Ferozepur News
ਵਿਸ਼ੇਸ ਜਰੂਰਤਾਂ ਵਾਲੇ ਵਿਅਕਤੀਆਂ ਨੂੰ ਟਰਾਈਸਾਇਕਲ, ਵਹੀਲਚੇਅਰ, ਕੰਨਾ ਦੀਆਂ ਮਸ਼ੀਨਾਂ ਅਤੇ ਫੋੜੀਆਂ ਦੇਣ ਲਈ ਸ਼ਨਾਖਤੀ ਕੈਂਪ 13 ਮਾਰਚ ਨੂੰ:ਅਸ਼ੋਕ ਕੁਮਾਰ ਬਹਿਲ
ਫਿਰੋਜਪੁਰ 12 ਮਾਰਚ (M.L.Tiwari ) ਜ਼ਿਲ•ਾ ਪ੍ਰਸ਼ਾਸਨ/ਰੈੱਡ ਕਰਾਸ ਸ਼ਾਖਾ ਫ਼ਿਰੋਜ਼ਪੁਰ ਵੱਲੋ ਵਿਸ਼ੇਸ ਜਰੂਰਤਾਂ ਵਾਲੇ ਵਿਅਕਤੀਆਂ ਨੂੰ ਟਰਾਈਸਾਇਕਲ, ਵਹੀਲਚੇਅਰ, ਕੰਨਾ ਦੀਆਂ ਮਸ਼ੀਨਾਂ ਅਤੇ ਫੋੜੀਆਂ ਦੇਣ ਲਈ ਇਕ ਸ਼ਨਾਖਤੀ ਕੈਂਪ 13 ਮਾਰਚ 2015 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, (ਲੜਕੇ), ਫ਼ਿਰੋਜ਼ਪੁਰ ਸ਼ਹਿਰ ਵਿਖੇ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਅਸ਼ੋਕ ਕੁਮਾਰ ਬਹਿਲ ਸਕੱਤਰ ਜਿਲ•ਾ ਰੈਡ ਕਰਾਸ ਨੇ ਦੱਸਿਆ ਕਿ ਕੈਂਪ ਦਾ ਲਾਭ ਉਠਾਉਣ ਲਈ ਜਰੂਰਤਮੰਦ ਵਿਅਕਤੀ ਸਵੇਰੇ 9-00 ਵਜੇ ਰਾਸ਼ਨ ਕਾਰਡ, ਡਾਕਟਰੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਅਤੇ ਦੋ ਫੋਟੋ ਜਿਸ ਵਿੱਚ ਅਪੰਗਤਾ ਦਿਖਾਈ ਦਿੰਦੀ ਹੋਵੇ ਲੈਕੇ ਪਹੁੰਚਣ। ਉਨ•ਾਂ ਦੱਸਿਆ ਕਿ ਇਹ ਸਹੂਲਤ ਉਨ•ਾਂ ਨੂੰ ਦਿੱਤੀ ਜਾਵੇਗੀ ਜਿਨ•ਾਂ ਦੀ ਆਮਦਨ 10000/-ਰੁਪਏ ਪ੍ਰਤੀ ਮਹੀਨਾਂ ਤੋਂ ਘੱਟ ਹੋਵੇਗੀ ।