64ਵੇਂ ਪੰਜਾਬ ਯੂਨੀਵਰਸਿਟੀ ਜੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ, ਦੇਵ ਸਮਾਜ ਕਾਲਜ ਫ਼ਾਰ ਵੂਮੈਨ ਬਣਿਆ ਓਵਰਆਲ ਟਰਾਫ਼ੀ ਦਾ ਹੱਕਦਾਰ
64ਵੇਂ ਪੰਜਾਬ ਯੂਨੀਵਰਸਿਟੀ ਜੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ , ਦੇਵ ਸਮਾਜ ਕਾਲਜ ਫ਼ਾਰ ਵੂਮੈਨ ਬਣਿਆ ਓਵਰਆਲ ਟਰਾਫ਼ੀ ਦਾ ਹੱਕਦਾਰ
ਫ਼ਿਰੋਜ਼ਪੁਰ, 11.10.2023: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਇੱਕ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਰਹਿਨੁਮਾਈ ਅਤੇ ਡਾ. ਸੰਗੀਤਾ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀ ਅਗਵਾਈ ਵਿੱਚ ਤਰੱਕੀ ਦੀ ਰਾਹ ਤੇ ਨਿਰੰਤਰ ਅੱਗੇ ਵੱਧ ਰਿਹਾ ਹੈ ।
ਇਸੇ ਲੜੀ ਤਹਿਤ 64ਵੇਂ ਪੰਜਾਬ ਯੂਨੀਵਰਸਿਟੀ ਦੇ ਜੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਕਾਲਜ ਦੀਆਂ ਪ੍ਰਤੀਭਾਗੀਆਂ ਨੇ ਤੀਸਰੇ ਦਿਨ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਮੋਗਾ ਫਿਰੋਜਪੁਰ ਬੀ ਜੋਨ ਦੀ ਓਵਰ ਆਲ ਟਰਾਫੀ ਕਾਲਜ ਦੇ ਨਾਮ ਕੀਤੀ । ਪਿਛਲੇ 3 ਦਿਨਾਂ ਤੋਂ ਸਿੱਧਵਾਂ ਖੁਰਦ ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੋਗਾ ਫਿਰੋਜ਼ਪੁਰ ਜੋਨ-ਬੀ ਦੇ ਮੁਕਾਬਲੇ ਵਿੱਚ ਕਾਲਜ ਦੀਆਂ ਪ੍ਰਤਿਭਾਗੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਡਾ. ਸੰਗੀਤਾ, ਪ੍ਰਿੰਸੀਪਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ 12 ਕਾਲਜਾਂ ਤੋਂ ਪ੍ਰਤਿਭਾਗੀਆਂ ਨੇ ਇਸ ਮੇਲੇ ਵਿੱਚ ਭਾਗ ਲਿਆ । ਜਿਸ ਵਿੱਚ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ।
ਉਹਨਾਂ ਇਸ ਦਿਨ ਦੇ ਨਤੀਜਿਆਂ ਬਾਰੇ ਦੱਸਦਿਆ ਕਿਹਾ ਕਿ ਤੀਜੇ ਦਿਨ ਵੀ ਸਾਡੇ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲੇ ਜਿਵੇ: ਵਾਰ, ਕਵਿਸ਼ਰੀ, ਫੋਕ ਡਾਸ ਸੰਮੀ, ਟੋਕਰਾ ਮੇਕਿੰਗ, ਮਿੱਟੀ ਦੇ ਖਿਡੋਣੇ ਅਤੇ ਖਿਦੋ ਮੇਕਿੰਗ ਵਿੱਚੋ ਪਹਿਲਾ ਸਥਾਨ, ਫੋਕ ਆਰਕੇਸਟਰਾ, ਕਲੀ, ਛਿੱਕੂ, ਪਰਾਂਦਾ, ਰੱਸਾ ਵਟਨਾਂ ਵਿੱਚੋਂ ਦੂਸਰਾ ਸਥਾਨ, ਈਨੂ ਮੇਕਿੰਗ, ਪੀੜ੍ਹੀ ਮੇਕਿੰਗ ਅਤੇ ਗੁੱਡੀਆਂ ਪਟੋਲੇ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਮੱਲਾ ਮਾਰੀਆਂ । ਉਹਨਾਂ ਇਸ ਮੌਕੇ ਦੱਸਦਿਆ ਕਿਹਾ ਕਿ ਕੁੱਲ 64 ਮੁਕਾਬਲਿਆਂ ਵਿੱਚੋਂ 54 ਮੁਕਾਬਲਿਆਂ ਵਿੱਚ ਪੁਜੀਸ਼ਨ ਹਾਸਿਲ ਕਰਕੇ 264 ਅੰਕਾਂ ਨਾਲ ਪੰਜਾਬ ਯੂਨੀਵਰਸਿਟੀ ਦਾ ਨੰਬਰ 1 ਕਾਲਜ ਲਗਾਤਾਰ 10 ਸਾਲਾਂ ਤੋਂ ਅਤੇ ਇਸ ਵਾਰ ਫਿਰ ਓਵਰ ਆਲ ਟਰਾਫੀ ਦਾ ਹੱਕਦਾਰ ਰਿਹਾ ।
ਕਾਲਜ ਮੈਨੇਜਮੈਂਟ ਦੇ ਮੈਂਬਰਾਨ ਐਡਵੋਕੇਟ ਸ਼੍ਰੀ ਅਜੇ ਬੱਤਾ, ਮੈਡਮ ਰਾਜਵਿੰਦਰ ਕੌਰ, ਮੈਡਮ ਸੁਨੀਤਾ ਰੰਗਬੁੱਲਾ ਨੇ ਡਾ. ਸੰਗੀਤਾ, ਇੰਚਾਰਜ ਸਹਿਬਾਨ ਅਤੇ ਭਾਗੀਦਾਰਾ ਦੇ ਕਾਲਜ ਦੇ ਵਿਹੜੇ ਵਿੱਚ ਪਹੁੰਚਣ ਤੇ ਭਰਵਾ ਸਵਾਗਤ ਕੀਤਾ । ਪੂਰੇ ਕੈਂਪਸ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜਦ ਹੋਸਟਲ ਵਿਦਿਆਰਥਣਾਂ ਨੇ ਪਟਾਕੇ ਚਲਾ ਕੇ ਅਤੇ ਢੋਲ ਵਜਾ ਕੇ ਆਪਣੀ ਖੁਸ਼ੀ ਜਾਹਿਰ ਕੀਤੀ ।
ਇਸ ਮੌਕੇ ਕਾਲਜ ਦੇ ਚੇਅਰਮੈਨ ਸ: ਨਿਰਮਲ ਸਿੰਘ ਢਿੱਲੋਂ ਜੀ ਨੇ ਪ੍ਰਿੰਸੀਪਲ ਡਾ: ਸੰਗੀਤਾ ਸ਼ਰਮਾ, ਡੀਨ ਸੱਭਿਆਚਾਰਕ ਮਾਮਲੇ ਸ੍ਰੀਮਤੀ ਪਲਵਿੰਦਰ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਮੂਹ ਸਟਾਫ, ਟੀਚਿੰਗ, ਨਾਨ ਟੀਚਿੰਗ ਵੱਲੋਂ ਪੂਰੀ ਮੈਨੇਜਮੈਂਟ ਨੂੰ ਇਸ ਖੁਸ਼ੀ ਦੇ ਮੌਕੇ ਤੇ ਵਧਾਈ ਦਿੱਤੀ ਗਈ ।