Ferozepur News

ਜਿਲਾ ਪ੍ਰਸ਼ਾਸਨ ਦਾ ਨੌਜਵਾਨਾਂ ਲਈ ਸਿਖਲਾਈ ਤੋ ਰੁਜ਼ਗਾਰ ਪ੍ਰਾਪਤੀ ਤੱਕ ਜਾਣ ਲਈ ਵੱਡਾ ਉਪਰਾਲਾ

DSC02875
 ਨਿਟਕੋਨ ਵੱਲੋਂ ਸਰਹੱਦੀ ਜਿਲੇ ਦੇ ਬੇਰੁਜ਼ਗਾਰ ਲੜਕੇ-ਲੜਕੀਆਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦਾ ਐਲਾਨ •
ਮੁਫ਼ਤ ਟ੍ਰੇਨਿੰਗ ਨਾਲ ਮਿਲੇਗਾ 1000 ਰੁਪਏ ਮਹੀਨਾ ਵਜ਼ੀਫਾ •
ਟ੍ਰੇਨਿੰਗ ਉਪਰੰਤ ਨੌਕਰੀ ਤੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਮਿਲੇਗੀ ਯੋਗ ਅਗਵਾਈ •
ਅਰਜ਼ੀਆਂ ਦੇਣ ਦੀ ਆਖਰੀ ਮਿਤੀ 10 ਮਾਰਚ, 250 ਲੜਕੇ-ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਫਿਰੋਜ਼ਪੁਰ 2 ਮਾਰਚ 2015 (     ਤਿਵਾੜੀ    ਜਿਲ•ਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਰਗਾਂ ਦੇ ਬੇਰੁਜ਼ਗਾਰਾਂ ਲੜਕੇ ਲੜਕੀਆਂ ਲਈ ਸਿਖਲਾਈ ਤੋ ਰੁਜ਼ਗਾਰ ਤੱਕ ਜਾਣ ਲਈ ਸੁਨਿਹਰੀ ਮੌਕਾ ਪ੍ਰਦਾਨ ਕਰਨ ਲਈ “ਸਮਾਜਿਕ ਜਿੰਮੇਵਾਰੀ ਨੀਤੀ ਯੋਜਨਾਂ 2014-15” ਤਹਿਤ ਵਿਸ਼ੇਸ਼ ਟ੍ਰੇਨਿੰਗ ਤੇ ਰੋਜ਼ਗਾਰ ਪ੍ਰਾਪਤੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਕੀਮ ਤਹਿਤ ਸਰਹੱਦੀ ਜਿਲ•ੇ ਫਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਵਿਚ 5 ਵੱਖ-ਵੱਖ ਟਰੇਡਾ ਦੀ ਮੁਫ਼ਤ ਟ੍ਰੇਨਿੰਗ ਸ਼ੁਰੂ ਕਰਵਾਈ ਜਾ ਰਹੀ ਹੈ ਜੋ ਕਿ ਮਾਰਚ ਤੋ ਜੂਨ 2015 ਤੱਕ ਕਰਵਾਈ ਜਾਵੇਗੀ। ਇਸ ਟ੍ਰੇਨਿੰਗ ਨਾਲ ਸਿਖਿਆਰਥੀਆਂ ਲਈ ਵਜ਼ੀਫ਼ੇ ਦਾ ਪ੍ਰਬੰਧ ਵੀ ਹੈ।
ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਅਦਾਰੇ ਰੂਰਲ ਇਲੈਕਟਰੀ-ਫਿਕੇਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਵਿੱਤੀ ਸਹਿਯੋਗ ਅਤੇ ਉੱਤਰੀ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੋਨ) ਚੰਡੀਗੜ•ਵੱਲੋਂ ਈ.ਡਬਲਯੂ. ਐਸ ਸ਼੍ਰੇਣੀ, ਅਨੁਸੂਚਿਤ ਜਾਤੀ/ ਅਤੇ ਪੱਛੜੀ ਜਾਤੀਆ ਦੇ ਬੇਰੁਜ਼ਗਾਰ ਲੜਕੇ ਲੜਕੀਆਂ ਲਈ ਮੁਫ਼ਤ ਤਕਨੀਕੀ ਕੋਰਸਾਂ ਅਤੇ ਵਜ਼ੀਫ਼ੇ ਦਾ ਪ੍ਰਬੰਧ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਜਿਕ ਜਿੰਮੇਵਾਰੀ/ਨੀਤੀ ਯੋਜਨਾ 2014-15 ਤਹਿਤ ਸਕਿਲ ਡਿਵੈਲਪਮੈਂਟ/ ਸਕਿਲ ਅਪਗ੍ਰੇਡੇਸ਼ਨ ਟ੍ਰੇਨਿੰਗ ਪ੍ਰੋਗਰਾਮਾਂ (ਐਸ.ਡੀ.