Ferozepur News

ਨਸ਼ਾ ਛਡਾਉਣ ਲਈ ਕੁੱਟਮਾਰ ਅਤੇ ਤੰਗ ਪ੍ਰੇਸ਼ਾਨ ਕਰਨ ਤੇ ਨੌਜ਼ਵਾਨ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖੁਦਕਸ਼ੀ

nashaਫਿਰੋਜ਼ਪੁਰ 31 ਮਾਰਚ (ਏ. ਸੀ. ਚਾਵਲਾ) : ਫਿਰੋਜ਼ਪੁਰ ਸ਼ਹਿਰ ਸਥਿਤ ਬੇਦੀ ਕਾਲੌਨੀ ਦੇ ਰਹਿਣ ਵਾਲੇ ਇਕ ਨੌਜ਼ਵਾਨ ਦਾ ਨਸ਼ਾ ਛੁਡਾਉਣ ਲਈ ਉਸ ਨੂੰ ਨਸ਼ਾ ਛੁਡਾਓ ਕੇਂਦਰ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਕੁੱਟਮਾਰ ਕੀਤੀ ਗਈ। ਨੌਜ਼ਵਾਨ ਨੇ ਨਸ਼ਾ ਛੁਡਾਓ ਕੇਂਦਰ ਦੇ ਕਰਮਚਾਰੀਆਂ ਤੋਂ ਤੰਗ ਆ ਕੇ ਨਹਿਰ ਵਿਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ। ਇਸ ਸਬੰਧ ਵਿਚ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਖਿਲਾਫ 306, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਸ਼ਹਿਰ ਸਥਿਤ ਬੇਦੀ ਕਾਲੌਨੀ ਦੇ ਰਹਿਣ ਵਾਲੇ ਨਿਹਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਸਾਹਿਬ ਸਿੰਘ ਉਮਰ ਕਰੀਬ 22 ਸਾਲ ਜੋ ਬਾਹਰਵੀਂ ਜਮਾਤ ਦੀ ਪੜਾਈ ਕਰਨ ਤੋਂ ਬਾਅਦ ਮਾੜੀ ਸੰਗਤ ਵਿਚ ਪੈਣ ਕਰਕੇ ਥੋੜਾ ਬਹੁਤਾ ਨਸ਼ਾ ਕਰਨ ਲੱਗ ਪਿਆ ਸੀ। ਨਿਹਾਲ ਸਿੰਘ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਦਾ ਨਸ਼ਾ ਛਡਾਉਣ ਲਈ 5 ਮਾਰਚ 2015 ਨੂੰ ਉਸ ਦੀ ਪਤਨੀ ਨੇ ਨਿਊ ਲਾਈਫ ਨਸ਼ਾ ਛੁਡਾਓ ਕੇਂਦਰ ਗੁਰਦਿੱਤੀ ਵਾਲਾ ਵਿਖੇ ਦਾਖਲ ਕਰ ਦਿੱਤਾ ਸੀ। ਉਨ•ਾਂ ਨੇ ਦੱਸਿਆ ਕਿ 29 ਮਾਰਚ 2015 ਨੂੰ ਕਰੀਬ ਸਾਢੇ 10 ਵਜੇ ਨਸ਼ਾ ਛੁਡਾਓ ਕੇਂਦਰ ਦੇ ਮਾਲਕ ਜਸਪਾਲ ਸਿੰਘ ਨੇ ਫੋਨ ਤੇ ਦੱਸਿਆ ਕਿ ਉਸ ਦੇ ਲੜਕੇ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਇਸ ਦੀ ਸੂਚਨਾ ਮਿਲਦੇ ਹੀ ਉਹ ਅਤੇ ਉਸ ਦਾ ਸਾਲਾ ਗੁਰਦਿੱਤੀ ਵਾਲਾ ਸੈਂਟਰ ਪਹੁੰਚ, ਜਿਥੇ ਕੁਝ ਹੋਰ ਲੜਕੇ ਮੌਜ਼ੂਦ ਸਨ, ਜਿੰਨ•ਾਂ ਨੇ ਦੱਸਿਆ ਕਿ ਜਸਪਾਲ ਸਿੰਘ ਸੈਂਟਰ ਦਾ ਮਾਲਕ ਤੇ ਉਸ ਦਾ ਲੜਕਾ ਨਵਦੀਪ ਸਿੰਘ ਅਤੇ ਕੁਲਦੀਪ ਸਿੰਘ ਨੇ ਰਲ ਕੇ ਨਸ਼ਾ ਛਡਾਉਣ ਦੀ ਆੜ ਵਿਚ ਤਸ਼ਦੱਤ ਕਰਦੇ ਹਨ, ਜਿਸ ਕਰਕੇ ਗੁਰਸਾਹਿਬ ਸਿੰਘ ਨੇ ਤੰਗ ਆ ਕੇ ਨਹਿਰ ਵਿਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਹੈ। ਨਿਹਾਲ ਸਿੰਘ ਨੇ ਦੱਸਿਆ ਕਿ ਉਨ•ਾਂ ਵਲੋਂ ਇਸ ਘਟਨਾ ਦੀ ਜਾਣਕਾਰੀ ਥਾਣਾ ਮੱਲਾਂਵਾਲਾ ਦੀ ਪੁਲਸ ਨੂੰ ਦੇ ਦਿੱਤੀ ਹੈ। ਥਾਣਾ ਮੱਲਾਂਵਾਲਾ ਦੀ ਪੁਲਸ ਦੇ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਨਿਹਾਲ ਸਿੰਘ ਦੇ ਬਿਆਨਾਂ ਤੇ ਜਸਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ, ਨਵਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀਅਨ ਗੁਰਦਿੱਤੀ ਵਾਲਾ ਅਤੇ ਕੁਲਦੀਪ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਝਾਮਕੇ ਥਾਣਾ ਮੱਖੂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

Related Articles

Back to top button