23 ਮਾਰਚ ਨੂੰ ਹੂਸ਼ੈਨੀਵਾਲਾ ਵਿਖੇ ਸ਼ਹੀਦੀ ਸਮਾਗਮ ਦੇ ਸਬੰਧ ਵਿਚ ਹੋਣ ਵਾਲੀ ਰੈਲੀ ਲਈ ਰੱਖੀ ਮੀਟਿੰਗ ਵਿਚ ਪਹੁੰਚੇ ਛੋਟੇਪੁਰ
ਫਿਰੋਜਪੁਰ 15 ਮਾਰਚ (ਏ. ਸੀ. ਚਾਵਲਾ) 23 ਮਾਰਚ ਨੂੰ ਹੂਸ਼ੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੂਰੁ ਅਤੇ ਸੁੱਖਦੇਵ ਜੀ ਦੇ ਸ਼ਹੀਦੀ ਮੇਲੇ ਤੇ ਆਪ ਪਾਰਟੀ ਵਲੋ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਦੇ ਸਬੰਧ ਵਿਚ ਫਿਰੋਜ਼ਪੁਰ ਦੇ ਹੋਟਲ ਵਿਚ ਮੀਟਿੰਗ ਰੱਖੀ ਗਈ। ਮੀਟਿੰਗ ਵਿਚ ਛੋਟੇਪੁਰ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੌਣਾਂ ਆਪ ਪਾਰਟੀ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਬੇਰੁਜਗਾਰੀ ਦੇ ਮੁੱਦੇ ਨੂੰ ਲੈ ਕੇ ਲੜੇਗੀ ਅਤੇ ਦਿੱਲੀ ਵਾਂਗ ਜਿੱਤ ਪ੍ਰਾਪਤ ਕਰੇਗੀ। ਆਪ ਪਾਰਟੀ ਦੀ ਚੱਲ ਰਹੀ ਫੁੱਟ ਜਿਸ ਵਿੱਚ ਫਤਿਹਗੜ ਸਹਿਬ ਅਤੇ ਚੰਡੀਗੜ ਵਿੱਚ ਕੀਤੀ ਮੀਟਿੰਗ ਵਿੱਚ ਪੰਜਾਬ ਦੇ ਸੰਸਦਾਂ ਦਾ ਨਾ ਪਹੁੰਚਣਾ ਅਤੇ ਫਿਰੋਜ਼ਪੁਰ ਦੇ ਲੋਕਲ ਲੀਡਰਾਂ ਦੀ ਆਪਸੀ ਫੁੱਟ ਦੇ ਜਵਾਬ ਵਿਚ ਉਨ•ਾਂ ਕਿਹਾ ਕਿ 23 ਮਾਰਚ ਦੀ ਰੈਲੀ ਤੇ ਸਾਰੇ ਲੀਡਰ ਇਕ ਮੰਚ ਤੇ ਇਕੱਠੇ ਹੋਣਗੇ ਅਤੇ ਹੂਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਲੀਆਂ ਭੇਟ ਕਰਨਗੇ। ਉਨ•ਾਂ ਕਿਹਾ ਕਿ ਬਲਾਕ ਪੱਧਰ ਤੇ ਆਪ ਪਾਰਟੀ ਵੱਲੋ ਵਿਸਥਾਰ ਕੀਤਾ ਜਾਵੇਗਾ । ਧੂਰੀ ਜਿਮਨੀ ਚੌਣ ਲੜਣ ਸਬੰਧੀ ਪਾਰਟੀ ਅਜੇ ਵਿਚਾਰਾਂ ਕਰ ਰਹੀ ਹੈ । ਇਸ ਮੌਕੇ ਸਟੇਟ ਕਮੇਟੀ ਮੈਂਬਰ ਡਾ. ਮਲਕੀਤ ਥਿੰਦ ,ਹਰਦੀਪ ਕਿੰਗਰਾ, ਡਾ ਕੁਲਦੀਪ ਸਿੰਘ ਗਿੱਲ, ਕਰਨਲ ਗਿੱਲ,ਜਸਪਾਲ ਵਿਰਕ,ਰਣਬੀਰ ਸਿੰਘ ਭੁੱਲਰ, ਲਾਲ ਸਿੰਘ ਸੁਲਹਾਣੀ, ਗੁਰਵਿੰਦਰ ਸਿੰਘ ਕੰਗ, ਜ਼ਿਲ•ਾ ਕਨਵੀਨਰ ਮੈਡਮ ਅਮਨਦੀਪ ਕੌਰ ਗਿੱਲ, ਸਤਨਾਮਪਾਲ ਕੰਬੋਜ਼, ਯੂਥ ਆਗੂ ਅਤੇ ਰੈਲੀ ਕਮੇਟੀ ਮੈਂਬਰ ਰਾਹੁਲ ਪਿੰਡੀ, ਰਾਜਪ੍ਰੀਤ ਸੁੱਲਾ, ਰਾਮਪਾਲ ਗੁਰੂਹਰਸਹਾਏ, ਚੰਦ ਸਿੰਘ ਗਿੱਲ, ਦਵਿੰਦਰ ਸਿੰਘ ਆਦਿ ਸਾਮਲ ਸਨ।