ਪੀ) ਦੀ ਟ੍ਰੇਨਿੰਗ ਕਰਵਾਈ ਜਾਵੇਗਾ। ਇਹ ਟ੍ਰੇਨਿੰਗ ਬਿਲਕੁਲ ਮੁਫ਼ਤਹੋਵੇਗੀ ਤੇ ਇਸ ਤੋ ਇਲਾਵਾ ਸਿੱਖਿਆਰਥੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਵੀ ਦਿੱਤਾ ਜਾਵੇਗੀ। ਉਨ•ਾਂ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਕਿੱਤਾ ਮੁੱਖੀ 6 ਕੋਰਸਾਂ ਦੀ ਚੋਣ ਕੀਤੀ ਗਈ ਹੈ ਜਿਸ ਦਾ ਟ੍ਰੇਨਿੰਗ ਪ੍ਰੋਗਰਾਮ 3-4 ਮਹੀਨਿਆਂ ਦਾ ਹੋਵੇਗਾ। ਇਹ ਟ੍ਰੇਨਿੰਗ ਪ੍ਰੋਗਰਾਮ ਫਿਰੋਜ਼ਪੁਰ , ਮਖੂ ਤੇ ਮਮਦੋਟ ਬਲਾਕਾਂ ਵਿਚ ਕਰਵਾਏ ਜਾਣਗੇ, ਜਿਨ•ਾਂ ਵਿਚ ਕੰਪਿਊਟਰ ਫੰਡਾਮਂੈਟਲ, ਐਮ.ਐਸ ਆਫਿਸ ਅਤੇ ਇੰਟਰਨੈੱਟ ਅਤੇ ਕੰਪਿਊਟਰ ਹਾਡਵੇਅਰ, ਟੈਲੀ, ਬੇਸਿਕ ਇਲੈਕਟ੍ਰੀਕਲ, ਰਿਪੇਅਰ ਆਫ਼ ਹੋਮ ਅਪਲਾਈਸਿਸ, ਹਾਊਸ ਵਾਈਰਿੰਗ, ਬੇਸਿਕ ਇਲੈਕਟ੍ਰੀਕਲ, ਰੀਵਾਈਡਿੰਗ ਆਫ਼ ਏ.ਸੀ/ਡੀ.ਸੀ ਮੋਟਰਸ ਤੇ ਟਰਾਂਸਫ਼ਾਰਮਰ ਵਾਈਡਿੰਗ, ਫੈਬਰੀਕੇਸ਼ਨ ਵੈਲਡਿੰਗ ਅਤੇ ਰੈਫਰੀਜਰੇਟਰ ਅਤੇ ਏ.ਸੀ ਦੇ ਕੋਰਸ ਸ਼ਾਮਲ ਹਨ।
ਸ੍ਰੀ ਖਰਬੰਦਾ ਨੇ ਅੱਗੇ ਦੱਸਿਆ ਕਿ ਇਨ•ਾਂ ਚਾਰ ਮਹੀਨਿਆਂ ਦੌਰਾਨ 250 ਲੜਕੇ ਲੜਕੀਆਂ ਨੂੰ ਕਿੱਤਾ ਮੁਖੀ ਟ੍ਰੇਨਿੰਗ ਦਿੱਤੀ ਜਾਵੇਗੀ। ਉਨ•ਾਂ ਕਿਹਾ ਕਿ ਉਪਰੋਕਤ ਸ਼੍ਰੇਣੀਆਂ ਦੇ ਉਮੀਦਵਾਰਾਂ ਦੀ ਸਲਾਨਾ ਆਮਦਨ 2 ਲੱਖ ਰੁਪਏ, ਵਿੱਦਿਅਕਯੋਗਤਾ ਵੱਖ-ਵੱਖ ਕੋਰਸਾਂ ਅਨੁਸਾਰ 8ਵੀਂ ਤੋ 10ਵੀਂ ਹੋਣੀ ਚਾਹੀਦੀ ਹੈ। ਸਫਲ ਸਿੱਖਿਆਰਥੀਆਂ ਨੂੰ ਟ੍ਰੇਡ ਟੂਲ ਕਿੱਟ, ਸਰਕਾਰੀ ਅਦਾਰੇ ਦਾ ਸਰਟੀਫਿਕੇਟ ਅਤੇ 1000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਜਿਆਦਾ ਜਾਣਕਾਰੀ ਲਈ ਉਮੀਦਵਾਰ ਬੀ.ਡੀ.ਪੀ.ਓ ਮਖੂ, ਫਿਰੋਜ਼ਪੁਰ ਅਤੇ ਮਮਦੋਟ ਦੇ ਦਫਤਰ, ਨਿਟਕੋਨ ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ। ਅਰਜ਼ੀਆਂ ਦੇਣ ਦੀ ਆਖਰੀ ਮਿਤੀ 10 ਮਾਰਚ 2015 ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੋਰਸ ਪ੍ਰਾਪਤ ਲੜਕੇ ਲੜਕੀਆਂ ਨੂੰ ਸਫਲਤਾ ਪੂਰਵਕ ਆਨ ਜੋਬ ਟ੍ਰੇਨਿੰਗ ਤੋ ਬਾਅਦ ਨੌਕਰੀ ਤੇ ਰੁਜ਼ਗਾਰ ਸ਼ੁਰੂ ਕਰਨ ਵਿਚ ਵੀ ਮੱਦਦ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਨਾਲ ਨੌਜਵਾਨਾਂ ਨੂੰ ਨੌਕਰੀ ਤੇ ਰੁਜ਼ਗਾਰ ਪ੍ਰਾਪਤੀ ਵਿਚ ਵੱਡੀ ਮੱਦਦ ਮਿਲੇਗੀ, ਤੇ ਉਨ•ਾਂ ਦੀ ਨਵੀਂ ਜਿੰਦਗੀ ਦੀ ਸ਼ੁਰੂਆਤ ਹੋਵੇਗੀ।

Converted from Satluj to Unicode

©2015 AglsoftDisclaimerFeedb

Related Articles

Back to top button