ਵਿਸ਼ੇਸ਼ ਲੋੜਾ ਵਾਲੇ ਬੱਚਿਆ ਨੂੰ ਟਰਾਈ ਸਾਈਕਲ ਵਹੀਲ ਚੇਅਰ, ਐਮ.ਆਰ ਕਿੱਟ ਅਤੇ ਹੋਰ ਸਮਾਨ ਵੰਡਿਆ
ਫਿਰੋਜ਼ਪੁਰ 7 ਮਈ (ਏ. ਸੀ. ਚਾਵਲਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜਪੁਰ ਵਿਖੇ ਡਿਪਟੀ ਕਮਿਸ਼ਨਰ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ•ਾ ਸਿੱਖਿਆ ਅਫ਼ਸਰ (ਐ.ਸਿ) ਫਿਰੋਜਪੁਰ ਜੀ ਦੇ ਯੋਗ ਅਗਵਾਈ ਹੇਠ ਸਰਵ ਸਿੱਖਿਆ ਅਭਿਆਨ ਫਿਰੋਜਪੁਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਮੁਫ਼ਤ ਸਮਾਨ ਵੰਡ ਕੈਂਪ ਲਗਾਇਆ ਗਿਆ । ਇਸ ਮੌਕੇ ਸ. ਦਰਸ਼ਨ ਸਿੰਘ ਕਟਾਰੀਆ ਜ਼ਿਲ•ਾ ਸਿੱਖਿਆ ਅਫ਼ਸਰ (ਐ.ਸਿ) ਵੱਲੋਂ ਜ਼ਰੂਰਤਮੰਦ ਬੱਚਿਆ ਨੂੰ ਸਮਾਨ ਵੰਡਿਆ ਗਿਆ। ਸ੍ਰ. ਭੁਪਿੰਦਰ ਸਿੰਘ ਆਈ.ਈ.ਡੀ ਕੋਆਰਡੀਨੇਟਰ ਵੱਲੋਂ ਦੱਸਿਆ ਗਿਆ ਕਿ ਕੈਂਪ ਵਿੱਚ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਨੂੰ 33 ਟਰਾਈ ਸਾਈਕਲ, 47 ਵਹੀਲ ਚੇਅਰ, 43 ਰੋਲੇਟਰ, 60 ਕਲਿੱਪਰ, 6 ਬਰੇਲ ਕਿੱਟ ਅਤੇ 103 ਐਮ.ਆਰ ਕਿੱਟ (ਮਾਨਸਿਕ ਰੋਗੀਆਂ ਲਈ) ਵੰਡੀਆਂ ਗਈਆਂ ਇਸ ਮੌਕੇ ਮੇਹਰਦੀਪ ਸਿੰਘ (ਪ੍ਰਵੇਸ਼ ਜ਼ਿਲ•ਾ ਕੋਆਰਡੀਨੇਟਰ) ਸ. ਸਰਬਜੀਤ ਸਿੰਘ (ਏ.ਪੀ.ਸੀ) ਜਨਰਲ, ਸੁਖਦੇਵ ਸਿੰਘ (ਏ.ਪੀ.ਸੀ) ਫਾਈਨਾਂਸ, ਪਵਨ ਕੁਮਾਰ, ਦੀਪਕ ਸੇਤੀਆ (ਮਿਡ-ਡੇ-ਮੀਲ) ਕੋਆਰਡੀਨੇਟਰ, ਕ੍ਰਿਸ਼ਨ ਮੋਹਨ ਚੌਬੇ (ਡੀ.ਐਸ.ਈ), ਗੁਰਬਚਨ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ, ਅਮਨਦੀਪ ਸਿੰਘ ਜੌਹਲ ਅਤੇ ਵੱਖ-ਵੱਖ ਬਲਾਕਾਂ ਦੇ ਆਈ.ਈ.ਆਰ.ਟੀ ਅਤੇ ਆਈ.ਈ.ਵੀਜ਼ ਹਾਜ਼ਰ ਸਨ।