ਜਿਲਾ ਸਾਂਝ (ਕਮਿਊਨਟੀ ਪੌਲਸਿੰਗ ) ਐਡਵਾਇਜਰੀ ਬੋਰਡ ਦੀ ਮੀਟਿੰਗ ਹੋਈ
ਫਿਰੋਜਪੁਰ 14 ਫਰਵਰੀ (ਏ.ਸੀ. ਚਾਵਲਾ) ਚੇਅਰਪਰਸਨ ਜਿਲਾ ਪੱਧਰੀ ਸਾਂਝ (ਕਮਿਊਨਟੀ ਪੌਲਸਿੰਗ ) ਐਡਵਾਇਜਰੀ ਬੋਰਡ-ਕਮ ਸੀਨੀਅਰ ਕਪਤਾਨ ਪੁਲਿਸ ਫਿਰੋਜਪਰ ਸ੍ਰੀ ਹਰਦਿਆਲ ਸਿੰਘ ਮਾਨ ਜੀ ਦੇ ਦਿਸਾ ਨਿਰਦੇਸਾ ਤਹਿਤ,ਸ੍ਰੀ ਲਖਵੀਰ ਸਿੰਘ ਐਸ.ਪੀ.(ਐਚ) ਦੀ ਪ੍ਰਧਾਨਗੀ ਹੇਠ , ਸ੍ਰੀ ਸਤਨਾਮ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸ:ਡ) ਫਿਰੋਜਪੁਰ ,ਸ਼੍ਰੀ ਬਲਵਿੰਦਰ ਸਿੰਘ ਸੇਖੋ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸਹਿਰੀ ) ਫਿਰੋਜਪੁਰ ਅਤੇ ਜਿਲਾ ਸਾਂਝ ਕੇਦਰ ਇੰਚਾਰਜ ਸ੍ਰੀ ਸੁਖਵੰਤ ਸਿੰਘ ਐਸ.ਆਈ , ਸ:ਥ ਗੁਰਜੀਤ ਸਿੰਘ ਦੀ ਅਗਵਾਈ ਵਿਚ ਸੀ.ਪੀ.ਆਰ ਸੀ ਦੇ ਸਮੂਹ ਅਹੁਦੇਦਾਰ /ਮੈਬਰਾ ਦੀ ਸਹਿਰ ਅਤੇ ਛਾਉਣੀ ਦੀ ਟ੍ਰੈਫਿਕ ਸਮੱਸਿਆ ਸਬੰਧੀ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਵਿਚ ਸ੍ਰੀ ਇੰਦਰ ਸਿੰਘ ਗੋਗੀਆ ਕਮੇਟੀ ਸਕੱਤਰ ਕਮ-ਐਨ.ਜੀ.ਓ ਕੁਆਡੀਨੇਸ਼ਨ ਕਮੇਟੀ ਦੇ ਪ੍ਰਧਾਨ, ਐਨ.ਜੀ.ਓ. ਕਮੇਟੀ ਦੇ ਹੋਰ ਮੈਬਰਾ ਏ.ਸੀ. ਚਾਵਲਾ, ਹਰੀਸ ਮੌਗਾ , ਜੀ.ਐਸ. ਵਿਰਕ , ਬਲਵਿੰਦਰ ਪਾਲ ਸਰਮਾ,ਪਰਮਜੀਤ ਕੌਰ ਸੋਢੀ ,ਐਲਵਨ ਭੱਟੀ , ਰਣਜੀਤ ਸਿੰਘ, ਭਗਵਾਨ ਸਿੰਘ , ਅਭਿਸੇਕ ਅਰੋੜਾ , ਗਰੋਵਰ ਭਾਸਕਰ , ਜਸਵਿੰਦਰ ਸਿੰਘ ਸੰਧੂ , ਸਤਨਾਮ ਸਿੰਘ ,ਪੀ.ਸੀ ਕੁਮਾਰ, ਸਰਬਜੀਤ ਸਿੰਘ ਬੇਦੀ ਨਹਿਰੂ ਯੂਵਾ ਕੇਦਰ ਨੇ ਆਪਣੇ -2 ਵਿਚਾਰ / ਸੁਝਾਉ ਪੇਸ਼ ਕੀਤੇ । ਟ੍ਰੈਫਿਕ ਸਮੱਸਿਆ ਸਬੰਧੀ ਵਿਚਾਰ ਵਿਟਾਦਰਾ ਵੀ ਕੀਤਾ ਗਿਆ ਅਤੇ ਇਹ ਦੱਸਿਆ ਗਿਆ ਕਿ ਸਹਿਰ ਦੇ ਰਸਤਿਆ ਵਿਚ ਡੀ.ਸੀ ਸਾਹਿਬ ਫਿਰੋਜਪੁਰ ਵੱਲੋ ਪਾਰਕਿੰਗ ਲਈ ਜਗਾ ਨਿਰਧਾਰਤ ਕਰ ਦਿੱਤੀ ਗਈ ਹੈ ਅਤੇ ਸਾਇਨ ਬੋਰਡ ਵੀ ਲਗਾ ਦਿੱਤੇ ਗਏ ਹਨ ।