਅਤੇ ਸ੍ਰH ਗੁਰਜੀਵਨ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਸਮੇਂ ਸ੍ਰੀਮਤੀ ਤਰਨਜੀਤ ਕੌਰ, ਸH ਬਲਕਾਰ ਸਿੰਘ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ। ਇਸ ਸਮੇਂ ਵੱਖ ਵੱਖ ਕਲੱਬਾਂ ਦੇ ਪ੍ਰਧਾਨ ਅਤੇ ਮੈਂਬਰ ਹਾਜ਼ਰ ਸਨ।