ਆਰਥਿਕ ਤੌਰ ਤੇ ਪਿਛੜੇ ਖਿਡਾਰੀਆਂ ਲਈ ਕੰਮ ਕਰੇਗੀ ਫਿਰੋਜ਼ਪੁਰ ਬੈਡਮਿੰਟਨ ਐਸੋਸੀਏਸ਼ਨ
ਦੋ ਆਰਥਿਕ ਤੌਰ ਦੇ ਗ਼ਰੀਬ ਖਿਡਾਰੀਆਂ ਦਾ ਚੁੱਕਿਆ ਖਰਚਾ
ਆਰਥਿਕ ਤੌਰ ਤੇ ਪਿਛੜੇ ਖਿਡਾਰੀਆਂ ਲਈ ਕੰਮ ਕਰੇਗੀ ਫਿਰੋਜ਼ਪੁਰ ਬੈਡਮਿੰਟਨ ਐਸੋਸੀਏਸ਼ਨ
ਦੋ ਆਰਥਿਕ ਤੌਰ ਦੇ ਗ਼ਰੀਬ ਖਿਡਾਰੀਆਂ ਦਾ ਚੁੱਕਿਆ ਖਰਚਾ
ਐਸੋਸੀਏਸ਼ਨ ਦਾ ਮੁੱਖ ਮਕਸਦ ਫਿਰੋਜ਼ਪੁਰ ਬੈਡਮਿੰਟਨ ਅੱਗੇ ਲਿਜਾਣਾ ਅਤੇ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦੀ ਮਦਦ ਕਰਨਾ-ਪ੍ਰਧਾਨ ਜਸਵਿੰਦਰ ਸਿੰਘ
ਫਿਰੋਜ਼ਪੁਰ 14 ਦਸੰਬਰ 2019 ( ) ਹੁਣੇ ਹੁਣੇ ਹੋਂਦ ਵਿਚ ਆਈ ਬੈਡਮਿੰਟਨ ਐਸੋਸੀਏਸ਼ਨ ਵੱਲੋ ਆਪਣੇ ਪਲੇਠੀ ਪ੍ਰੋਗਰਾਮ ਵਿਚ ਐਸੋਸੀਏਸ਼ਨ ਦਾ ਏਜੰਡਾ ਸਾਹਮਣੇ ਲਿਆਂਦਾ ਗਿਆ ਸ਼ਹੀਦ ਭਗਤ ਸਿੰਘ ਇੰਡੋਰ ਹਾਲ ਵਿਚ ਰੱਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਐਸੋਸੀਏਸ਼ਨ ਦੇ ਮੁੱਖ ਏਜੰਡੇ ਹਨ ਕਿ ਗ਼ਰੀਬ ਖਿਡਾਰੀਆਂ ਨੂੰ ਸਾਜੋ ਸਮਾਨ ਅਤੇ ਹੋਰ ਆਰਥਿਕ ਮਦਦ ਮੁਹੱਇਆ ਕਰਵਾਈ ਜਾਵੇਗੀ ਅਤੇ ਨਾਲ ਹੀ ਫ਼ਰੀ ਕੋਚਿੰਗ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵੱਜੋ ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰ.ਪਰਮਿੰਦਰ ਸਿੰਘ ਥਿੰਦ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਓ ਸੁਨੀਲ ਸ਼ਰਮਾ ਅਤੇ ਹਰਚਰਨ ਸਿੰਘ ਸਾਮਾਂ ਵਾਈਸ ਪ੍ਰਧਾਨ ਪਹੁੰਚੇ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਸ੍ਰੀ.ਨਰਿੰਦਰ ਕੇਸਰ ਨੇ ਦੱਸਿਆ ਕਿ ਇਸ ਸਮਾਗਮ ਵਿਚ ਆਰਥਿਕ ਤੌਰ ਤੇ ਪਿਛੜੀ ਖਿਡਾਰਨ ਭਸਮ ਅਤੇ ਦੀਪਾਸ ਨੂੰ ਇੱਕ ਜਿਹੀ ਪਹਿਲ ਕਰਕੇ ਬੈਡਮਿੰਟਨ ਦਾ ਸਾਜੋ ਸਾਮਾਨ ਅਤੇ ਮਾਲੀ ਮਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ.ਜਸਵਿੰਦਰ ਸਿੰਘ, ਅਸੀਸ ਪਰਾਸ਼ਰ ਜਨਰਲ ਸਕੱਤਰ, ਇੰਦਰਪਾਲ ਸਿੰਘ ਵਿੱਕੀ ਸਲਾਹਕਾਰ, ਪ੍ਰਦੀਪ ਸੋਈ ਕੈਸ਼ੀਅਰ, ਪ੍ਰਿੰਸੀਪਲ ਜਗਦੀਪ ਪਾਲ ਸਿੰਘ ਸੀਨੀਅਰ ਵਾਈਸ ਪ੍ਰਧਾਨ, ਹਰਚਰਨ ਸਿੰਘ ਸਾਮਾਂ ਵਾਈਸ ਪ੍ਰਧਾਨ ਅਤੇ ਜਗਨਦੀਪ ਸਿੰਘ ਸੀਨੀਅਰ ਮੈਂਬਰ ਦੇ ਤੌਰ ਤੇ ਕੰਮ ਕਰਨਗੇ। ਉਨ੍ਹਾਂ ਇਸ ਸਮਾਗਮ ਵਿਚ ਪਹੁੰਚਣ ਤੇ ਮੁੱਖ ਮਹਿਮਾਨ ਦਾ ਜੀ ਆਇਆ ਕੀਤਾ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਐਫ.ਬੀ.ਏ ਨਸ਼ਿਆਂ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਵੀ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਅਗਲੇ ਪ੍ਰੋਗਰਾਮ ਵਿਚ 15 ਤੋ 16 ਬੱਚਿਆਂ ਨੂੰ ਲੋੜੀਂਦਾ ਸਮਾਨ ਮੁਹੱਇਆ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਫਿਰੋਜ਼ਪੁਰ ਬੈਡਮਿੰਟਨ ਨੂੰ ਅੱਗੇ ਲਿਜਾਣ ਦੇ ਨਾਲ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਦੀ ਮਦਦ ਕਰਨਾ ਹੈ।
ਇਸ ਮੌਕੇ ਮੁੱਖ ਮਹਿਮਾਨ ਸ੍ਰ.ਪਰਮਿੰਦਰ ਸਿੰਘ ਥਿੰਦ ਨੇ ਕਿਹਾ ਕਿ ਉਹ ਐਫ.ਬੀ.ਏ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਉਨ੍ਹਾਂ ਦੀ ਹਰੇਕ ਸੰਭਵ ਮਦਦ ਕਰਨਗੇ। ਇਸ ਮੌਕੇ ਮੁੱਖ ਮਹਿਮਾਨ ਪਰਮਿੰਦਰ ਸਿੰਘ ਥਿੰਦ ਵੱਲੋ ਲੋੜਵੰਦ ਬੱਚਿਆ ਨੂੰ ਕਿੱਟਾਂ ਪ੍ਰਦਾਨ ਕੀਤੀਆਂ।
ਅੰਤ ਵਿਚ ਐਸੋਸੀਏਸ਼ਨ ਦੇ ਸਕੱਤਰ ਅਸੀਸ ਪਰਾਸ਼ਰ ਨੇ ਸਾਰੀਆਂ ਪਤਵੰਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਉਘੇ ਸਮਾਜ ਸੇਵਕ ਅਰਮਜੀਤ ਸਿੰਘ ਭੋਗਲ ਨੇ ਨਵੀਂ ਬਣੀ ਐਸੋਸੀਏਸ਼ਨ ਦੇ ਚੁਣੇ ਗਏ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ।