ਕੈਂਟਰ ਅਤੇ ਸਕੂਟਰ ਦੀ ਟੱਕਰ ਵਿਚ ਜ਼ਖਮੀਂ ਹੋਏ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ
ਫਿਰੋਜ਼ਪੁਰ 3 ਮਾਰਚ (ਏ. ਸੀ. ਚਾਵਲਾ): ਕੈਂਟਰ ਅਤੇ ਸਕੂਟਰ ਵਿਚਾਲੇ ਹੋਈ ਟੱਕਰ ਵਿਚ ਜ਼ਖਮੀਂ ਹੋਏ ਸਕੂਟਰ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਕੈਂਟਰ ਚਾਲਕ ਖਿਲਾਫ 304 ਏ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਨੰਬਰ 7 ਸੁੰਦਰ ਨਗਰ ਕੋਟ ਈਸੇ ਖਾਂ ਰੋਡ ਜ਼ਿਲ•ਾ ਮੋਗਾ ਨੇ ਦੱਸਿਆ ਕਿ ਉਸ ਦਾ ਸਾਲਾ ਸੁਰਿੰਦਰ ਸਿੰਘ ਜੋ ਸਕੂਟਰ ਬਜਾਜ ਚੇਤਕ ਤੇ ਜਾ ਰਿਹਾ ਸੀ ਤਾਂ ਇਸ ਦੌਰਾਨ ਮਿਥਲੇਸ਼ ਕੁਮਾਰ ਪੁੱਤਰ ਮੋਤੀ ਰਾਮ ਵਾਸੀ ਮਾਡਲ ਟਾਊਨ ਲੁਧਿਆਣਾ ਡਰਾਈਵਰ ਕੈਂਟਰ ਨੰਬਰ ਪੀ. ਬੀ. 10 ਬੀ. ਟੀ. 5957 ਨੇ ਕੈਂਟਰ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਉਸ ਦੇ ਸਾਲੇ ਸੁਰਿੰਦਰ ਸਿੰਘ ਦੇ ਸਕੂਟਰ ਵਿਚ ਮਾਰਿਆ। ਇਸ ਹਾਦਸੇ ਵਿਚ ਸੁਰਿੰਦਰ ਸਿੰਘ ਜ਼ਖਮੀਂ ਹੋ ਗਿਆ, ਜਿਸ ਨੂੰ ਨਿਊਰੋ ਸਿਟੀ ਲੁਧਿਆਣਾ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜਸਵਿੰਦਰ ਸਿੰਘ ਨੇ ਦੱਸਿਆ ਕਿ ਇਲਾਜ ਦੌਰਾਨ ਉਸ ਦੇ ਸਾਲੇ ਸੁਰਿੰਦਰ ਸਿੰਘ ਦੀ ਮੌਤ ਹੋ ਗਈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਉਨ•ਾਂ ਵਲੋਂ ਥਾਣਾ ਸਦਰ ਜ਼ੀਰਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਦੇ ਬਿਆਨਾਂ ਤੇ ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।