ਭਾਰਤ ਸਰਕਾਰ ਦੇ ਪੀਣ ਪਾਣੀ ਅਤੇ ਸਵੱਛਤਾ ਮੰਤਰਾਲੇ ਵੱਲੋਂ ਫਿਰੋਜਪੁਰ ਜਿਲ•ੇ ਦੇ ਸੇਮ/ਹੜ• ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਫਿਰੋਜਪੁਰ 21 ਫਰਵਰੀ (ਏ.ਸੀ.ਚਾਵਲਾ) ਕੇਂਦਰੀ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲੇ ਦੀ ਦੋ ਮੈਂਬਰੀ ਟੀਮ ਜਿਸਦੀ ਅਗਵਾਈ ਮੰਤਰਾਲੇ ਦੇ ਉਪ ਸਲਾਹਕਾਰ ਸ੍ਰੀ ਜੀ.ਬਾਲਾ ਸੁਬਰਾਮਨਿਅਨ ਅਤੇ ਵਿਭਾਗ ਦੇ ਸੀਨੀਅਰ ਕਲਸਲਟੰਟ ਸ੍ਰੀ ਜੀ.ਆਰ.ਜਰਗਰ ਵੱਲੋਂ ਫਿਰੋਜਪੁਰ ਜਿਲ•ੇ ਦੇ ਸੇਮ/ਹੜ• ਪ੍ਰਭਾਵਿਤ ਇਲਾਕਿਆਂ ਵਿਚ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ, ਸਫਾਈ ਪ੍ਰਬੰਧਾਂ, ਗਰੀਬ ਵਰਗ ਦੇ ਘਰਾਂ, ਆਂਗਨਵਾੜੀ ਕੇਂਦਰਾਂ, ਸਕੂਲਾਂ ਵਿਚ ਪਖਾਨਿਆਂ ਆਦਿ ਦੀ ਸਥਿਤੀ ਸਬੰਧੀ ਡਿਪਟੀ ਕਮਿਸ਼ਨਰ ਇਜੀ: ਡੀ.ਪੀ.ਐਸ ਖਰਬੰਦਾ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ.ਖਰਬੰਦਾ ਨੇ ਕੇਂਦਰੀ ਟੀਮ ਨੂੰ ਸਾਲ 2012-13 ਦੇ ਸਰਵੇ ਅਨੁਸਾਰ ਜਿਲ•ੇ ਦੇ ਬੀ.ਪੀ.ਐਲ, ਏ.ਪੀ.ਐਲ(ਐਸ.ਸੀ) , ਏ.ਪੀ.ਐਲ( ਛੋਟੇ ਤੇ ਮਜ਼ਦੂਰ ਕਿਸਾਨ) , ਮਜ਼ਦੂਰਾਂ, ਅਪੰਗਾਂ ਆਦਿ ਸ਼੍ਰੇਣੀਆਂ ਨਾਲ ਸਬੰਧਿਤ 56300 ਪਰਿਵਾਰਾਂ ਲਈ ਸਵੱਛ ਭਾਰਤ ਮਿਸ਼ਨ ਤਹਿਤ ਪਖਾਨਿਆਂ ਦੀ ਜਰੂਰਤ ਹੈ, ਜਿਲ•ਾ ਵਿਚੋਂ 359 ਮੁਕੰਮਲ ਹੋ ਚੁੱਕੇ ਹਨ ਜਦਕਿ ਸਾਲ 2015-16 ਦੌਰਾਨ 13987 ਹੋਰ ਪਖਾਨੇ ਇਨ•ਾਂ ਸ਼੍ਰੇਣੀਆਂ ਦੇ ਪਰਿਵਾਰਾਂ ਲਈ ਬਣਾਏ ਜਾਣਗੇ। ਉਨ•ਾਂ ਕੇਂਦਰੀ ਟੀਮ ਤੋਂ ਮੰਗ ਕੀਤੀ ਕਿ ਸਵੱਛ ਭਾਰਤ ਮੁਹਿੰਮ ਤਹਿਤ ਇਨ•ਾਂ ਸ਼੍ਰੇਣੀਆਂ ਦੇ 100 ਪ੍ਰਤੀਸ਼ਤ ਪਰਿਵਾਰਾਂ ਨੂੰ ਕਵਰ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਟੀਮ ਨੂੰ ਜਿਲ•ੇ ਵਿਚ ਸ਼ੁੱਧ ਪੀਣ ਵਾਲੇ ਪਾਣੀ, ਆਂਗਨਵਾੜੀ ਸੈਂਟਰਾਂ, ਸਕੂਲਾਂ, ਘਰਾਂ ਆਦਿ ਵਿਚ ਵੱਖਰੇ ਪਖਾਨਿਆਂ, ਪੀਣ ਵਾਲੇ ਪਾਣੀ ਅਤੇ ਸਫਾਈ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਨੀਲਮਾ, ਐਸ.ਡੀ.ਐਮ. ਫਿਰੋਜਪੁਰ ਸੰਦੀਪ ਸਿੰਘ ਗੜਾ, ਸ੍ਰੀ ਰਵਿੰਦਰ ਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ, ਸ੍ਰੀ ਭੁਪਿੰਦਰ ਸਿੰਘ ਤਹਿਸੀਲਦਾਰ ਫਿਰੋਜਪੁਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ। ਇਸ ਟੀਮ ਵੱਲੋਂ ਅੱਜ ਮਮਦੋਟ ,ਜ਼ੀਰਾ ਅਤੇ ਮੱਖੂ ਬਲਾਕ ਦੇ ਕਈ ਪਿੰਡਾਂ ਆਦਿ ਥਾਵਾਂ ਤੇ ਸਕੂਲਾਂ, ਆਂਗਨਵਾੜੀ ਕੇਂਦਰਾਂ, ਵਾਟਰ ਵਰਕਰ, ਗਰੀਬ ਪਰਿਵਾਰਾਂ ਦੇ ਘਰਾਂ ਤੇ ਹਸਪਤਾਲਾਂ/ਡਿਸਪੈਂਸਰੀਆਂ ਆਦਿ ਦਾ ਦੌਰਾ ਕਰਕੇ ਪੀਣ ਵਾਲੇ ਪਾਣੀ, ਪਖਾਨਿਆਂ, ਸਫਾਈ ਪ੍ਰਬੰਧਾਂ ਆਦਿ ਦਾ ਜਾਇਜ਼ਾ ਲਿਆ। ਟੀਮ ਵੱਲੋਂ ਪਿੰਡਾਂ, ਢਾਣੀਆਂ, ਆਂਗਨਵਾੜੀ ਸੈਂਟਰਾਂ, ਸਕੂਲਾਂ ਆਦਿ ਵਿਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਛੋਟੇ ਆਰ.ਓ ਸਿਸਟਮ, ਬਾਇਓ ਡੀਗ੍ਰੇਡੇਬਲ ਪਖਾਨਿਆਂ ਦੀ ਉਸਾਰੀ ਦੀਆਂ ਸੰਭਾਵਨਾਵਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਟੀਮ ਨਾਲ ਰਵਿੰਦਰ ਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸਰ, ਸ੍ਰੀ ਪਵਨ ਗੋਇਲ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਤੋਂ ਇਲਾਵਾ ਸਿਹਤ, ਪੇਂਡੂ ਵਿਕਾਸ, ਸਿੱਖਿਆ ਆਦਿ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।