65ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੰਟਰ-ਜੋਨਲ ਯੁਵਕ ਅਤੇ ਹੇਰੀਟੇਜ ਫੈਸਟੀਵਲ (2024) ‘ਚ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ (ਜੋਨ ਕੋਡ ਨਰਮਦਾ) ਨੇ ਪ੍ਰਾਪਤ ਕੀਤੀ ਦੂਜੇ ਰਨਰ-ਅੱਪ ਦੀ ਟਰਾਫੀ
65ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੰਟਰ-ਜੋਨਲ ਯੁਵਕ ਅਤੇ ਹੇਰੀਟੇਜ ਫੈਸਟੀਵਲ (2024) ‘ਚ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ (ਜੋਨ ਕੋਡ ਨਰਮਦਾ) ਨੇ ਪ੍ਰਾਪਤ ਕੀਤੀ ਦੂਜੇ ਰਨਰ-ਅੱਪ ਦੀ ਟਰਾਫੀ
ਫਿਰੋਜ਼ਪੁਰ, ਨਵੰਬਰ 19, 2024: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਇੱਕ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਦਿਸ਼ਾ ਨਿਰਦੇਸ਼ ਹੇਠ ਕਾਲਜ ਦਿਨ-ਰਾਤ ਤਰੱਕੀ ਦੀ ਰਾਹ ਤੇ ਅਗਰਸਰ ਹੈ।
ਇਸ ਵਾਰ 65ਵਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੰਟਰ ਜੋਨਲ ਯੁਵਕ ਅਤੇ ਹੇਰੀਟੇਜ ਫੈਸਟੀਵਲ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਵਿਹੜੇ ਵਿੱਚ ਮਿਤੀ 11 ਤੋਂ 14 ਨਵੰਬਰ 2024 ਤੱਕ ਆਯੋਜਿਤ ਕੀਤਾ ਗਿਆ । ਇਹ ਮੇਲਾ ਲਗਾਤਾਰ 4 ਦਿਨਾਂ ਤੱਕ ਆਪਣੇ ਜਲੌਅ ਬਖੇਰਦਾ ਰਿਹਾ । ਇਸ ਮੇਲੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਦੀਆਂ ਇੰਟਰ ਜੋਨਲ ਯੂਥ ਫੈਸਟੀਵਲ ਵਿੱਚੋਂ ਜੇਤੂ ਟੀਮਾਂ ਨੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਭਾਗ ਲਿਆ । ਇਨ੍ਹਾਂ ਮੁਕਾਬਿਲਆ ਦੇ ਨਤੀਜਿਆਂ ਦੇ ਆਧਾਰ ਤੇ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ (ਜੋਨ ਕੋਡ ਨਰਮਦਾ) ਦੂਸਰੇ ਰਨਰ-ਅੱਪ ਦੀ ਟਰੌਫੀ ਦਾ ਹੱਕਦਾਰ ਬਣਿਆ ।
ਇਸ ਇੰਟਰ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਸੰਮੀ, ਕਲੀ, ਕਵਿਸ਼ਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ, ਗਰੁੱਪ ਡਾਂਸ ਨੇ ਦੂਸਰਾ ਸਥਾਨ, ਗਿੱਧਾ, ਗਰੁੱਪ ਸਿਗਿੰਗ, ਗਜਲ, ਅੰਗਰੇਜੀ ਲਿਖਾਈ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਇਸ ਜਿੱਤ ਨੂੰ ਯਕੀਨੀ ਬਣਾਇਆ । ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਬੜੇ ਜੋਸ਼ ਨਾਲ ਨੱਚ-ਗਾ ਕੇ ਕੀਤਾ ।
ਇਸ ਮੌਕੇ ਪ੍ਰਿੰਸੀਪਲ ਡਾ. ਸੰਗੀਤਾ ਨੇ ਖੁਸ਼ੀ ਦਾ ਇਜਹਾਰ ਕਰਦਿਆ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਉਹਨਾਂ ਦੀ ਦਿਨ ਰਾਤ ਕੀਤੀ ਮਿਹਨਤ ਸਦਕਾ ਸੰਭਵ ਹੋਇਆ ਹੈ। ਮਿਹਨਤ ਅਤੇ ਇਮਾਨਦਾਰੀ ਨਾਲ ਕੀਤਾ ਹਰ ਕੰਮ ਜਿੰਦਗੀ ਵਿੱਚ ਤੁਹਾਡੀ ਜਿੱਤ ਨੂੰ ਯਕੀਨੀ ਬਣਾਉਦਾ ਹੈ। ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਹਮੇਸ਼ਾ ਆਪਣੇ ਕੀਰਤੀਮਾਨ ਸਥਾਪਿਤ ਕਰਦਾ ਆ ਰਿਹਾ ਹੈ।
ਉਹਨਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਉਹ ਭਵਿੱਖ ਵਿੱਚ ਵੀ ਤੁਸੀ ਸਾਰੇ ਕਾਲਜ ਦੇ ਝੰਡੇ ਨੂੰ ਬੁਲੰਦ ਕਰਨ ਲਈ ਇਸੇ ਤਰ੍ਹਾਂ ਮਿਹਨਤ ਕਰਦੇ ਰਹੋਗੇ । ਮੈਡਮ ਪਲਵਿੰਦਰ ਕੌਰ,ਡੀਨ ਕਲਚਰਲ ਅਫੇਅਰਸ ਨੂੰ ਉਹਨਾਂ ਦੁਆਰਾ ਨਿਭਾਈਆਂ ਗਈਆ ਸੇਵਾਵਾਂ ਦੀ ਸਲਾਘਾ ਕੀਤੀ । ਇਸ ਮੌਕੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।