ਸੱਭਿਆਚਾਰਕ ਪ੍ਰੋਗਰਾਮ ਵਿਰਸਾ-2015 ਦਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ (ਪੋਲੀ ਵਿੰਗ) ਵਿਚ ਆਯੋਜਨ
ਫਿਰੋਜ਼ਪੁਰ 2 ਅਪ੍ਰੈਲ (ਏ. ਸੀ. ਚਾਵਲਾ): ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ ਵਿਚ ਪੰਜਵਾਂ ਸਲਾਨਾ ਸੱਭਿਆਚਾਰਕ ਸਮਾਗਮ ਵਿਰਸਾ 2015 ਰਾਹੁਲ ਚੋਪੜਾ ਦੀ ਅਗਵਾਈ ਹੇਠ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਵਾਰ ਵਿਰਸਾ 2015 ਦਾ ਆਯੋਜਨ ਨਾਰੀ ਸਸ਼ਕਤੀਕਰਨ ਦੇ ਸੁਨੇਹੇ ਨੂੰ ਸਮਾਜ ਦੇ ਹਰ ਵਰਗ ਤੱਕ ਪਹੁਚਾਉਣ ਲਈ ਕੀਤਾ ਗਿਆ ਸੀ। ਕੈਂਪਸ ਦੇ ਡਾਇਰੈਕਟਰ ਡਾ. ਟੀ.ਐਸ. ਸਿੱਧੂ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਾਇਨਿੰਗ ਸਟਾਰਜ਼ ਗਰੁੱਪ ਨੇ ਗਨੇਸ਼ ਵੰਦਨਾ ਦੇ ਨਾਲ ਇਸ ਸਮਾਗਮ ਦੀ ਸੁਰੂਆਤ ਕੀਤੀ। ਡਾ. ਟੀ. ਐਸ. ਸਿੱਧੂ ਨੇ ਪੋਲੀਟੈਕਨਿਕ ਵਿੰਗ ਦੇ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਕਰਵਾਏ ਇਸ ਸੱਭਿਆਚਾਰਕ ਸਮਾਗਮ ਲਈ ਸ਼ਲਾਘਾ ਕੀਤੀ। ਪ੍ਰੋਫੈਸਰ ਗਜ਼ਲਪ੍ਰੀਤ ਸਿੰਘ, ਪ੍ਰਿੰਸੀਪਲ ਪੋਲੀਟੈਕਨਿਕ ਵਿੰਗ ਨੇ ਵਿਦਿਆਰਥੀਆਂ ਨੂੰ ਮਹਾਨ ਸ਼ਹੀਦਾਂ ਵਲੋਂ ਪਾਏ ਗਏ ਪੂਰਨਿਆਂ ਤੇ ਚੱਲਣ ਅਤੇ ਉਨ•ਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਰੱਖਣ ਦਾ ਸੁਨੇਹਾ ਦਿੱਤਾ। ਉਨ•ਾਂ ਨੇ ਕਿਹਾ ਕਿ ਅੱਜ ਅਸੀਂ ਆਪਣੇ ਮਹਾਨ ਸ਼ਹੀਦਾਂ ਵਲੋਂ ਦੇਸ਼ ਦੀ ਅਜ਼ਾਦੀ ਲਈ ਪਾਏ ਗਏ ਯੋਗਦਾਨ ਨੂੰ ਭੁੱਲ ਗਏ ਹਾਂ। ਸਮਾਗਮ ਦੌਰਾਨ ਭੰਗੜਾ, ਗਿੱਧਾ, ਸ਼ਹੀਦ ਭਗਤ ਸਿੰਘ ਸਬੰਧੀ ਨਾਟਕ, ਮੱਲਵਈ ਗਿੱਧਾ, ਸਕਿੱਟਾਂ, ਸੋਲੋ ਡਾਂਸ, ਗਰੁੱਪ ਡਾਂਸ, ਜੋੜੀ ਡਾਂਸ, ਗਾਇਕੀ ਆਦਿ ਪੇਸ਼ ਕੀਤੀ ਗਈ। ਸਮਾਗਮ ਵਿਚ ਪੰਜਾਬ ਦੇ ਸੱਭਿਆਚਾਰ, ਭਰੂਣ ਹੱਤਿਆ ਅਤੇ ਦਾਮਿਨੀ ਨਾਲ ਹੋਏ ਅੱਤਿਆਚਾਰ ਤੇ ਨਾਟਕ ਸਬੰਧੀ ਪੇਸ਼ਕਾਰੀ ਕੀਤੀ ਗਈ। ਕਾਲਜ ਦੇ ਵੱਖੋ-ਵੱਖਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਇਸ ਸਮਾਗਮ ਵਿਚ ਹਿੱਸਾ ਲਿਆ ਅਤੇ ਇਸ ਨੂੰ ਇਕ ਯਾਦਗਾਰ ਸਮਾਗਮ ਬਣਾਇਆ। ਇਸ ਸਮਾਗਮ ਵਿਚ ਮਿ.