ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਨੇ ਅੱਜ ਹਰਿਆਣਾ ਸਰਕਾਰ ਮਨੋਹਰ ਲਾਲ ਖਟਰ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਨੇ ਅੱਜ ਹਰਿਆਣਾ ਸਰਕਾਰ ਮਨੋਹਰ ਲਾਲ ਖਟਰ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ।
ਮਮਦੋਟ, 27.11.2020: ਮੋਦੀ ਸਰਕਾਰ ਵਲੋਂ ਕੀਤੇ ਤਿੰਨ ਆਰਡੀਨੈਂਸ ਕਾਲੇ ਕਨੂੰਨ ਰਦ ਕਰਾਉਣ ਲਈ ਦਿੱਲੀ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਸਰਕਾਰ ਮਨੋਹਰ ਲਾਲ ਖਟਰ ਨੇ ਕਿਸਾਨਾਂ ਨੂੰ ਰੋਕਣ ਲਈ ਅਪਣੀ ਪੂਰੀ ਵਾਹ ਲਾਉਣ ਦੇ ਬਾਵਜੂਦ ਵੀ ਕਿਸਾਨਾ ਨੇ ਸਾਰੇ ਬੇਰੀਗੇਟ ਤੋੜ ਕੇ ਦਿੱਲੀ ਵਲ ਨੂੰ ਕੁਚ ਕੀਤਾ ਇਹ ਹਰਿਆਣਾ ਸਰਕਾਰ ਮੋਦੀ ਸਰਕਾਰ ਦੀ ਸ਼ੇਅ ਤੇ ਕਿਸਾਨਾ ਤੇ ਲਾਠੀ ਚਾਰਜ ਕੀਤਾ ਗਿਆ ਇਸ ਰੋਸ ਵਿੱਚ ਅੱਜ ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਦੋ ਜੋਨ ਝੋਕ ਟਹਿਲ ਸਿੰਘ ਵਾਲਾਂ ਅਤੇ ਮਮਦੋਟ ਜੋਨ ਨੇ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਜਿਸ ਹਾਜਰ ਸਨ ਜੋਨ ਮਮਦੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਸਕੱਤਰ ਮੰਗਲ ਸਿੰਘ ਸਵਾਈ ਕੇ ਜੋਨ ਝੋਕ ਟਹਿਲ ਸਿੰਘ ਵਾਲਾਂ ਦੇ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਕਰੀਕਲਾ ਅਤੇ ਸਕੱਤਰ ਡਾ ਗੁਰਨਾਮ ਸਿੰਘ ਅਲੀ ਕੇ ਵਿਰਸਾ ਸਿੰਘ, ਸ਼ੁਬੇਗ ਸਿੰਘ, ਸੁਖਵਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ ਬੁਰਜ ਮੱਖਣ ਸਿੰਘ ਵਾਲਾਂ,ਬਲਦੇਵ ਸਿੰਘ ਸਮਰਾ, ਪਰਮਜੀਤ ਸਿੰਘ, ਜਸਵੰਤ ਸਿੰਘ ਹਾਮਦ, ਦਰਸ਼ਨ ਸਿੰਘ ਅਲੀ ਕੇ।