Ferozepur News

ਮਿੱਡ-ਡੇ ਮੀਲ ਕੁੱਕਾਂ ਦੀ ਮੰਗਾਂ ਨੂੰ ਲੈ ਕੇ ਹੋਈ ਮੀਟਿੰਗ – – ਕੁੱਕਾਂ ਅਤੇ ਵਰਕਰਾਂ ਦੀਆਂ ਮੰਗਾਂ ਜਲਦ ਪੂਰੀਆਂ ਹੋਣ : ਰਣਜੀਤ ਬਿੱਟੂ

ਮਿੱਡ-ਡੇ ਮੀਲ ਕੁੱਕਾਂ ਦੀ ਮੰਗਾਂ ਨੂੰ ਲੈ ਕੇ ਹੋਈ ਮੀਟਿੰਗ
– ਕੁੱਕਾਂ ਅਤੇ ਵਰਕਰਾਂ ਦੀਆਂ ਮੰਗਾਂ ਜਲਦ ਪੂਰੀਆਂ ਹੋਣ : ਰਣਜੀਤ ਬਿੱਟੂ

FON LOGO
ਗੁਰੂਹਰਸਹਾਏ, 29 ਮਾਰਚ (ਪਰਮਪਾਲ ਗੁਲਾਟੀ)- ਦਰਜਾ ਚਾਰ ਪਾਰਟ ਟਾਇਮ ਮਿਡ-ਡੇ-ਮੀਲ ਕੁੱਕ ਪੀ.ਟੀ.ਏ. ਫ਼ੰਡ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਕਰਮਚਾਰੀਆਂ ਦੀ ਮੀਟਿੰਗ ਪ੍ਰਧਾਨ ਰਣਜੀਤ ਸਿੰੰੰਘ ਬਿੱਟੂ ਦੀ ਪ੍ਰਧਾਨਗੀ ਹੇਠ ਰੇਲਵੇ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿਚ ਪ੍ਰਧਾਨ ਰਣਜੀਤ ਸਿੰੰੰਘ ਬਿੱਟੂ, ਜਸਵਿੰਦਰ ਸਿੰਘ ਕਿਲੀ ਜਨਰਲ ਸਕੱਤਰ ਯੂਥ ਅਕਾਲੀ ਦਲ, ਕਾਮਰੇਡ ਚਰਨਜੀਤ ਸਿੰਘ ਛਾਂਗਾ ਸੀ.ਪੀ.ਆਈ, ਭਗਵਾਨ ਦਾਸ ਬਹਾਦਰ ਕੇ ਨਰੇਗਾ ਆਗੂ, ਹਰਜੀਤ ਕੌਰ ਮਿਡ-ਡੇ ਮੀਲ ਪ੍ਰਧਾਨ ਆਦਿ ਨੇ ਮਿੱਡ-ਡੇ ਮੀਲ ਕੁੱਕਾਂ ਅਤੇ ਵਰਕਰਾਂ ਨੇ ਮੰਗਾਂ ਪੂਰੀਆਂ ਨਾ ਹੋਣ ਸੰਬੰਧੀ ਦੁੱਖ ਜਾਹਿਰ ਕੀਤਾ। ਉਨ•ਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ•ਆਂ ਤੋਂ ਮਿੱਡ-ਡੇ ਮੀਲ ਦਰਜਾ ਚਾਰ ਕਰਮਚਾਰੀਆਂ ਵੱਲੋਂ ਇੱਕ ਰਿੱਟ ਜੁਲਾਈ 2011 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਾਈ ਗਈ ਸੀ ਤਾਂ ਉਸ ਦਾ ਫੈਸਲਾ ਜੁਲਾਈ 2011 ਨੂੰ ਜਸਟਿਸ ਆਦੇਸ਼ ਕੁਮਾਰ ਦੇ ਹੁਕਮਾਂ ਨਾਲ ਇਕ ਪੱਤਰ ਜਾਰੀ ਕੀਤਾ ਗਿਆ, ਜਿਸ ਵਿਚ ਲਿਖਿਆ ਸੀ ਕਿ ਇਹ ਕਰਮਚਾਰੀ ਸਾਡੇ ਨਹੀਂ ਹਨ। ਇਨ•ਾਂ ਨੂੰ ਸ਼ੁਕਰਾਨੇ ਵਜੋਂ ਉਸ ਸਮੇਂ 1 ਹਜ਼ਾਰ ਰੁਪਏ ਦਿੱਤਾ ਜਾਂਦਾ ਸੀ ਤਾਂ ਬਾਅਦ ਵਿਚ ਰਿੱਟ ਪਟੀਸ਼ਨ 11620 ਦੇ ਤਹਿਤ ਪੰਜਾਬ ਹਰਿਆਣਾ ਹਾਈਕੋਰਟ ਵਿਚ ਕੇਸ ਪਾਇਆ ਅਤੇ ਉਸ ਕੇਸ ਦੀ ਸੁਣਵਾਈ 7 ਜਨਵਰੀ 2013 ਨੂੰ ਹੋਈ ਤਾਂ ਜਸਟਿਸ ਆਦੇਸ਼ ਕੁਮਾਰ ਵਲੋਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਦੇ ਮਾਨਯੋਗ ਉਚ ਅਧਿਕਾਰੀ ਕਾਹਨ ਸਿੰਘ ਪੰਨੂੰ ਨੂੰ ਬੁਲਾ ਕੇ ਹਲਫ਼ੀਆ ਬਿਆਨ ਲਿਆ ਗਿਆ ਅਤੇ  ਉਸ ਵਿਚ ਲਿਖਿਆ ਗਿਆ ਕਿ ਸਰਕਾਰੀ ਅਤੇ ਅਰਧ ਸਰਕਾਰੀ ਸਕੁਲਾਂ ਵਿਚ ਕੰਮ ਕਰਦੇ ਕੁੱਕਾਂ ਨੂੰ ਨਹੀਂ ਹਟਾਇਆ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾਣ, ਸਾਲ ਵਿਚ 2 ਵਰਦੀਆਂ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ, ਬੀਮਾ ਸਕੀਮ, ਸਾਲ ਵਿਚ 15 ਛੁੱਟੀਆਂ ਦਿੱਤੀਆਂ ਜਾਣ ਉਜਰਤ ਵਾਲੀ ਲਿਸਟ ਵਿਚ ਅਤੇ ਮਿਨਿਅਮ ਬਜਟ ਵਾਲੀ ਲਿਸਟ ਵਿਚ ਨਾਮ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸੈਂਟਰ ਸਰਕਾਰ ਵਲੋਂ ਤਨਖਾਹ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਹਰਿਆਣਾ ਸਰਕਾਰ ਤਰ•ਾਂ ਪੰਜਾਬ ਵਿਚ ਵੀ ਮਿਡ-ਡੇ-ਮੀਲ ਦੇ ਕਾਨੂੰਨ ਲਾਗੂ ਕੀਤੇ ਜਾਣ ਅਤੇ ਮਿਡ-ਡੇ-ਮੀਲ ਕੁੱਕਾਂ ਨੂੰ ਪੰਜਾਬ ਸਰਕਾਰ ਦੀ ਉਜਰਤ ਵਾਲੀ ਲਿਸਟ ਵਿਚ ਸ਼ਾਮਿਲ ਕੀਤਾ ਜਾਵੇ। ਉਹਨਾਂ ਮੰਗ ਕੀਤੀ ਕਿ ਮਿਡ-ਡੇ-ਮੀਲ ਕੁੱਕਾਂ ਦੀ ਤਨਖ਼ਾਹ 10 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ ਕਿਉਂਕਿ ਪਹਿਲਾਂ ਇਸ ਸਮੇਂ 1200 ਰੁਪਏ ਤਨਖ਼ਾਹ ਇਕ ਮਹੀਨੇ ਦੀ ਲੈ ਰਹੇ ਹਨ ਅਤੇ ਇਹ ਤਨਖ਼ਾਹ ਵੀ ਸਿਰਫ਼ ਸਾਲ ਵਿਚ 10 ਮਹੀਨੇ ਦੀ ਮਿਲਦੀ ਹੈ। ਉਹਨਾਂ ਕਿਹਾ ਕਿ ਮਿਡ-ਡੇ-ਮੀਲ ਕੁੱਕਾਂ ਨੂੰ ਮੀਨਿਅਮ ਸਕੇਲ ਦਿੱਤਾ ਜਾਵੇ, ਮਿਡ-ਡੇ-ਮੀਲ ਕੁੱਕਾਂ ਦਾ ਕੋ ਲੱਖ ਰੁਪਏ ਦਾ ਬੀਮਾ ਕੀਤਾ ਜਾਵੇ, ਰੈਗੂਲਰ ਹੋਣ ਤੋਂ ਰਹਿ ਗਏ ਪਾਰਟ ਟਾਇਮ ਕਰਮਚਾਰੀਆਂ ਨੂੰ ਹਾਈਕੋਰਟ ਦੇ ਫੈਸਲੇ ਮੁਤਾਬਿਕ ਤੁਰੰਤ ਰੈਗੂਲਰ ਕੀਤਾ ਜਾਵੇ, ਪੀ.ਟੀ.ਏ. ਫੰਡ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਦਰਜਾ ਚਾਰ ਕਰਮਚਾਰੀਆਂ ਦੇ ਗ੍ਰੇਡਾਂ ਵਿਚ ਸੋਧ ਕੀਤੀ ਜਾਵੇ, ਵਰਦੀਆਂ ਦੀ ਰਕਮ ਕਰਮਚਾਰੀਆਂ ਲਈ 500 ਰੁਪਏ ਮਹੀਨੇ ਦੀ ਤਨਖ਼ਾਹ ਨਾਲ ਜੋੜਿਆ ਜਾਵੇ, ਦਰਜਾ ਚਾਰ ਕਰਮਚਾਰੀਆਂ ਲਈ 500 ਰੁਪਏ ਸਾਇਕਲ ਅਲਾਊਸ ਦਿੱਤਾ ਜਾਵੇ, ਮੈਟ੍ਰਿਕ ਪਾਸ ਦਰਜਾ ਚਾਰ ਕਰਮਚਾਰੀਆਂ ਨੂੰ ਪ੍ਰਮੋਸ਼ਨ ਦਿੱਤੀ ਜਾਵੇ, ਠੇਕੇਦਾਰੀ ਤੌਰ &#39ਤੇ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, 20 ਦਿਨ ਦੀ ਮੈਡੀਕਲ ਛੁੱਟੀ ਦੀ ਸ਼ਰਤ ਦਰਜਾ ਚਾਰ ਲਈ ਖ਼ਤਮ ਕੀਤੀ ਜਾਵੇ, ਮਿਡ-ਡੇ-ਮੀਲ ਕੁੱਕਾਂ ਨੂੰ ਸਮੇਂ ਸਿਰ ਤਨਖ਼ਾਹ ਦਿੱਤੀ ਜਾਵੇ, ਕੁੱਕਾਂ ਤੋਂ ਕੁੱਕ ਦਾ ਹੀ ਕੰਮ ਲਿਆ ਜਾਵੇ। ਇਸ ਮੌਕੇ &#39ਤੇ ਜਸਵਿੰਦਰ ਸਿੰਘ ਕਿਲੀ ਜਨਰਲ ਸਕੱਤਰ ਯੂਥ ਅਕਾਲੀ ਦਲ, ਕਾਮਰੇਡ ਚਰਨਜੀਤ ਸਿੰਘ ਛਾਂਗਾ ਸੀ.ਪੀ.ਆਈ, ਭਗਵਾਨ ਦਾਸ ਬਹਾਦਰ ਕੇ ਨਰੇਗਾ ਆਗੂ, ਹਰਜੀਤ ਕੌਰ ਮਿਡ-ਡੇ ਮੀਲ ਪ੍ਰਧਾਨ, ਬਿਮਲਾ ਰਾਣੀ, ਸੋਨੀਆਂ ਰਾਣੀ, ਨੀਲਮ ਰਾਣੀ, ਪਰਮਜੀਤ ਕੌਰ, ਰਾਮ ਸਿੰਘ ਪੁਨੀਆ, ਧਰਮ ਸਿੰਘ ਪੱਟੀ, ਕਿਸ਼ਨ ਸਿੰਘ ਜਾਗੋਵਾਲੀਆ ਆਦਿ ਸਮੇਤ ਮਿੱਡ-ਡੇ ਮੀਲ ਕੁੱਕ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related Articles

Back to top button