ਸਹਿਰ ਵਾਸੀਆ ਨੂੰ ਆਪਣੇ-2 ਵਾਹਨ ਇਹਨਾ ਥਾਵਾ ਤੇ ਪਾਰਕਿੰਗ ਕਰਨ ਦੀ ਸਲਾਹ ਦਿੱਤੀ ਗਈ ਹੈ। ਔਰਤਾ / ਲੜਕੀਆ ਤੇ ਹੋਰ ਰਹੇ ਜੁਰਮਾ ਵਿਰੁੱਧ ਇਹ ਫੈਸਲਾ ਲਿਆ ਗਿਆ ਕਿ ਲੜਕੀਆ ਦੇ ਕਾਲਜ ਅਤੇ ਸਕੂਲਾ ਵਿਚ ਛੁੱਟੀ ਦੇ ਸਮੇ ਵੱਧ ਤੋ ਵੱਧ ਪੁਲਿਸ ਕ੍ਰਮਚਾਰੀ ਡਿਊਟੀ ਲਈ ਤਾਇਨਾਤ ਕੀਤੇ ਜਾਣਗੇ ਤਾ ਕਿ ਲੜਕੀਆ ਪ੍ਰਤੀ ਹੋਰ ਰਹੇ ਜੁਰਮਾ ਤੇ ਰੋਕ ਲਾਈ ਜਾ ਸਕੇ ।ਲੋਕ ਸੇਵਾ ਅਧਿਕਾਰ 2011 ਸਬੰਧੀ ਸਾਂਝ ਕੇਦਰਾ ਵੱਲੋ ਦਿੱਤੀਆ ਜਾ ਰਹੀਆ ਸੇਵਾਵਾ ਸਬੰਧੀ ਵੱਧ ਤੋ ਵੱਧ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ ਕਿਉਕਿ ਅਜੇ ਵੀ ਬਹੁਤ ਸਾਰੇ ਲੋਕਾ ਨੂੰ ਇਸ ਪ੍ਰਤੀ ਜਾਣਕਾਰੀ ਨਹੀ ਹੈ ।ਇਸ ਮੀਟਿੰਗ ਵਿਚ ਸਬ-ਡਵੀਜਨ ਪੱਧਰ ਦੇ ਸਾਂਝ ਕੇਦਰਾ / ਥਾਣੇ ਪੱਧਰ ਦੇ ਆਊਟ ਰੀਚ ਸੈਟਰਾ ਦੇ ਇੰਚਾਰਜ ਅਤੇ ਕਮੇਟੀ ਮੈਬਰ ਵੀ ਸਾਮਿਲ ਹੋਏ।ਸ੍ਰੀ ਲਖਵੀਰ ਸਿੰਘ ਐਸ.ਪੀ.( ਐਚ) ਫਿਰੋਜਪੁਰ ਵੱਲੋ ਮੀਟਿੰਗ ਵਿਚ ਹਾਜਰ ਆਏ ਨੁਮਾਇਦਿਆ ਨੂੰ ਭਰੋਸਾ ਦਿਵਾਇਆ ਗਿਆ ਕਿ ਹਰ ਕਿਸਮ ਦੀ ਸਮੱਸਿਆਂ ਦੇ ਹੱਲ ਲਈ ਪੁਲਿਸ ਵਿਭਾਗ ਵੱਲੋ ਪੂਰਾ ਸਹਿਯੋਗ ਦਿੱਤਾ ਜਾਵੇਗਾ।ਇਸ ਤੋ ਇਲਾਵਾ ਮਾਨਯੋਗ ਡਿਪਟੀ ਕਮਿਸਨਰ ਜੀ ਦੇ ਪੱਧਰ ਤੇ ਹੱਲ ਹੋਣ ਵਾਲੇ ਮਸਲਿਆ ਬਾਰੇ ਉਹਨਾ ਨਾਲ ਵੱਖਰੇ ਤੌਰ ਤੇ ਮੀਟਿੰਗ ਕਰਕੇ ਵਿਚਾਰ ਵਿਟਾਦਰਾ ਕੀਤਾ ਜਾਵੇਗਾ।ਇਸ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਜਿਲਾ ਟ੍ਰੈਫਿਕ ਇੰਚਾਰਜ ਐਸ.ਆਈ ਰਵੀ ਕੁਮਾਰ , ਸ:ਥ ਬਲਦੇਵ ਕ੍ਰਿਸਨ , ਜੇ.ਐਸ. ਬੁਤਾਲੀਆ , ਪੀ.ਡੀ.ਸਰਮਾ, ਭਾਗ ਸਿੰਘ ਸਾਬਕਾ ਸਰਪੰਚ ,ਰਜਨੀਸ ਅਰੋੜਾ , ਮਾਸਟਰ ਬੂਟਾ ਰਾਮ , ਡਾ ਸਤਿੰਦਰ ਸਿੰਘ ਸਿੱਖਿਆ ਵਿਭਾਗ ,ਡਾ ਪ੍ਰਦੀਪ ਅਗਰਵਾਲ ਐਸ.ਐਮ.ਓ , ਸ੍ਰੀ ਰਜਿੰਦਰ ਦੂਆ ਮੱਲਾਵਾਲਾ ਅਤੇ ਹੋਰ ਵੀ ਹਾਜਰ ਸਨ।