''ਜਲ ਬਚਾਓ ਜੀਵਨ ਬਚਾਓ'' ਵਿਸ਼ੇ ਤੇ ਦੋ ਰੋਜ਼ਾ ਵਿੱਦਿਅਕ ਮੁਕਾਬਲੇ ਸ਼ੁਰੂ
ਜਾਗਰੂਕਤਾ ਮੁਹਿੰਮ ਰਾਹੀਂ ''ਪਾਣੀ ਦੀ ਬੱਚਤ'' ਲਈ ਕੀਤਾ ਜਾਵੇਗਾ ਪ੍ਰੇਰਿਤ
ਫਿਰੋਜ਼ਪੁਰ 8 ਫਰਵਰੀ (): ਮਨੁੱਖ ਦੀ ਮੁੱਢਲੀ ਜ਼ਰੂਰਤ ਪਾਣੀ ਪ੍ਰਤੀ ਵਿਦਿਆਰਥੀ ਵਰਗ ਅਤੇ ਸਮਾਜ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸਤਲੁੱਜ ਈਕੋ ਕਲੱਬ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਫਿਰੋਜ਼ਪੁਰ ਵਲੋਂ ਦੋ ਰੋਜ਼ਾ ਵਿੱਦਿਅਕ ਮੁਕਾਬਲੇ ਕਰਵਾ ਕੇ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਜਿਸ ਦੇ ਪਹਿਲੇ ਦਿਨ ਲੇਖ ਲਿਖਣ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ, ਜਿਸ ਵਿਚ 80 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਦੂਜੇ ਦਿਨ ਭਾਸ਼ਣ ਮੁਕਾਬੇ, ਕਵਿਤਾ, ਗਾਨ ਅਤੇ ਪੋਸਟਰ ਮੇਕਿੰਗ ਮੁਕਾਬਲੇ ''ਜਲ ਬਚਾਓ ਜੀਵਨ ਬਚਾਓ'' ਵਿਸ਼ੇ ਉਪਰ ਕਰਵਾਏ ਜਾਣਗੇ। ਜਿਸ ਵਿਚ 100 ਤੋਂ ਵੱਧ ਵਿਦਿਆਰਥੀ ਭਾਗ ਲੈਣਗੇ। ਸਕੂਲ ਪ੍ਰਿੰਸੀਪਲ ਹਰਕਿਰਨ ਕੌਰ ਅਤੇ ਕਲੱਬ ਦੇ ਇੰਚਾਰਜ਼ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਪਾਣੀ ਦੀ ਮਹੱਤਤਾ ਅਤੇ ਇਸ ਦੀ ਹੋ ਰਹੀ ਦੁਰਵਰਤੋਂ ਪ੍ਰਤੀ ਜਾਗਰਿਤ ਕਰਕੇ, ਇਸ ਦੀ ਬੱਚਤ ਲਈ ਪ੍ਰੇਰਿਤ ਕਰਨਾ ਹੈ। ਉਨ•ਾਂ ਕਿਹਾ ਕਿ ਅੱਜ ਪਾਣੀ ਨੂੰ ਦੂਹਰੀ ਮਾਰ ਪੈ ਰਹੀ ਹੈ, ਇਕ ਤਾਂ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਅਤੇ ਦੂਜਾ ਜੋ ਪਾਣੀ ਮੌਜ਼ੂਦ ਹੈ ਉਹ ਪ੍ਰਦੂਸ਼ਿਤ ਤੇਜ਼ੀ ਨਾਲ ਹੋ ਰਿਹਾ ਹੈ। ਪੀਣ ਵਾਲੇ ਪਾਣੀ ਦੇ ਕਾਰਨ ਅਨੇਕਾਂ ਲਾਇਲਾਜ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਕੁਦਰਤ ਦਾ ਸੰਤੁਲਨ ਲਗਾਤਾਰ ਵਿਗੜ ਰਿਹਾ ਹੈ। ਇਸ ਮੌਕੇ ਰਿਸੋਰਸ ਪਰਸਨ ਦਰਸ਼ਨ ਲਾਲ ਸ਼ਰਮਾ ਅਤੇ ਵਿਜੇ ਵਿਕਟਰ ਵਾਤਾਵਰਨ ਪ੍ਰੇਮੀ ਨੇ ਲੈਕਚਰ ਅਤੇ ਕਵਿਤਾਵਾਂ ਰਾਹੀਂ ਵੱਡਮੁੱਲੇ ਵਿਚਾਰ ਪੇਸ਼ ਕਰਕੇ ਸਰੋਤਿਆਂ ਨੂੰ ਪਾਣੀ ਦੀ ਬੱਚਤ ਦੇ ਅਨੇਕਾਂ ਟਿਪਸ ਦਿੱਤੇ। ਜਿਸ ਦੀ ਬਦੌਲਤ ਵਿਦਿਆਰਥਣਾਂ ਨੇ ਪਾਣੀ ਦੀ ਬੱਚਤ ਅਤੇ ਸੰਭਾਲ ਦਾ ਪ੍ਰਣ ਵੀ ਕੀਤਾ। ਵਿਜੇ ਵਿਕਟਰ ਦੀਆਂ ਕਵਿਤਾਵਾਂ ਨੇ ਖੂਬ ਮਨੋਰੰਜਨ ਵੀ ਕੀਤਾ। ਅੱਜ ਦੇ ਮੁਕਾਬਲਿਆਂ ਵਿਚ ਲੇਖ ਲਿਖਣ ਵਿਚ ਈਸ਼ਾ ਕੁਮਾਰੀ, ਕਾਜਲ ਅਤੇ ਸੋਨੀਆ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਣ ਲਿਖਣ ਵਿਚ ਸੁਖਪ੍ਰੀਤ, ਦਿਕਸ਼ਾ ਅਤੇ ਪੂਨਮ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਵਿਚ ਹਰਮੇਲ ਸਿੰਘ, ਕਮਲਜੀਤ ਸਿੰਘ, ਵਿਜੇ ਕੁਮਾਰ, ਸੰਜੀਵ ਕੁਮਾਰ, ਮੀਨਾ ਕੁਮਾਰੀ, ਹਰਲੀਨ ਕੌਰ, ਸੁਨੀਤਾ ਰਾਣੀ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ।