Ferozepur News

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਈਆਂ ਗਈਆਂ ਖੇਡਾਂ

10FZR03ਫ਼ਿਰੋਜ਼ਪੁਰ 10 ਮਾਰਚ (ਏ. ਸੀ. ਚਾਵਲਾ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੰਚਾਰਜ਼ ਇੰਦਰਜੀਤ ਸਿੰਘ ਨੇ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਦੌੜਾਂ, ਰੱਸਾਕਸ਼ੀ, ਲੰਮੀ ਛਾਲ, ਸਲੋਅ ਸਾਈਕਲ ਚਲਾਉਣਾ ਕਰਵਾਈਆਂ ਗਈਆਂ। ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਭਾਗ ਲਿਆ। ਸਰਕਾਰੀ ਪ੍ਰਾਇਮਰੀ ਸਕੂਲ ਗਲੋਬਾਲ ਦੇ ਵਿਦਿਆਰਥੀਆਂ ਵਲੋਂ 40 ਬੱਚਿਆਂ ਨੇ ਭਾਗ ਲਿਆ ਅਤੇ 38 ਮੈਡਲ ਹਾਸਲ ਕੀਤੇ। ਸਕੂਲ ਦੇ ਮੁਖੀ ਵਿਸ਼ਾਲ ਗੁਪਤਾ, ਜਸਬੀਰ ਸਿੰਘ, ਰੇਨੂੰ ਬਾਲਾ, ਮੰਜੂ ਬਾਲਾ, ਅਮਨਪ੍ਰੀਤ ਕੌਰ, ਵਿਕਾਸ ਸਾਹਨੀ, ਰੁਪਿੰਦਰ ਕੌਰ ਆਦਿ ਅਧਿਆਪਕਾਂ ਨੇ ਗੁਰੂ ਗੋਬਿੰਦ ਸਟੱਡੀ ਸਰਕਲ ਦੇ ਮੈਂਬਰਾਂ ਦਾ ਧੰਨਵਾਦ ਕੀਤਾ।

Related Articles

Back to top button