ਕਰੋਨਾ ਵਾਇਰਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰ: ਵਿਧਾਇਕ ਪਿੰਕੀ
ਕਿਹਾ, ਲੋਕ ਅਫ਼ਵਾਹਾਂ ਵਿਚ ਆ ਕੇ ਪ੍ਰੇਸ਼ਾਨ ਨਾ ਹੋਣ, ਪ੍ਰਸ਼ਾਸਨ ਅਤੇ ਸਿਹਤ ਅਥਾਰਿਟੀ ਵੱਲੋਂ ਜਾਰੀ ਗਾਇਡਲਾਈਨ ਨੂੰ ਫੋਲੋ ਕਰੋ
ਕਰੋਨਾ ਵਾਇਰਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ, ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰ: ਵਿਧਾਇਕ ਪਿੰਕੀ
ਕਿਹਾ, ਲੋਕ ਅਫ਼ਵਾਹਾਂ ਵਿਚ ਆ ਕੇ ਪ੍ਰੇਸ਼ਾਨ ਨਾ ਹੋਣ, ਪ੍ਰਸ਼ਾਸਨ ਅਤੇ ਸਿਹਤ ਅਥਾਰਿਟੀ ਵੱਲੋਂ ਜਾਰੀ ਗਾਇਡਲਾਈਨ ਨੂੰ ਫੋਲੋ ਕਰੋ
ਫਿਰੋਜ਼ਪੁਰ, 20 ਮਾਰਚ 2020.
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਨੂੰ ਸੰਯਮ ਵਰਤਣ ਅਤੇ ਸਰਕਾਰ ਵੱਲੋਂ ਜਾਰੀ ਗਾਇਡਲਾਈਨ ਦਾ ਪਾਲਨ ਕਰਨ ਦੀ ਅਪੀਲ ਕੀਤੀ ਹੈ। ਵਿਧਾਇਕ ਪਿੰਕੀ ਨੇ ਕਿਹਾ ਹੈ ਕਿ ਇਸ ਬਿਮਾਰੀ ਨੂੰ ਲੈ ਕੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਥਿਤੀ ਪੂਰੀ ਤਰ੍ਹਾਂ ਨਾਲ ਨਿਯੰਤਰਨ ਵਿਚ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਵੱਲੋਂ ਇਸ ਸਮੱਸਿਆ ਦੇ ਸਮਾਧਾਨ ਦੇ ਲਈ ਹਰੇਕ ਜ਼ਰੂਰੀ ਉਪਾਅ ਕੀਤਾ ਜਾ ਰਿਹਾ ਹੈ ਅਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਕਿ ਇਸ ਵਾਇਰਸ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।
ਵਿਧਾਇਕ ਪਿੰਕੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜੋ ਗਾਇਡਲਾਈਨ ਜਾਰੀ ਕੀਤੀ ਗਈ ਹੈ, ਉਸ ਦਾ ਉਹ ਪਾਲਨ ਕਰਨ। ਪ੍ਰੇਸ਼ਾਨ ਹੋ ਕੇ ਬਜ਼ਾਰ ਵਿਚ ਭੀੜ ਪੈਦਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਭੀੜ ਵਿਚ ਇਸ ਵਾਇਰਸ ਨੂੰ ਫੈਲਣ ਦਾ ਮੌਕਾ ਜ਼ਿਆਦਾ ਮਿਲੇਗਾ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਲੋਕਾਂ ਦੇ ਆਪਸੀ ਸੰਪਰਕ ਵਿਚ ਆਉਣ ਨਾਲ ਜ਼ਿਆਦਾ ਫੈਲਦਾ ਹੈ, ਇਸ ਲਈ ਲੋਕ ਇਸ ਤੋਂ ਦੂਰ ਰਹਿਣ। ਜਿੱਥੋਂ ਤੱਕ ਬੰਦੋਬਸਤ ਦਾ ਸਵਾਲ ਹੈ, ਪ੍ਰਸ਼ਾਸਨ ਅਤੇ ਸਿਹਤ ਅਥਾਰਿਟੀ ਇਸ ਨਾਲ ਨਿਪਟਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਸਮੇਤ ਵੱਖ-ਵੱਖ ਸਥਾਨਾਂ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਗਏ ਹਨ, ਸਾਥ ਹੀ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ‘ਤੇ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।