Ferozepur News

78ਵੇਂ ਅਜ਼ਾਦੀ ਦਿਵਸ ਮੌਕੇ ਮਯੰਕ  ਫਾਊਂਡੇਸ਼ਨ ਵੱਲੋਂ ਫ਼ਿਰੋਜ਼ਪੁਰ ਛਾਉਣੀ ਵਿੱਚ ਲਗਾਏ ਗਏ ਫਲਦਾਰ ਪੌਦੇ

78ਵੇਂ ਅਜ਼ਾਦੀ ਦਿਵਸ ਮੌਕੇ ਮਯੰਕ  ਫਾਊਂਡੇਸ਼ਨ ਵੱਲੋਂ ਫ਼ਿਰੋਜ਼ਪੁਰ ਛਾਉਣੀ ਵਿੱਚ ਲਗਾਏ ਗਏ ਫਲਦਾਰ ਪੌਦੇ
78ਵੇਂ ਅਜ਼ਾਦੀ ਦਿਵਸ ਮੌਕੇ ਮਯੰਕ  ਫਾਊਂਡੇਸ਼ਨ ਵੱਲੋਂ ਫ਼ਿਰੋਜ਼ਪੁਰ ਛਾਉਣੀ ਵਿੱਚ ਲਗਾਏ ਗਏ ਫਲਦਾਰ ਪੌਦੇ
 ਫਿਰੋਜ਼ਪੁਰ, 16 ਅਗਸਤ 2024:
78ਵੇਂ ਅਜ਼ਾਦੀ ਦਿਵਸ ਮੌਕੇ ਮਯੰਕ ਫਾਊਂਡੇਸ਼ਨ ਵਲੋਂ ਭਾਰਤੀ ਸੈਨਾ ਦੇ ਸਹਿਯੋਗ ਨਾਲ ਆਰਮੀ ਏਰੀਆ ਵਿਖੇ ਪੌਦੇ ਲਗਾਉਣ ਦਾ ਇੱਕ ਖਾਸ ਪ੍ਰੋਗਰਾਮ ਰੱਖਿਆ ਗਿਆ। ਪ੍ਰੋਜੈਕਟ ਕੋਆਰਡੀਨੇਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ‘ਈਚ ਵੰਨ ਪਲਾਂਟ ਵੰਨ’ ਮੁਹਿੰਮ ਦੇ ਤਹਿਤ ਅਤੇ ਹਰਿਆਵਲ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਅੱਜ ਪੌਦੇ ਲਗਾਉਣ ਦਾ ਕੰਮ ਕੀਤਾ ਗਿਆ ਹੈ । ਇਸ ਮੌਕੇ ਫਲਦਾਰ ਨਾਸ਼ਪਤੀ, ਅੰਬ, ਸੰਤਰਾ, ਪਪੀਤਾ, ਅਮਰੂਦ ਅਤੇ ਬੇਰ ਦੇ 78 ਪੌਦੇ ਲਗਾਏ ਗਏ ।
ਬ੍ਰਿਗੇਡੀਅਰ ਚੰਦੇਲ ਨੇ ਰੁੱਖਾਂ ਦੇ ਲਾਭ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਰੁੱਖ ਹਰਿਆਵਲ ਅਤੇ ਆਕਸੀਜਨ ਦੇਣ ਤੋਂ ਇਲਾਵਾ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਨਾਲ -ਨਾਲ ਧਰਤੀ ਦੇ ਵਧ ਰਹੇ ਤਾਪਮਾਨ ਨੂੰ ਘੱਟ ਕਰਨ ਵਿੱਚ ਵੀ ਸਹਾਈ ਹੁੰਦੇ ਹਨ । ਇਸ ਮੌਕੇ ਉਹਨਾਂ ਨੇ ਮਯੰਕ ਫਾਊਂਡੇਸ਼ਨ ਦੇ ਵਾਤਾਵਰਣ ਨੂੰ ਸੰਭਾਲਣ ਦੇ ਯਤਨਾਂ ਦੀ ਸ਼ਲਾਘਾ ਕੀਤੀ ।

ਇਸ ਮੌਕੇ ‘ਤੇ ਮਯੰਕ ਫਾਊਂਡੇਸ਼ਨ ਤੋਂ ਚਰਨਜੀਤ ਸਿੰਘ, ਰਾਕੇਸ਼ ਕੁਮਾਰ, ਦੀਪਕ ਮਠਪਾਲ, ਵਿਕਾਸ ਗੁੰਬਰ, ਤਾਰਿਕ ਨਾਰੰਗ , ਹਰਿੰਦਰ ਭੁੱਲਰ, ਜਤਿੰਦਰ ਸਿੰਘ, ਅਕਸ਼ ਕੁਮਾਰ, ਕਮਲ ਸ਼ਰਮਾ, ਗੁਰਪ੍ਰੀਤ ਸਿੰਘ, ਗੁਰਸਾਹਿਬ ਸਿੰਘ, ਰਤਨਦੀਪ ਸਿੰਘ, ਤੁਸ਼ਾਰ ਅਗਰਵਾਲ, ਅਸੀਮ ਅਗਰਵਾਲ, ਦੀਪਕ ਸ਼ਰਮਾ ਅਤੇ ਸੈਨਾ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ ।

Related Articles

Leave a Reply

Your email address will not be published. Required fields are marked *

Back to top button