ਇੰਡੀਅਨ ਸੋਸ਼ਲ ਵੈਲਫੇਅਰ ਸੋਸਾਇਟੀ (ਰਜਿ.) ਫਿਰੋਜ਼ਪੁਰ ਦੀ ਕਾਰਜਕਾਰਨੀ ਦੀ ਹੋਈ ਚੋਣ
ਫਿਰੋਜ਼ਪੁਰ 5 ਅਪ੍ਰੈਲ (ਏ. ਸੀ. ਚਾਵਲਾ): ਪਿਛਲੇ ਦਿਨੀਂ ਇੰਡੀਅਨ ਸੋਸ਼ਲ ਵੈਲਫੇਅਰ ਸੋਸਾਇਟੀ (ਰਜਿ.) ਫਿਰੋਜ਼ਪੁਰ ਦੀ ਹੋਈ ਚੋਣ ਵਿਚ ਸ਼ਮਸ਼ੇਰ ਸਿੰਘ ਸੰਧੂ ਨੂੰ ਸੋਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਸੀ ਅਤੇ ਉਸ ਨੂੰ ਬਾਕੀ ਕਾਰਜਕਾਰਨੀ ਦੀ ਚੋਣ ਲਈ ਸਾਰੇ ਅਧਿਕਾਰ ਦੇ ਦਿੱਤੇ ਗਏ ਸਨ। ਇਸ ਦੇ ਸਬੰਧ ਵਿਚ ਅੱਜ ਸਥਾਨਕ ਇਕ ਹੋਟਲ ਵਿਚ ਸੋਸਾਇਟੀ ਦੇ ਸਰਪ੍ਰਸਤ ਡਾ. ਸੁਸ਼ੀਲ ਗਰੋਵਰ, ਐਮ. ਆਰ. ਮਨਚੰਦਾ, ਐਸ. ਸੀ. ਸਭਰਵਾਲ, ਭਾਗ ਸਿੰਘ, ਜੇ. ਐਸ. ਬਟਾਲੀਆ, ਸਰਬਜੀਤ ਛਾਬੜਾ ਅਤੇ ਬਾਕੀ ਮੈਂਬਰਾਂ ਦੀ ਮੌਜ਼ੂਦਗੀ ਵਿਚ ਕਾਰਜਕਾਰਨੀ ਘੋਸ਼ਿਤ ਕੀਤੀ ਗਈ, ਜਿਸ ਵਿਚ ਐਸ. ਐਨ. ਮਲਹੋਤਰਾ ਨੂੰ ਮੁੱਖ ਸਲਾਹਕਾਰ, ਅਸ਼ਵਨੀ ਕੁਮਾਰ ਸ਼ਰਮਾ ਕਾਨੂੰਨੀ ਸਲਾਹਕਾਰ, ਹਰਜੀਤ ਸਿੰਘ ਕੋਆਰਡੀਨੇਟਰ ਅਤੇ ਸਲਾਹਕਾਰ, ਡਾ. ਹਰਵੰਤ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਦੀਵਾਨ ਸੁਖੀਜਾ ਅਤੇ ਅਸ਼ੋਕ ਕੁਮਾਰ ਮੀਤ ਪ੍ਰਧਾਨ, ਡਾ. ਏ. ਐਸ. ਫਰਮਾਹ ਸਕੱਤਰ ਪ੍ਰਸ਼ਾਸਕੀ, ਅਮਰਨਾਥ ਜਿੰਦਲ ਵਿੱਤ ਸਕੱਤਰ, ਪ੍ਰਮੋਦ ਕਪੂਰ ਸਕੱਤਰ ਵਾਤਾਵਰਨ, ਜੋਗਿੰਦਰ ਸਿੰਘ ਤੂਰ ਜੁਆਇੰਟ ਸਕੱਤਰ ਸੱਭਿਆਚਾਰਕ, ਏ. ਸੀ. ਚਾਵਲਾ ਜੁਆਇੰਟ ਸਕੱਤਰ ਲੋਕ ਸੰਪਰਕ ਅਤੇ ਮੀਡੀਆ, ਕੁਲਦੀਪ ਰਾਏ ਜੁਆਇੰਟ ਸਕੱਤਰ ਮੈਡੀਕਲ ਅਤੇ ਸਿਹਤ, ਜਰਨੈਲ ਸਿੰਘ ਜੁਆਇੰਟ ਸਕੱਤਰ ਚਾਇਲਡ ਵੈਲਫੇਅਰ, ਗੁਰਦੇਵ ਸਿੰਘ ਸੰਧੂ ਜੁਆਇੰਟ ਸਕੱਤਰ ਜਨਰਲ ਮਾਮਲੇ ਅਤੇ ਹਰਦੀਪ ਸਿੰਘ ਨੂੰ ਕਸਟੋਡੀਅਨ ਪ੍ਰਾਪਰਟੀ ਚੁਣਿਆ ਗਿਆ। ਇਸ ਮੌਕੇ ਲੋਕ ਭਲਾਈ ਦੇ ਕੰਮਾਂ ਲਈ ਵੱਧ ਚੜ• ਕੇ ਹਿੱਸਾ ਲੈਣ ਲਈ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਨਵੇਂ ਚੁਣੇ ਅਹੁਦੇਦਾਰਾਂ ਨੇ ਪ੍ਰਧਾਨ ਨੂੰ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ, ਅਜੈ ਮੋਂਗਾ, ਜੀ. ਐਸ. ਵਿਰਕ, ਆਰ. ਕੇ. ਲੁਥਰਾ, ਓਮ ਪ੍ਰਕਾਸ਼ ਅਤੇ ਹੋਰ ਵੀ ਹਾਜ਼ਰ ਸਨ।