ਵਿਰਸਾ ਦਾ ਖਿਤਾਬ ਮਿ. ਦੀਪਕ ਕੁਮਾਰ ਪਹਿਲਾ ਸਾਲ ਕੰਮਪੁਟਰ ਇੰਜ਼ੀ. ਨੇ ਅਤੇ ਮਿਸ. ਵਿਰਸਾ ਦਾ ਖਿਤਾਬ ਮਿਸ. ਪਰਿਅੰਕਾ ਪਹਿਲਾ ਸਾਲ ਕੰਮਪੁਟਰ ਇੰਜ਼ੀ. ਨੇ ਹਾਸਲ ਕੀਤਾ। ਜੋੜੀ ਡਾਂਸ ਵਿਚ ਪਹਿਲਾ ਸਥਾਨ ਮਿ. ਟਾਗਿਰ ਅਤੇ ਸੰਜੇ ਦੀ ਜੋੜੀ ਨੇ ਹਾਸਲ ਕੀਤਾ। ਸੋਲੋ ਡਾਂਸ ਵਿਚ ਪਹਿਲਾ ਸਥਾਨ ਮਿਸ. ਅੰਸ਼ੂ ਨੇ ਹਾਸਲ ਕੀਤਾ। ਰੈਡ ਆਰਟ ਗਰੁੱਪ ਦੇ ਜਸਦੀਪ ਸਿੰਘ ਵਲੋਂ ਨੁੱਕੜ ਨਾਟਕ ''ਆਖਿਰ ਕੱਦੋਂ ਤੱਕ” ਦੀ ਪੇਸ਼ਕਾਰੀ ਕੀਤੀ ਗਈ ਜੋ ਕਿ ਪੰਜਾਬ ਵਿੱਚ ਨਸ਼ਿਆਂ ਦੀ ਸੱਮਸਿਆ ਤੇ ਅਧਾਰਿਤ ਸੀ ਨੇ ਸਭ ਨੂੰ ਹਲੂੰਣਾ ਦਿੱਤਾ। ਸੰਨੀ ਅਤੇ ਰੂਬਲ ਦੀ ਜੌੜੀ ਨੇ ਆਪਣੇ ਵਿਅੰਗਾਤਮਕ ਸ਼ੈਲੀ ਨਾਲ ਸਭ ਨੂੰ ਖੂਬ ਹਸਾਇਆ। ਮਨਦੀਪ ਕੌਰ, ਸ਼ਿਵਾੰਗੀ, ਗੁਰਪ੍ਰੀਤ ਕੌਰ, ਦਿਵੰਆਸ਼ੀ, ਨਵਦੀਪ ਕੌਰ, ਸੀਮਾ, ਜੋਤੀ ਅਤੇ ਰਵਿੰਦਰ ਕੌਰ ਕੁੜੀਆਂ ਨੇ ਗਿੱਧੇ ਦੀ ਪੇਸ਼ਕਾਰੀ ਨਾਲ ਮਾਹੌਲ ਵਿਚ ਥਿੜਕਨ ਪੈਦਾ ਕਰ ਦਿੱਤੀ। 'ਨਾਰੀ ਸਸ਼ਕਤੀਕਰਨ' ਦੇ ਸਿਰਲੇਖ ਉੱਤੇ ਕੀਤੀ ਗਈ ਕੋਰਿਉਗ੍ਰਾਫੀ ਨੇ ਸਭ ਦੇ ਦਿਲਾਂ ਨੂੰ ਝੰਜੌੜ ਕੇ ਰੱਖ ਦਿੱਤਾ। ਭੰਗੜੇ ਵਿੱਚ ਸਰਬਜੀਤ ਸਿੰਘ, ਕੰਵਲ ਸਿੰਘ, ਮਨਪ੍ਰੀਤ ਸਿੰਘ, ਸ਼ਿਸ਼ੂ ਗੌਇਲ, ਤਰਨਜੀਤ ਸਿੰਘ,ਧਰਮਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਭਾਰਤ ਕੁਮਾਰ ਨੇ ਸ਼ਾਨਦਾਰ ਭੂਮਿਕਾ ਨਿਭਾਈ। ਇਸ ਮੌਕੇ ਸ਼ਿਵਾਂਗੀ, ਮਨਦੀਪ ਕੌਰ, ਗਗਨ, ਹਰਪੰਥਪ੍ਰੀਤ ਕੌਰ, ਹਰਮੀਤ ਸਿੰਘ, ਅੰਕਿਤ ਧਵਨ, ਬੂਟਾ ਸਿੰਘ ਅਤੇ ਮਨਿੰਦਰ ਨੇ ਸਟੇਜ ਸੰਚਾਲਕ ਦੀ ਭੂਮਿਕਾ ਬਖੂਬੀ ਨਿਭਾਈ। ਇਸ ਮੌਕੇ ਪ੍ਰਬੰਧਕੀ ਟੀਮ ਤਾਨੀਆ, ਆਂਚਲ, ਗੁਰਪ੍ਰੀਤ, ਸੁਖਵਿੰਦਰ, ਸਿਮਰਨਜੀਤ ਕੌਰ, ਨਵਜੌਤ ਸਿੰਘ, ਪਿਊਸ਼ ਸੌਨੀ, ਪਰਗਟ ਸਿੰਘ, ਜਸਪ੍ਰੀਤ ਸਿੰਘ, ਗੁਰਮੀਤ ਕੌਰ, ਯਸ਼ਮੀਨ ਕੌਰ, ਕਰਨ ਅਤੇ ਅਮਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