ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਝਾਂ ਫਰੰਟ ਵੱਲੋ ਵਿਸ਼ਾਲ ਰੈਲੀ
ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਝਾਂ ਫਰੰਟ ਵੱਲੋ ਵਿਸ਼ਾਲ ਰੈਲੀ
ਫਿਰੋਜ਼ਪੁਰ 11 ਨਵੰਬਰ 2020: ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਝਾਂ ਫਰੰਟ ਤਹਿਸੀਲ ਫਿਰੋਜ਼ਪੁਰ ਵੱਲੋ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਜਿਲ੍ਹਾ ਕਨਵੀਨਰ ਅਜਮੇਰ ਸਿੰਘ,ਕ੍ਰਿਸ਼ਨ ਚੰਦ ਜਾਗੋਵਾਲੀਆਂ, ਰਾਮ ਪ੍ਰਸ਼ਾਦ, ਮਨਹੋਰ ਲਾਲ, ਬਲਵੀਰ ਸਿੰਘ ਕੰਬੋਜ, ਪਰਵੀਨ ਕੁਮਾਰ ਨੇ ਕੀਤੀ।
ਇਸ ਮੋਕੇ ਵੱਖ-ਵੱਖ ਬੁਲਾਰਿਆ ਵਿਚ ਓਮ ਪ੍ਰਕਾਸ਼, ਮਦਨ ਲਾਲ ਤਿਵਾੜੀ, ਪ੍ਰਦੀਪ ਕੁਮਾਰ ਵਿਨਾਇਕ, ਹਰਭਾਗਵਾਨ, ਮਹਿੰਦਰ ਸਿੰਘ ਧਾਲੀਵਾਲ, ਅਜੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾੜੀਆ ਨੀਤੀਆਂ ਕਾਰਨ ਵੱਖ -ਵੱਖ ਵਿਭਾਗਾਂ ਦੇ ਮੁਲਾਜਮਾਂ ਨੂੰ ਤਨਖਾਹਾਂ ਨਹੀ ਦਿੱਤੀਆਂ ਜਾ ਰਹੀਆਂ ਅਤੇ ਪੁਨਰਗਠਨ ਦੀ ਆੜ ਹੇਠ ਵੱਖ – ਵੱਖ ਵਿਭਾਗਾਂ ਦੀ ਅਕਾਰ ਘਟਾਈ ਕਰਕੇ ਹਜਾਰਾਂ ਪੋਸਟਾ ਖਤਮ ਕੀਤੀਆਂ ਜਾ ਰਹੀਆਂ ਹਨ ਤੇ ਮੁਲਜਮਾਂ ਦੀਆਂ ਛਾਟੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦਾ ਘਰ -ਘਰ ਨੌਕਰੀ ਦੇਣ ਦਾ ਵਾਅਦਾ ਝੂਠਾ ਸਾਬਤ ਹੋਇਆ ਹੈ।
ਪਰਵੀਨ ਕੁਮਾਰ, ਸੁਰਿੰਦਰ ਜੋਸਨ, ਬਲਵਿੰਦਰ ਸਿੰਘ, ਦੇਵ ਰਾਜ ਨਰੂਲਾ, ਮਾਸਟਰ ਨਛੱਤਰ ਸਿੰਘ, ਜਗਸੀਰ ਸਿੰਘ, ਓਮ ਪ੍ਰਕਾਸ਼ ਰਾਣਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਵੱਖ – ਵੱਖ ਵਿਭਾਗਾਂ ਵਿਚ ਲੰਬੇ ਸਮੇਂ ਤੋ ਕੰਮ ਕਰਦੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ 142 ਮਹਿਨੀਆਂ ਦਾ ਬਕਾਇਆ ਦਿਵਾਲੀ ਤੋਂ ਪਹਿਲਾ ਪਹਿਲਾ ਰਲੀਜ ਕੀਤਾ ਜਾਵੇ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਕੀਤਾ ਜਾਵੇ, ਪੈਨਸ਼ਨਰਾਂ ਦੇ ਮੈਡੀਕਲ ਬਿੱਲਾ ਦੀ ਅਦਾਇਗੀ ਜਲਦੀ ਕੀਤੀ ਜਾਵੇ, ਆਂਗਣਵਾੜੀ, ਮਿਡ-ਡੇ ਮੀਲ, ਆਸਾ ਵਰਕਰਾਂ ਦੇ ਭੱਤਿਆ ਵਿਚ ਵਾਧਾ ਕੀਤਾ ਜਾਵੇ।
ਬੁਲਾਰਿਆ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾਂ ਨਾਂ ਕੀਤਾ ਤਾਂ 27 ਨਵੰਬਰ 2020 ਨੂੰ ਪੂਰੇ ਪੰਜਾਬ ਅੰਦਰ ਜਿਲ੍ਹਾ ਪੱਧਰੀ ਰੈਲੀਆ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ। ਇਸ ਮੌਕੇ ਸੰਤ ਰਾਮ,ਓਕਾਂਰ, ਕੁਲਵੰਤ ਸਿੰਘ, ਰਘਬੀਰ ਸਿੰਘ, ਵਿਲਸਨ, ਮਹੇਸ, ਦਲਜੀਤ ਸਿੰਘ,ਰਾਜਪਾਲ ਸਿੰਘ ਬੈਸ, ਬੂਟਾ ਸਿੰਘ, ਜਗਦੀਸ ਮੌਂਗਾ, ਸ਼ੇਰ ਸਿੰਘ, ਨੀਰਜ ਯਾਦਵ, ਗੁਰਮੀਤ ਸਿੰਘ, ਰਾਮ ਕੁਮਾਰ ਮਿੱਤਲ, ਕੇਵਲ ਸਿੰਘ, ਸ਼ਵਿੰਦਰ ਪਾਲ ਕੋਰ, ਮਲਕੀਤ ਸਿੰਘ ਪਾਸੀ, ਮਿਹਰ ਸਿੰਘ ਆਦਿ ਸ਼ਾਮਲ ਹੋਏ।
###
Click on the below link to read reviews and buy:
https://www.amazon.in/dp/9388435915/ref=cm_sw_r_wa_apa_i_u4hrFbP07A678