ਆਟੋ ਯੂਨੀਅਨ ਫਿਰੋਜ਼ਪੁਰ ਦੀ ਸਲਾਨਾ ਚੋਣ ਹੋਈ
ਫਿਰੋਜ਼ਪੁਰ 8 ਮਾਰਚ (ਏ. ਸੀ. ਚਾਵਲਾ): ਆਟੋ ਯੂਨੀਅਨ ਫਿਰੋਜ਼ਪੁਰ ਦੀ ਸਲਾਨਾ ਚੋਣ ਅੱਜ ਐਤਵਾਰ ਨੂੰ ਫਿਰੋਜ਼ਪੁਰ ਛਾਉਣੀ ਸਥਿਤ ਸ਼ੀਲਤਾ ਮਾਤਾ ਮੰਦਰ ਦੇ ਸਾਹਮਣੇ ਧੋਬੀ ਘਾਟ ਗਰਾਉਂਡ ਵਿਖੇ ਹੋਈ। ਇਸ ਵਾਰ 6 ਉਮੀਦਵਾਰ ਪ੍ਰੋਸ਼ਤਮ ਚੌਧਰੀ, ਦੀਦਾਰ ਸਿੰਘ, ਰਕੇਸ਼ ਹੈਪੀ, ਅਸ਼ੋਕ ਪਟਵਾਰੀ, ਸੁਭਾਸ਼ ਚੰਦ ਅਤੇ ਪੂਰਨ ਭੱਟੀ ਆਦਿ ਚੋਣ ਲੜ ਰਹੇ ਹਨ। ਇਸ ਮੌਕੇ ਫਿਰੋਜ਼ਪੁਰ ਦੇ ਕਰੀਬ ਸਾਰੇ ਆਟੋ ਚਾਲਕਾਂ ਨੇ ਆਪਣੇ ਆਟੋ ਨਾਲ ਲੈ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਪੁਲਸ ਦਾ ਵੀ ਪੁਖਤਾ ਇੰਤਜਾਮ ਕੀਤਾ ਗਿਆ ਸੀ ਤਾਂ ਜੋ ਕੋਈ ਸ਼ਰਾਰਤੀ ਅਨਸਰ ਇਸ ਦਾ ਗਲਤ ਫਾਇਦਾ ਨਾ ਲੈ ਸਕੇ। ਇਸ ਮੌਕੇ ਪੁਲਸ ਵਲੋਂ ਸ਼ਾਂਤੀ ਪੂਰਵਕ ਚੋਣਾਂ ਕਰਵਾਉਣ ਦੇ ਲਈ ਜੋ ਵੀ ਆਟੋ ਚਾਲਕ ਆਪਣੀ ਵੋਟ ਦਾ ਇਸਤੇਮਾਲ ਕਰਨ ਆਟੋ ਲੈ ਕੇ ਗਰਾਉਂਡ ਦੇ ਅੰਦਰ ਵੋਟ ਪਾਉਣ ਲਈ ਜਾਂਦਾ ਸੀ ਉਸ ਦਾ ਆਟੋ ਗਰਾਉਂਡ ਦੇ ਅੰਦਰ ਹੀ ਲਗਾ ਲਿਆ ਜਾਂਦਾ ਸੀ। ਇਸ ਨਾਲ ਆਟੋ ਚਾਲਕ ਵੀ ਸੰਤੁਸ਼ਟ ਸਨ ਕਿ ਕੋਈ ਬਾਹਰੋਂ ਆ ਕੇ ਗਲਤ ਵੋਟ ਦਾ ਇਸਤੇਮਾਲ ਨਾ ਕਰੇ। ਇਹ ਚੋਣਾਂ ਦੇ ਸ਼ਾਮ ਤੱਕ ਹੋਈਆਂ। ਇਸ ਮੌਕੇ ਸਭ ਤੋਂ ਵੱਧ 351 ਵੋਟਾਂ ਅਸ਼ੋਕ ਪਟਵਾਰੀ ਨੂੰ ਪਈਆਂ, ਪ੍ਰਸ਼ੋਤਮ ਚੌਧਰੀ ਨੂੰ 135, ਦੀਦਾਰ ਸਿੰਘ ਨੂੰ 196, ਰਕੇਸ਼ ਹੈਪੀ ਨੂੰ 324, ਸੁਭਾਸ਼ ਚੰਦ ਨੂੰ 6 ਅਤੇ ਪੂਰਨ ਭੱਟੀ ਨੂੰ 38 ਵੋਟਾਂ ਪ੍ਰਾਪਤ ਹੋਈਆਂ। ਇਸ ਮੌਕੇ ਜਿਤ ਦੀ ਖੁਸ਼ੀ ਵਿਚ ਅਸ਼ੋਕ ਪਟਵਾਰੀ ਨੇ ਆਪਣੇ ਸਾਥੀਆਂ ਸਮੇਤ ਖੁਸ਼ੀ ਮਨਾਈ।