ਫਿਰੋਜ਼ਪੁਰ ਸ਼ਹਿਰ ਅਧੀਨ ਆਉਂਦੀ ਗੋਬਿੰਦ ਨਗਰੀ ਵਿਚ ਦਿਨ ਦਿਹਾੜੇ 15 ਮਿੰਟਾਂ 'ਚ 5 ਘਰਾਂ 'ਚ ਚੋਰੀ
ਫਿਰੋਜ਼ਪੁਰ 03 ਮਈ (ਏ. ਸੀ. ਚਾਵਲਾ) ਆਏ ਦਿਨ ਸ਼ਹਿਰ ਅਤੇ ਹੋਰ ਵੱਖ ਵੱਖ ਕਸਬਿਆਂ ਵਿਚ ਚੋਰੀ ਅਤੇ ਲੁੱਟ ਖੋਹਾਂ ਦੀ ਵਾਰਦਾਤਾਂ ਹੋ ਰਹੀਆਂ ਹਨ। ਦਿਨ ਵੇਲੇ ਪੀ ਸੀ ਆਰ ਤੇ ਘੁੰਮਦੀ ਪੁਲਸ ਵਲੋਂ ਇਨ•ਾਂ ਚੋਰਾਂ ਅਤੇ ਲੁੱਟ ਖੋਹਾਂ ਕਰਨ ਵਾਲੇ ਲੋਕਾਂ ਨੂੰ ਫੜਨ ਵਿਚ ਨਾਕਾਮ ਸਾਬਤ ਹੋ ਰਹੀ ਹੈ। ਇਸ ਦੇ ਚੱਲਦਿਆਂ ਅੱਜ਼ ਦਿਨ ਦਿਹਾੜੇ ਫਿਰੋਜ਼ਪੁਰ ਸ਼ਹਿਰ ਅਧੀਨ ਆਉਂਦੀ ਗੋਬਿੰਦ ਨਗਰੀ ਗਲੀ ਨੰਬਰ 2 ਵਿਚ ਕਰੀਬ 15 ਮਿੰਟ ਦੇ ਵਿਚ ਵਿਚ 5 ਘਰਾਂ ਵਿਚੋਂ ਚੋਰ ਸਮਾਨ, ਨਕਦੀ ਅਤੇ ਸੋਨੇ ਦੇ ਗਹਿਣੇ ਆਦਿ ਲੈ ਕੇ ਫਰਾਰ ਹੋ ਗਏ। ਇਸ ਮੌਕੇ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਿਰਪਾਲ ਸਿੰਘ ਦੀ ਅੱਜ ਰਿਟਾਇੰਡਮੈਂਟ ਪਾਰਟੀ ਸੀ। ਉਸ ਨੇ ਦੱਸਿਆ ਕਿ ਉਨ•ਾਂ ਦੇ ਘਰ ਉਨ•ਾਂ ਦੇ ਰਿਸ਼ਤੇਦਾਰ ਅਤੇ ਹੋਰ ਮਿੱਤਰ ਆਦਿ ਪਹੁੰਚੇ ਸਨ ਜਿਨ•ਾਂ ਦੇ ਲਈ ਇਕ ਨਿੱਜੀ ਪੈਲਸ ਵਿਚ ਪ੍ਰੋਗਰਾਮ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਕਰੀਬ ਦੁਪਹਿਰ ਕਰੀਬ ਸਵਾ 12 ਵਜੇ ਉਹ ਜਿਵੇਂ ਹੀ ਪੈਲਸ ਪਹੁੰਚੇ ਤਾਂ ਮੁਹੱਲੇ ਵਿਚੋਂ ਕਿਸੇ ਨੂੰ ਉਨ•ਾਂ ਨੇ ਫੋਨ ਕੀਤਾ ਕਿ ਤੁਹਾਡੇ ਘਰ ਆਦਿ ਦੇ ਤਾਲੇ ਵਗੈਰਾ ਟੁੱਟੇ ਪਏ ਹਨ। ਬਲਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਘਰ ਆ ਕੇ ਵੇਖਿਆ ਤਾਂ ਘਰੋਂ ਇਕ ਸੋਨੇ ਦਾ ਸੈੱਟ, 2 ਸੋਨੇ ਦੀਆਂ ਮੁੰਦਰੀਆਂ ਅਤੇ 2 ਲੱਖ ਦੇ ਕਰੀਬ ਨਗਦੀ ਸੀ, ਜੋ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ। ਬਲਜਿੰਦਰ ਨੇ ਇਹ ਵੀ ਦੱਸਿਆ ਕਿ ਉਕਤ ਚੋਰ ਅਸਲੀ ਸੋਨੇ ਦਾ ਸੈੱਟ ਲੈ ਗਏ ਅਤੇ ਉਥੇ ਨਕਲੀ ਛੱਡ ਕੇ ਚਲੇ ਗਏ। ਇਸੇ ਤਰ•ਾ ਇਸੇ ਹੀ ਗਲੀ ਦੇ ਵਸਨੀਕ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਵੀ ਕਿਰਪਾਲ ਸਿੰਘ ਦੀ ਪਾਰਟੀ ਤੇ ਗਏ ਸੀ ਅਤੇ ਚੋਰ ਉਨ•ਾਂ ਦੇ ਘਰੋਂ ਕਰੀਬ 15 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ ਹਨ। ਦੂਜੇ ਪਾਸੇ 70 ਸਾਲ ਦੀ ਮਾਤਾ ਕਰਤਾਰ ਕੌਰ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚ ਕੰਮ ਆਦਿ ਕਰਕੇ ਆਪਣੇ ਘਰ ਦਾ ਗੁਜਾਰਾ ਚਲਾਉਂਦੀ ਹੈ। ਉਸ ਨੇ ਦੱਸਿਆ ਕਿ ਚੰਦ ਹੀ ਦਿਨ ਪਹਿਲਾ ਉਸ ਵਲੋਂ ਦੋ ਕਮੇਟੀਆਂ ਚੁੱਕੀਆਂ ਸਨ ਅਤੇ ਘਰ ਵਿਚ ਕਰੀਬ 50 ਹਜ਼ਾਰ ਰੁਪਇਆ ਪਿਆ ਸੀ ਜੋ ਉਸ ਨੇ ਆਪਣੀਆਂ ਲੜਕੀਆਂ ਨੂੰ ਸਮਾਨ ਆਦਿ ਦੇਣਾ ਸੀ। ਉਸ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਵੇਲੇ ਕਿਰਪਾਲ ਸਿੰਘ ਦੀ ਪਾਰਟੀ ਤੇ ਗਈ ਸੀ ਤਾਂ ਘਰੋਂ 50 ਹਜ਼ਾਰ ਰੁਪਏ ਅਤੇ ਸੋਨਾ ਆਦਿ ਚੋਰੀ ਕਰਕੇ ਅਣਪਛਾਤੇ ਚੋਰ ਲੈ ਗਏ ਹਨ। ਕਰਮਜੀਤ ਕੌਰ ਨੇ ਦੱਸਿਆ ਕਿ ਉਨ•ਾਂ ਦੇ ਘਰੋਂ ਇਕ ਗੈਸ ਸਿਲੰਡਰ ਆਦਿ ਚੋਰੀ ਕਰਕੇ ਲੈ ਗਏ ਹਨ। ਮੁਹੱਲੇ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਸਬੰਧਤ ਥਾਣੇ ਦੀ ਪੁਲਸ ਨੂੰ ਇਤਲਾਹ ਕਰ ਦਿੱਤੀ ਗਈ ਹੈ। ਮੌਕੇ ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਜਿਨ•ਾਂ ਜਿਨ•ਾਂ ਦੇ ਘਰੋਂ ਚੋਰੀ ਆਦਿ ਹੋਈ ਹੈ ਉਨ•ਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।