64ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੰਟਰ-ਜੋਨਲ ਯੁਵਕ ਅਤੇ ਵਿਰਾਸਤੀ ਮੇਲਾ ਦੀ ਆਵਰ ਆਲ ਟਰੋਫੀ ਦਾ ਜੇਤੂ ਰਿਹਾ ਪੋਸਟ ਗ੍ਰੇਜੂਏਟ ਸਰਕਾਰੀ ਕਾਲਜ ਫਾਰ ਗਰਲਜ਼, ਸੈਕਟਰ 11-ਚੰਡੀਗੜ੍ਹ (ਜੋਨ ਕੋਡ-ਕਮਲ)
64ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੰਟਰ–ਜੋਨਲ ਯੁਵਕ ਅਤੇ ਵਿਰਾਸਤੀ ਮੇਲਾ ਦੀ ਆਵਰ ਆਲ ਟਰੋਫੀ ਦਾ ਜੇਤੂ ਰਿਹਾ ਪੋਸਟ ਗ੍ਰੇਜੂਏਟ ਸਰਕਾਰੀ ਕਾਲਜ ਫਾਰ ਗਰਲਜ਼, ਸੈਕਟਰ 11-ਚੰਡੀਗੜ੍ਹ (ਜੋਨ ਕੋਡ-ਕਮਲ)
– ਪਹਿਲਾ ਰਨਰ-ਅੱਪ ਰਿਹਾ ਪੰਜਾਬ ਯੂਨੀਵਰਸਿਟੀ ਕੈਂਪਸ, ਸੈਕਟਰ 14 ਚੰਡੀਗੜ੍ਹ (ਜੋਨ ਕੋਡ ਨਰਗਿਸ)
– ਦੂਸਰਾ ਰਨਰ-ਅੱਪ ਰਿਹਾ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ (ਜੋਨ ਕੋਡ ਨੀਲ-ਕਮਲ)
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਇੱਕ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਹੇਠ ਦਿਨ-ਰਾਤ ਤਰੱਕੀ ਦੀ ਰਾਹ ਤੇ ਅਗਰਸਰ ਹੈ। ਡਾ. ਰੋਹਿਤ ਸ਼ਰਮਾ, ਡਾਇਰੈਕਟਰ ਯੂਥ ਵੈਲਫੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਅਗਨੀਜ਼ ਢਿੱਲੋਂ, ਸੈਕਟਰੀ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ, ਇੰਚਾਰਜ, ਦੇਵ ਸਮਾਜ ਸਿਕਸ਼ਾ ਵਿਭਾਗ, ਸ਼੍ਰੀ ਮਾਨਵਿੰਦਰ ਸਿੰਘ ਮਾਂਗਟ, ਚੀਫ ਐਡਮਿਨਿਸਟ੍ਰੇਟਿਵ ਅਫਸਰ, ਦੇਵ ਸਮਾਜ, ਐਡਵੋਕੇਟ ਸ਼੍ਰੀ ਅਜੈ ਬੱਤਾ, ਜੁਆਇੰਟ ਸਕੱਤਰ, ਡਾ. ਸੰਗੀਤਾ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀ ਦਿਸ਼ਾ ਨਿਰੇਦਸ਼ਣ ਹੇਠ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ 64ਵਾਂ ਅੰਤਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਵਜਦੇ ਢੋਲ ਦੀ ਨਗਾਰਿਆਂ ਨਾਲ ਸੰਪੰਨ ਹੋਇਆ । ਇਹ ਵਿਰਾਸਤੀ ਮੇਲੇ ਦਾ 3 ਤੋਂ ਲੈ ਕੇ 6 ਨਵੰਬਰ 2023 ਤੱਕ ਬੜੀ ਧੂਮ-ਧਾਮ ਨਾਲ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਵਿਹੜੇ ਵਿੱਚ ਆਯੋਜਨ ਕੀਤਾ ਗਿਆ ਸੀ ।
