ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਕੀਤੇ ਗਏ ਕੰਮ ਸ਼ਲਾਘਾਯੋਗ ਰਹੇ ਹਨ:- ਡਾ: ਨਯਨ
ਭਵਿੱਖ ਵਿੱਚ ਵੀ ਨਗਰ ਕੌਂਸਲ ਦੇ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ
ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਕੀਤੇ ਗਏ ਕੰਮ ਸ਼ਲਾਘਾਯੋਗ ਰਹੇ ਹਨ:- ਡਾ: ਨਯਨ
ਭਵਿੱਖ ਵਿੱਚ ਵੀ ਨਗਰ ਕੌਂਸਲ ਦੇ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ
ਫਿਰੋਜ਼ਪੁਰ 16 ਮਈ ( ) ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਫਿਰੋਜ਼ਪੁਰ ਡਾ: ਨਯਨ (ਪੀ.ਸੀ.ਐਸ) ਨੇ ਦੱਸਿਆ ਕਿ ਸਰਕਾਰ ਦੀਆ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ; ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਅਧੀਨ ਆਉਂਦਿਆਂ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਜਿਵੇਂ ਕਿ ਫਿਰੋਜ਼ਪੁਰ, ਜ਼ੀਰਾ, ਮੱਖੂ, ਮੱਲਾਂਵਾਲਾ, ਮਮਦੋਟ, ਗੁਰੂਹਰਸਹਾਏ, ਮੁਦਕੀ ਅਤੇ ਤਲਵੰਡੀ ਭਾਈ ਸ਼ਹਿਰ ਵਿੱਚ ਕੋਰੋਨਾ ਵਾਇਰਸ ਵਿਰੁੱਧ ਲੜ ਰਹੀ ਜੰਗ ਵਿਚ ਆਪਣਾ ਯੋਗਦਾਨ ਅਤੇ ਡਿਊਟੀ ਵੱਖ-ਵੱਖ ਕਾਰਜਾਂ ਰਾਹੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਡਾ: ਨਯਨ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਨੇ ਜ਼ਿਲ੍ਹੇ ਦੇ ਲੋਕਾ ਨੂੰ ਇਸ ਵਾਇਰਸ ਤੋ ਬਚਾਉਣ ਲਈ ਲਾਕਡਾਊਨ ਦੌਰਾਨ ਵੀ ਸਫ਼ਾਈ ਦਾ ਕੰਮ ਨਿਰੰਤਰ ਚਾਲੂ ਰੱਖਿਆ ਹੈ। ਨਗਰ ਕੌਂਸਲ ਵੱਲੋਂ ਸ਼ਹਿਰ ਦੇ ਰਿਹਾਇਸ਼ੀ, ਕਮਰਸ਼ੀਅਲ, ਪਬਲਿਕ ਸਥਾਨਾਂ, ਧਾਰਮਿਕ ਸਥਾਨ, ਪੁਲਿਸ ਥਾਨੇ, ਬੈਂਕ, ਏ.ਟੀ.ਐਮ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਆਦਿ ਤੇ ਰੋਜ਼ਾਨਾ ਪੱਧਰ ਤੇ ਸੈਨੇਟਾਇਜ ਕਰਵਾਇਆ ਜਾ ਰਿਹਾ ਹੈ। ਸ਼ਹਿਰਾਂ ਅੰਦਰ ਸੈਨੇਟਾਇਜੇਸ਼ਨ ਤੋ ਇਲਾਵਾ ਫੋਗਿੰਗ ਅਤੇ ਕੀਟਾਨੂਨਾਸ਼ਕ ਦਾ ਸਪਰੇਅ ਦਾ ਕੰਮ ਵੀ ਨਿਰੰਤਰ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿੱਥੇ ਸਾਰੇ ਦੇਸ਼ ਵਿੱਚ ਲੋਕਾ ਨੂੰ ਇਸ ਵਾਇਰਸ ਦੇ ਪ੍ਰਕੋਪ ਤੋ ਜਾਗਰੂਕ ਕਰਨ ਲਈ ਮੁਨਾਦੀ, ਇਸ਼ਤਿਹਾਰ, ਫਲੈਕਸ ਬੈਨਰ ਆਦਿ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਫਿਰੋਜ਼ਪੁਰ ਵੱਲੋਂ ਇਸ ਪ੍ਰਤੀ ਜਾਗਰੂਕ ਕਰਨ ਲਈ ਨਿਵੇਕਲਾ ਉਪਰਾਲਾ ਕਰਕੇ ਸ਼ਹਿਰ ਦੀਆ ਮੇਨ ਸੜਕਾਂ ਤੇ ਰੋਡ ਤੇ ਸਲੋਗਨ, ਪੇਂਟਿੰਗ ਆਦਿ ਰਾਹੀ ਲੋਕਾ ਨੂੰ ਜਾਗਰੂਕ ਕਰਨ ਲਈ ਚਿੱਤਰਕਾਰੀ ਕੀਤੀ ਗਈ ਹੈ, ਫਿਰੋਜ਼ਪੁਰ ਦੇ ਇਸੇ ਨਿਵੇਕਲਾ ਉਪਰਾਲੇ ਤੋ ਬਾਅਦ ਕਈ ਜ਼ਿਲ੍ਹਿਆਂ ਅਤੇ ਸ਼ਹਿਰਾਂ ਨੇ ਫਿਰੋਜ਼ਪੁਰ ਦੀ ਤਰਜ਼ ਤੇ ਇਸ ਪ੍ਰਕਾਰ ਦੀਆ ਗਤੀਵਿਧੀਆਂ ਕੀਤੀਆ ਗਈਆਂ। ਅੰਤ ਵਿੱਚ ਉਹਨਾ ਨੇ ਦੱਸਿਆ ਕਿ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਅਧਿਕਾਰੀ/ਕਰਮਚਾਰੀ ਜੋ ਇਸ ਵਾਇਰਸ ਖ਼ਿਲਾਫ਼ ਆਪਣੀ ਡਿਊਟੀ ਨਿਭਾ ਰਹੇ ਹਨ ਉਹ ਸ਼ਲਾਘਾ ਦੇ ਪਾਤਰ ਹਨ ਅਤੇ ਮੈ ਉਮੀਦ ਕਰਦੀ ਹਾਂ ਕਿ ਭਵਿੱਖ ਵਿੱਚ ਵੀ ਉਹ ਆਪਣੀ ਡਿਊਟੀ ਇਸੇ ਪ੍ਰਕਾਰ ਨਿਭਾਉਂਦੇ ਰਹਿਣਗੇ ਅਤੇ ਲੋਕਾ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਸ਼ਹਿਰ ਦੀਆ ਸਥਾਨਕ ਸਰਕਾਰ ਦਾ ਸਹਿਯੋਗ ਕਰਨ।