63ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਰਾਜਦੀਪ ਸੋਢੀ ਨੇ ਸਿਲਵਰ ਮੈਡਲ ਕੀਤਾ ਪ੍ਰਾਪਤ
ਫਿਰੋਜ਼ਪੁਰ ਦੇ ਖਿਡਾਰੀ ਖੇਡਾਂ ਵਿਚ ਲਗਾਤਾਰ ਕਰ ਰਹੇ ਹਨ ਵਧੀਆ ਪ੍ਰਦਰਸ਼ਨ
ਫਿਰੋਜ਼ਪੁਰ 29 ਨਵੰਬਰ 2019
ਦਿੱਲੀ ਵਿਖੇ 63ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ (ਸ਼ਾਟਗਨ) ਡਬਲ ਟਰੈਪ ਵਿੱਚ ਜ਼ਿਲ੍ਹਾ ਸ਼ੂਟਿੰਗ ਐਸੋਸੀਏਸ਼ਨ ਫਿਰੋਜ਼ਪੁਰ ਦੀ ਰਾਜਦੀਪ ਸੋਢੀ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹਾ ਸ਼ੂਟਿੰਗ ਐਸੋਸੀਏਸ਼ਨ ਫਿਰੋਜ਼ਪੁਰ ਦੇ ਖਿਡਾਰੀ ਸਹਿਜਪ੍ਰੀਤ ਸਿੰਘ, ਆਕਾਸ਼ ਅਤੇ ਜਸਵਿੰਦਰ ਸਿੰਘ ਜੋ ਕਿ ਪੰਜਾਬ ਦੀ ਟੀਮ ਦਾ ਹਿੱਸਾ ਸਨ ਨੇ ਗੋਲਡ ਅਤੇ ਸਿਲਵਰ ਦੇ ਤਗਮੇ ਜਿੱਤੇ। ਲੜਕੀਆਂ ਦੇ ਮੁਕਾਬਲੇ ਵਿਚ ਫਿਰੋਜ਼ਪੁਰ ਦੀ ਹੀ ਹਿਤਾਸ਼ਾ ਨੇ ਤਾਂਬੇ ਦਾ ਮੈਡਲ ਪ੍ਰਾਪਤ ਕੀਤਾ।
ਇਹ ਸਭ ਟੀਮ ਦੇ ਸਕੱਤਰ ਅਤੇ ਕੋਚ ਸ੍ਰੀ ਪਰਵਿੰਦਰ ਸਿੰਘ ਸੋਢੀ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਫਿਰੋਜ਼ਪੁਰ ਦੇ ਖਿਡਾਰੀ ਲਗਾਤਾਰ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੈਡਲ ਜਿੱਤ ਰਹੇ ਹਨ। ਪਰਵਿੰਦਰ ਸੋਢੀ ਨੇ ਦੱਸਿਆ ਕਿ 4 ਖਿਡਾਰੀ ਭਾਰਤੀ ਸ਼ੂਟਿੰਗ ਟੀਮ ਦੇ ਟਰਾਇਲ ਜੋ ਕੇ ਭੋਪਾਲ ਵਿਖੇ 7 ਦਸੰਬਰ ਤੋਂ ਸ਼ੁਰੂ ਹੋ ਰਹੇ ਹਨ ਲਈ ਚੁਣੇ ਗਏ ਹਨ। ਰਾਣਾ ਗੁਰਮੀਤ ਸੋਢੀ ਕੈਬਨਿਟ ਮੰਤਰੀ ਖੇਡਾਂ ਅਤੇ ਯੁਵਕ ਸੇਵਾਵਾਂ ਪੰਜਾਬ ਨੇ ਖਿਡਾਰੀਆਂ ਨੂੰ ਮੁਬਾਰਕ ਦਿੱਤੀ ਅਤੇ ਸ਼ੁੱਭ ਕਾਮਨਾਵਾਂ ਕਰਦੇ ਹੋਏ ਭਰੋਸਾ ਦਵਾਇਆ ਕਿ ਜਲਦ ਹੀ ਫਿਰੋਜ਼ਪੁਰ ਵਿਖੇ ਉੱਚ ਤਕਨੀਕ ਵਾਲੀਆਂ ਮਸ਼ੀਨਾਂ ਦਿੱਤੀਆਂ ਜਾਣਗੀਆਂ।