ਵਰਣਯੋਗ ਹੈ ਕਿ ਇਸ ਮੇਲੇ ਵਿੱਚ ਲਗਾਤਾਰ 4 ਦਿਨਾਂ ਤੋਂ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਦੇ ਜੇਤੂ ਟੀਮਾਂ ਵਿੱਚੋ ਆਪਸੀ ਪੰਜਾਬੀ ਵਿਰਸੇ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ । ਜਿਸ ਵਿੱਚ 64ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੰਟਰ-ਜੋਨਲ ਯੁਵਕ ਅਤੇ ਵਿਰਾਸਤੀ ਮੇਲਾ ਦੀ ਆਵਰ ਆਲ ਟਰੋਫੀ ਦਾ ਵਿਜੇਤਾ ਪੋਸਟ ਗ੍ਰੇਜੂਏਟ ਸਰਕਾਰੀ ਕਾਲਜ ਫਾਰ ਗਰਲਜ਼, ਸੈਕਟਰ 11-ਚੰਡੀਗੜ੍ਹ (ਜੋਨ ਕੋਡ-ਕਮਲ) ਰਿਹਾ ।
ਪਹਿਲਾ ਰਨਰ-ਅੱਪ ਪੰਜਾਬ ਯੂਨੀਵਰਸਿਟੀ ਕੈਂਪਸ, ਸੈਕਟਰ 14 ਚੰਡੀਗੜ੍ਹ (ਜੋਨ ਕੋਡ ਨਰਗਿਸ) ਅਤੇ ਦੂਸਰਾ ਰਨਰ-ਅੱਪ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ (ਜੋਨ ਕੋਡ ਨੀਲ-ਕਮਲ) ਰਿਹਾ। ਇਸ ਵਿੱਚ ਜੇਤੂ ਟੀਮਾਂ ਨੂੰ ਇਨਾਮ ਵੰਡ ਦੀ ਰਸਮ ਡਾ. ਰੋਹਿਤ ਸ਼ਰਮਾ, ਡਾਇਰੈਕਟਰ ਯੂਥ ਵੈਲਫੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜੁਪਰ ਦੀ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੁਆਰਾ ਨਿਭਾਈ ਗਈ । ਜੇਤੂ ਟੀਮਾਂ ਨੇ ਕਾਲਜ ਵਿੱਚ ਬੜੇ ਜੋਸ਼ ਨਾਲ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਗਿਆ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਕਰਵਾਏ – 64ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇੰਟਰ-ਜੋਨਲ ਯੁਵਕ ਅਤੇ ਵਿਰਾਸਤੀ ਮੇਲਾ 2023 ਦਾ ਸੰਮਾਪਨ ਢੋਲ ਦੇ ਨਗਾਰਿਆ ਨਾਲ ਕੀਤਾ ਗਿਆ ।
ਡਾ. ਰੋਹਿਤ ਕੁਮਾਰ ਸ਼ਰਮਾ, ਡਾਇਰੈਕਟਰ ਅਤੇ ਪਂਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰੋਗਰਾਮ ਦੇ ਸੰਪੰਨ ਦਾ ਐਲਾਨ ਕੀਤਾ ਗਿਆ ਅਤੇ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਮੈਡਮ ਅਗਨੀਜ਼ ਢਿੱਲੋਂ, ਸੈਕੇਟਰੀ, ਐਡਵੋਕੇਟ ਅਜੈ ਬੱਤਾ, ਜੁਆਇੰਟ ਸੈਕੇਟਰੀ, ਸਮੂਹ ਦੇਵ ਸਮਾਜ ਕਾਲਜ ਮੈਨੇਜਮੈਂਟ ਫਿਰੋਜਪੁਰ, ਪ੍ਰਿੰਸੀਪਲ ਡਾ. ਸੰਗੀਤਾ, ਮੈਡਮ ਪਲਵਿੰਦਰ ਕੌਰ, ਪ੍ਰੌਗਰਾਮ ਔਰਗਾਨਾਇਜਿੰਗ ਸੈਕੇਟਰੀ ਵੱਲੋਂ ਕਰਵਾਏ ਉਚਿਤ ਪ੍ਰਬੰਧ ਅਤੇ ਸਫਲ ਆਯੋਜਨ ਤੇ ਵਧਾਈ ਦਿੱਤੀ ।