ਫਿਰੋਜ਼ਪੁਰ ਦੇ ਪਿੰਡ ਗੁੱਦੜਢੰਡੀ ਦੇ ਆਦਰਸ਼ ਮਾਡਲ ਸਕੂਲ ਵਿਖੇ ਮਿਡ ਡੇ ਮੀਲ ਦੀ ਕਣਕ ਅਤੇ ਚਾਵਲ ਦਾ ਘਪਲਾ
ਫਿਰੋਜ਼ਪੁਰ 4 ਅਪ੍ਰੈਲ (ਏ. ਸੀ. ਚਾਵਲਾ) : ਫਿਰੋਜ਼ਪੁਰ ਦੇ ਪਿੰਡ ਗੁੱਦੜਢੰਡੀ ਦੇ ਆਦਰਸ਼ ਮਾਡਲ ਸਕੂਲ ਵਿਖੇ ਮਿਡ ਡੇ ਮੀਲ ਦੀ ਕਣਕ ਅਤੇ ਚਾਵਲ ਦਾ ਘਪਲਾ ਕਰਨ ਦੇ ਦੋਸ਼ ਵਿਚ ਥਾਣਾ ਲੱਖੋਕੇ ਬਹਿਰਾਮ ਦੀ ਪੁਲਸ ਨੇ ਸਕੂਲ ਦੀ ਪ੍ਰਿੰਸੀਪਲ ਖਿਲਾਫ 409 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਜ਼ਿਲ•ਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਨੇ ਲਿਖਤੀ ਰਿਪੋਰਟ ਵਿਚ ਦੱਸਿਆ ਹੈ ਕਿ ਆਦਰਸ਼ ਮਾਡਲ ਸਕੂਲ ਗੁੱਦੜਢੰਡੀ ਦੀ ਪ੍ਰਿੰਸੀਪਲ ਸਪਨਾ ਗੋਇਲ ਨੂੰ ਮਿਡ ਡੇ ਮੀਲ ਦੇ ਤਹਿਤ 850 ਕਿਲੋ ਕਣਕ ਅਤੇ 570 ਕਿਲੋ ਚਾਵਲ ਮਿਲੇ ਸੀ। ਜ਼ਿਲ•ਾ ਸਿੱਖਿਆ ਅਫਸਰ ਨੇ ਦੱਸਿਆ ਕਿ ਸਪਨਾ ਗੋਇਲ ਨੇ 450 ਕਿਲੋ ਕਣਕ ਅਤੇ 250 ਕਿਲੋ ਚਾਵਲ ਦਾ ਘਪਲਾ ਕੀਤਾ ਹੈ। ਜ਼ਿਲ•ਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਨੇ ਦੱਸਿਆ ਕਿ ਉਨ•ਾਂ ਵਲੋਂ ਇਸ ਘਟਨਾ ਦੀ ਸੂਚਨਾ ਥਾਣਾ ਲੱਖੋਕੇ ਬਹਿਰਾਮ ਦੀ ਪੁਲਸ ਨੂੰ ਦੇ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਸਪਨਾ ਗੋਇਲ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।