Ferozepur News

9 ਜੂਨ ਨੂੰ ਜ਼ਿਲ੍ਹੇ ਅੰਦਰ ਲਗਾਏ ਜਾਣਗੇ ਵਿਸ਼ੇਸ਼ ਜੱਚਾ ਬੱਚਾ ਜਾਂਚ ਕੈਂਪ: ਸਿਵਲ ਸਰਜਨ

9 ਜੂਨ ਨੂੰ ਜ਼ਿਲ੍ਹੇ ਅੰਦਰ ਲਗਾਏ ਜਾਣਗੇ ਵਿਸ਼ੇਸ਼ ਜੱਚਾ ਬੱਚਾ ਜਾਂਚ ਕੈਂਪ: ਸਿਵਲ ਸਰਜਨ

ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਵੱਖ-ਵੱਖ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਲਗਾਤਾਰ ਢੁਕਵੀਆਂ ਕਾਰਵਾਈਆਂ ਜਾਰੀ ਹਨ। ਇਸੇ ਸਿਲਸਿਲੇ ਵਿੱਚ 9 ਜੂਨ 2020 ਨੂੰ ਜ਼ਿਲ੍ਹੇ ਅੰਦਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰ ਤਵ ਅਭਿਆਨ ਤਹਿਤ ਵਿਸ਼ੇਸ਼ ਜੱਚਾ ਬੱਚਾ ਜਾਂਚ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ:ਨਵਦੀਪ ਸਿੰਘ  ਨੇ ਦਿੱਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਉਲੀਕੇ ਗਏ ਪ੍ਰੋਗਰਾਮ ਤਹਿਤ ਮਿਤੀ 9 ਜੂਨ 2020 ਨੂੰ ਸੀ.ਐੱਚ.ਸੀ. ਫ਼ਿਰੋਜ਼ਸ਼ਾਹ ਵਿਖੇ ਜੱਚਾ ਬੱਚਾ ਰੋਗ ਮਾਹਿਰ ਡਾ:ਪੂਜਾ,ਪੀ.ਐੱਚ.ਸੀ. ਮੱਲਾਂਵਾਲਾ ਵਿਖੇ ਡਾ:ਵਰਿੰਦਰਦੀਪ ਕੌਰ ਅਤੇ ਅਰਬਨ ਪੀ.ਐੱਚ.ਸੀ. ਫਿਰੋਜ਼ਪੁਰ ਕੈਂਟ ਵਿਖੇ ਡਾ:ਰਿੰਪਲ ਕੋਛੜ ਵੱਲੋਂ ਗਰਭਵਤੀ ਔਰਤਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ,ਮੌਕੇ ਤੇ ਲੈਬ ਟੈੱਸਟ ਕੀਤੇ ਜਾਣਗੇ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਵਿਸ਼ੇਸ਼ ਅਭਿਆਨ ਦਾ  ਮੁੱਖ ਮੰਤਵ ਕਿਸੇ ਵੀ ਹਾਈ ਰਿਸਕ ਜਣੇਪੇ ਦੀ ਸ਼ਨਾਖ਼ਤ ਕਰਨਾ ਹੈ ਤਾਂ ਜੋ ਉਸ ਨੂੰ ਸਮੇਂ ਸਿਰ ਢੁਕਵੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਸਿਵਲ ਸਰਜਨ ਡਾ:ਨਵਦੀਪ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

Related Articles

Leave a Reply

Your email address will not be published. Required fields are marked *

Back to top button