ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਦਰਦਨਾਕ ਹਾਦਸੇ ਵਿਚ 8 ਦੀ ਮੌਤ ਅਤੇ 9 ਜ਼ਖਮੀਂ
ਫਿਰੋਜ਼ਪੁਰ 13 ਮਾਰਚ (ਏ. ਸੀ. ਚਾਵਲਾ) : ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪੈਂਦੇ ਪਿੰਡ ਅਲਫੂ ਕੇ ਦੇ ਕੋਲ ਸ਼ੁੱਕਰਵਾਰ ਦੀ ਸਵੇਰ ਤਕਰੀਬਨ ਸਾਢੇ 7 ਵਜੇ ਇਕ ਸਵਾਰੀਆਂ ਨਾਲ ਭਰੀ ਹੋਈ ਟਰੈਕਸ ਗੱਡੀ ਅਤੇ ਟਰੱਕ ਵਿਚ ਦਰਦਾਨਾਕ ਹਾਦਸੇ ਵਿਚ 8 ਦੀ ਮੌਤ ਅਤੇ 9 ਲੋਕਾਂ ਦੇ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਲੱਖੋਕੇ ਬਹਿਰਾਮ ਦੇ ਮੁਖੀ ਜਸਬੀਰ ਸਿੰਘ ਨੇ ਦੱਸਿਆ ਕਿ ਗੋਲੂ ਕਾ ਮੋੜ ਤੋਂ ਵੱਖ ਵੱਖ ਪਿੰਡਾਂ ਦੇ 16 ਵਿਅਕਤੀ ਇਕ ਟਰੈਕਸ ਗੱਡੀ ਨੰਬਰ ਪੀ.ਬੀ 05 ਵੀ 9239 ਤੇ ਸਵਾਰ ਹੋ ਕੇ ਢੇਸੀਆ ਕਲ•ਾਂ ਡੇਰੇ ਨੂੰ ਜਾ ਰਹੇ ਸੀ। ਕਰੀਬ ਸਾਢੇ 7 ਵਜੇ ਜਦੋਂ ਇਹ ਟਰੈਕਸ ਗੱਡੀ ਪਿੰਡ ਅਲਫੂ ਕੇ ਵਿਖੇ ਪਹੁੰਚੀ ਤਾਂ ਸਾਹਮਣੇ ਤੋਂ ਫਿਰੋਜ਼ਪੁਰ ਵਾਲੇ ਪਾਸਿਓ ਟਰੱਕ ਨੰਬਰ ਆਰ.ਜੇ 07 ਜੀ 5736 ਆ ਰਿਹਾ ਸੀ। ਟਰੱਕ ਜਦੋਂ ਕਿਸੇ ਹੋਰ ਵਹੀਕਲ ਨੂੰ ਓਵਰਟੇਕ ਕਰ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਟਰੈਕਸ ਗੱਡੀ ਨਾਲ ਉਸਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਅਤੇ 9 ਗੰਭੀਰ ਜ਼ਖਮੀਂ ਹੋ ਗਏ। ਜਿੰਨ•ਾਂ ਦਾ ਇਲਾਜ ਵੱਖ ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ। ਜਸਵੀਰ ਸਿੰਘ ਨੇ ਦੱਸਿਆ ਇਸ ਹਾਦਸੇ ਵਿਚ ਮ੍ਰਿਤਕ ਵਿਅਕਤੀਆਂ ਦੀ ਪਛਾਣ ਜੋਗਿੰਦਰ ਸਿੰਘ ਪੁੱਤਰ ਸੋਹਣ ਸਿੰਘ, ਦਿਆਲ ਸਿੰਘ ਪੁੱਤਰ ਖਾਨ ਸਿੰਘ, ਬਿਸੰਬਰ ਸਿੰਘ ਪੁੱਤਰ ਜੀਤ ਸਿੰਘ, ਸੰਤੋ ਬੀਬੀ ਪਤਨੀ ਦੇਸਾ ਸਿੰਘ, ਕਰਤਾਰੋ ਬੀਬੀ ਪਤਨੀ ਕਸ਼ਮੀਰ ਸਿੰਘ, ਭਾਗੋ ਪਤਨੀ ਜੰਗੀਰ ਸਿੰਘ, ਹਰਮੇਸ਼ ਸਿੰਘ ਪੁੱਤਰ ਗੁਰਮੇਜ ਸਿੰਘ, ਦੁਰਗੋ ਬੀਬਾ ਪਤਨੀ ਹਰਨੇਕ ਸਿੰਘ ਵਜੋਂ ਕੀਤੀ ਗਈ ਹੈ। ਥਾਣਾ ਲੱਖੋਕੇ ਬਹਿਰਾਮ ਦੇ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਜਰਨੈਲ ਸਿੰਘ ਪੁੱਤਰ ਬਾਕਰ ਸਿੰਘ, ਸੋਨੂੰ ਪੁੱਤਰ ਬਗੀਚਾ ਸਿੰਘ ਡਰਾਈਵਰ, ਬੱਬੂ ਪੁੱਤਰ ਲਾਲ ਸਿੰਘ, ਜਸਪਾਲ ਸਿੰਘ ਪੁੱਤਰ ਸੋਨਾ ਸਿੰਘ, ਮੁਖਤਿਆਰ ਸਿੰਘ ਪੁੱਤਰ ਗੁੱਦੜ ਸਿੰਘ, ਸੋਨਾ ਸਿੰਘ ਪੁੱਤਰ ਅਰਜਨ ਸਿੰਘ, ਸੰਤੋ ਬੀਬੀ ਪਤਨੀ ਮੁਖਤਿਆਰ ਸਿੰਘ, ਅਮਰਜੀਤ ਕੌਰ ਪਤਨੀ ਹਰਮੇਸ਼ ਸਿੰਘ ਵਜੋਂ ਕੀਤੀ ਗਈ ਹੈ। ਜਾਂਚਕਰਤਾ ਨੇ ਦੱਸਿਆ ਕਿ ਟਰੱਕ ਡਰਾਈਵਰ ਇਸ ਘਟਨਾ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ। ਜ਼ਖਮੀਆਂ ਦਾ ਹਾਲ ਚਾਲ ਪੁੱਛਣ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਪਹੁੰਚੇ ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਇਹ ਇਕ ਮੰਦਭਾਗੀ ਘਟਨਾ ਹੈ। ਜ਼ਿਲ•ਾ ਪੁਲਸ ਮੁਖੀ ਨੇ ਦੱਸਿਆ ਕਿ ਫਰਾਰ ਹੋਏ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਏ. ਡੀ. ਸੀ. (ਵਿਕਾਸ) ਮੈਡਮ ਨੀਲਮਾ, ਐਸ. ਡੀ. ਐਮ. ਸੰਦੀਪ ਸਿੰਘ ਗੜ•ਾ, ਰੈੱਡ ਕਰਾਸ ਦੇ ਸਕੱਤਰ ਅਸ਼ੋਕ ਬਹਿਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।