ਸਵ. ਮੋਹਨ ਲਾਲ ਭਾਸਕਰ ਦੀ ਯਾਦ ਵਿਚ ਦਿੱਤੇ ਜਾਣ ਵਾਲੇ ਸਲਾਨਾ ਪੁਰਸਕਾਰਾਂ ਦਾ ਹੋਇਆ ਐਲਾਨ
ਫਿਰੋਜ਼ਪੁਰ 26 ਨਵੰਬਰ, 2020 ():ਸਵ. ਮੋਹਨ ਲਾਲ ਭਾਸਕਰ ਦੀ ਯਾਦ ਵਿਚ ਆਯੋਜਿਤ ਕੀਤੇ ਜਾਣ ਵਾਲੇ 16ਵੇਂ ਆਰਟ ਐਂਡ ਥੀਏਟਰ ਫੈਸਟੀਵਲ ਵਿਚ ਸਮਾਜ ਦੀਵਿਲੱਖਣ ਅਤੇ ਪ੍ਰਤਿਭਾਸ਼ਾਲੀ ਸਖਸ਼ੀਅਤਾਂ ਦਾ ਉਪਚਾਰਿਕ ਐਲਾਣ ਅੱਜ ਵੀਰ ਨੂੰ ਕਰ ਦਿੱਤਾ ਗਿਆ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਮੋਹਨ ਲਾਲਭਾਸਕਰ ਐਜੂਕੇਸ਼ਨਲ ਸੋਸਾਇਟੀ ਅਤੇ ਫਾਊਂਡੇਸ਼ਨ ਦੇ ਉਪ ਪ੍ਰਧਾਨ ਡਾ. ਡਾ. ਐੱਸਐੱਨ ਰੁਦਰਾ ਨੇ ਦੱਸਿਆ ਕਿ ਇਸ ਸਰਹੱਦੀ ਖੇਤਰ ਵਿਚ ਸਮਾਜ ਸੇਵਕ, ਸਾਹਿਤਕਅਤੇ ਸਿੱਖਿਆ ਦੇ ਵਿਕਾਸ ਲਈ ਯਤਨਸ਼ੀਲ ਹਨ ਉਨ੍ਹਾਂ ਪ੍ਰਤਿਭਾਵਾਂ ਹਰ ਸਾਲ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ।
ਇਸ ਸਾਲ ਡਾ. ਸੁਭਾਸ਼ ਪਰਿਹਾਰ ਨੂੰ ਸਾਹਿਤ ਦੇ ਖੇਤਰ ਵਿਚ ਯਾਦਗਾਰੀ ਯੋਗਦਾਨ ਦੇਣ ਲਈ ਐੱਮਐੱਲਬੀ 2020 (ਸਾਹਿਤਕ ਪੁਰਸਕਾਰ), ਕੋਰੋਨਾ ਵਰਗੀ ਮਹਾਂਮਾਰੀ ਦੇ ਦੌਰਾਨਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਕੋਰੋਨਾ ਮਰੀਜ਼ਾਂ ਦਾ ਦਾਹ ਸੰਸਕਾਰ ਕਰਨ ਲਈ ਸਥਾਨਕ ਪ੍ਰਸਾਸ਼ਨ ਦੀ ਟੀਮ ਨੂੰ ਐੱਮਐੱਲਬੀ 2020 (ਸਮਾਜ ਸੇਵਾ) ਅਤੇਸੁਰਜੀਤ ਸਿੰਘ ਸਿੱ ਨੂੰ ਉੱਚ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਐੱਮਐੱਲਬੀ 2020 (ਅਧਿਆਪਕ) ਦੇ ਪੁਰਸਕਾਰ ਨਾਲ 29 ਨਵੰਬਰ ਨੂੰ ਆਯੋਜਿਤ ਹੋਣ ਵਾਲੇਵਿਵੇਕਾਨੰਦ ਵਰਲਡ ਸਕੂਲ ਵਿਚ ਮਹਿਫਲ ਏ ਮੁਸ਼ਾਇਰਾ ਦੇ ਮੌਕੇ ‘ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਜਨਾਬ ਖੁਸਿਬਰ ਸ਼ਾਅ, ਜਨਾਬ ਮੋਇਨ ਸ਼ਾਦਾਬ, ਜਨਾਬ ਰਾਜੇਸ਼ ਮੋਹਨ, ਜਨਾਬ ਰਿਤਾਜ ਮੈਣੀ, ਜਨਾਬ ਵਰੁਣ ਆਨੰਦ, ਜਨਾਬ ਫੈਯਾਜ ਫਰੂਕੀ, ਜਨਾਬ ਚਾਰਘ ਸ਼ਰਮਾ, ਜਨਾਬ ਅਮਰਦੀਪ ਸਿੰਘ ਅਤੇਜਨਾਬ ਵਰੁਣ ਵਾਹਿਦ ਆਪਣੀ ਕਲਾ ਦਾ ਰੰਗ ਬਿਖੇਰਨਗੇ। ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਕੋਰੋਨਾ ਦੇ ਚੱਲਦੇ ਦਰਸ਼ਕਾਂ ਦੀ ਗਿਣਤੀ ਨੂੰ ਬਹੁਤ ਸੀਮਿਤਰੱਖਿਆ ਗਿਆ ਹੈ।