Ferozepur News

ਸ਼ੋਸ਼ਲ ਵੈਲਫੇਅਰ ਸੁਸਾਇਟੀ ਫਿਰੋਜ਼ਪੁਰ ਦੀ ਚੋਣ ਹੋਈ

social welfre society
ਫਿਰੋਜ਼ਪੁਰ, 20 ਫਰਵਰੀ (Ferozepur Online Bureau)- ਸ਼ੋਸ਼ਲ ਰਾਇਟ ਵੈਲਫੇਅਰ ਸੁਸਾਇਟੀ ਰਜਿ.ਜਿਲ•ਾ ਫਿਰੋਜ਼ਪੁਰ ਦੀ ਇਕ ਮੀਟਿੰਗ ਫਿਰੋਜ਼ਪੁਰ ਵਿਖੇ ਹੋਈ ਜਿਸ ਵਿੱਚ ਸੁਸਾਇਟੀ ਦੇ ਨੁਮਾਇੰਦਿਆਂ ਨੇ ਭਾਗ ਲਿਆ ਇਸ ਮੌਕੇ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਵਿਜੇ ਕੁਮਾਰ ਸ਼ੈਰੀ ਨੂੰ ਪ੍ਰਧਾਨ, ਪਿੰ੍ਰਸੀਪਲ ਮਨਜੀਤ ਸਿੰਘ ਵਿਰਕ ਵਾਇਸ ਪ੍ਰਧਾਨ, ਸੂਰਜ ਕੁਮਾਰ ਜਰਨਲ ਸੈਕਟਰੀ,ਸ਼੍ਰੀਮਤੀ ਨਰਿੰਦਰਜੀਤ ਕੌਰ ਨੂੰ ਖਜ਼ਾਨਚੀ, ਪਵਨ ਕੁਮਾਰ ਸੈਕਟਰੀ, ਸੋਮਿਲ ਉਪਲ ਨੂੰ ਸਲਾਹਕਾਰ,ਜੋਨਸਨ ਡੈਨੀ ਪ੍ਰੈਸ ਸੈਕਟਰੀ, ਸੁਖਵਿੰਦਰ ਸਿੰਘ ਦਫ਼ਤਰ ਇੰਚਾਰਜ, ਕਿਸ਼ੋਰ ਸੰਧੂ ਐਗਜੈਟਿਵ ਮੈਂਬਰ, ਗੁਰਮੀਤ ਸਿੰਘ ਬਸਤੀ ਰਾਮ ਲਾਲ ਐਗਜੈਟਿਵ ਤੇ ਦੇਵ ਹਸਨ ਐਂਕਰ, ਗੁਰਦੇਵ ਸਿੰਘ ਬਸਤੀ ਚਮੜਿਆ ਵਾਲੀ,ਜਤਿੰਦਰ ਸਿੰਘ ਸੰਧੂ,ਸੁਸ਼ੀਲ ਕੁਮਾਰ, ਵਿਜੇ ਕੁਮਾਰ, ਕੁਲਵਿੰਦਰ ਕੌਰ, ਲਲਿਤਾ ਰਾਣੀ, ਆਰਤੀ ਸ਼੍ਰੀਵਾਸਤਵ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਸਾਰੇ ਅਹੁਦੇਦਾਰਾਂ ਨੇ ਸੁਸਾਇਟੀ ਦੁਆਰਾ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ ਵਟਾਂਦਰਾਂ ਕੀਤਾ। ਮੀਟਿੰਗ ਵਿੱਚ ਸੁਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਸ਼ੈਰੀ ਤੇ ਵਾਇਸ ਪ੍ਰਧਾਨ ਮਨਜੀਤ ਸਿੰਘ ਵਿਰਕ ਨੇ ਕਿਹਾ ਕਿ ਸਾਡੇ ਸੁਸਾਇਟੀ ਦਾ ਮੁੱਖ ਉਦੇਸ਼ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇ ਭ੍ਰਿਸ਼ਟਾਚਾਰ, ਦਹੇਜ ਪ੍ਰਥਾ, ਨਸ਼ੇ, ਰਿਸ਼ਵਤਖੋਰੀ, ਭਰੂਣ ਹੱਤਿਆ ਆਦਿ ਨੂੰ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਪਾਸੇ ਉਤਸ਼ਾਹਿਤ ਕਰਨ ਦੇ ਨਾਲ ਨਾਲ ਉਨ•ਾ ਨੂੰ ਸਮਾਜ ਪ੍ਰਤੀ ਬਣਦੇ ਫਰਜਾਂ ਤੋਂ ਜਾਣੂ ਕਰਵਾਉਣਾ ਹੋਵੇਗਾ। ਇਸ ਦੇ ਨਾਲ ਸਕੂਲਾਂ ਵਿੱਚ ਬੱਚਿਆਂ ਦੇ ਵੱਖ ਵੱਖ ਕੰਪੀਡੀਸ਼ਨ ਕਰਵਾ ਕੇ ਬੱਚਿਆਂ ਅੰਦਰ ਛੁਪੀ ਹੋਈ ਪ੍ਰਤੀਭਾ ਨੂੰ ਨਿਖਾਰਨਾ ਵੀ ਸਾਡੇ ਉਦੇਸ਼ ਦਾ ਹਿੱਸਾ ਹੋਵੇਗਾ। ਇਲਾਕੇ ਨੂੰ ਹਰਿਆ ਭਰਿਆ ਬਣਾਉਣ ਲਈ ਪੌਦੇ ਲਾਉਣ ਦੀ ਮੁਹਿਮ ਵੀ ਵਿੱਢੀ ਜਾਵੇਗੀ।

Related Articles

Back to top button