6 ਫਰਵਰੀ ਨੂੰ BKU ਏਕਤਾ ਸਿੱਧੂਪੁਰ ਕੌਮੀ ਇੰਨਸਾਫ ਮੋਰਚੇ ਵਿੱਚ ਵੱਡੇ ਜੱਥੇ ਨਾਲ ਕਰੇਗੀ ਸ਼ਮੂਲੀਅਤ
6 ਫਰਵਰੀ ਨੂੰ BKU ਏਕਤਾ ਸਿੱਧੂਪੁਰ ਕੌਮੀ ਇੰਨਸਾਫ ਮੋਰਚੇ ਵਿੱਚ ਵੱਡੇ ਜੱਥੇ ਨਾਲ ਕਰੇਗੀ ਸ਼ਮੂਲੀਅਤ
ਫਿਰੋਜ਼ਪੁਰ, ਫਰਵਰੀ 4, 2023:
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ. ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਐਸ.ਕੇ.ਐਮ ਗੈਰ ਰਾਜਨੀਤਿਕ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ BKU ਏਕਤਾ ਸਿੱਧੂਪੁਰ 6 ਫਰਵਰੀ ਨੂੰ ਕੌਮੀ ਇੰਨਸਾਫ ਮੋਰਚੇ ਵਿੱਚ 10 ਹਜ਼ਾਰ ਦਾ ਜੱਥਾ ਲੈ ਕੇ ਸ਼ਮੂਲੀਅਤ ਕਰੇਗੀ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ 80 ਫ਼ੀਸਦੀ ਤੋਂ ਵੱਧ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਇਨਸਾਫ਼ ਦੇਣ ਵਿੱਚ ਦੇਰੀ ਨਾਲ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਜੋ ਕਿ ਨਹੀਂ ਕਰਵਾਉਣਾ ਚਾਹੀਦਾ ਇਸ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਅਤੇ ਸਜਾ ਪੂਰੀ ਕਰ ਚੁੱਕੇ ਹੋਰ ਜੋ ਵੀਰ ਜੇਲ੍ਹਾ ਵਿੱਚ ਬੰਦ ਹਨ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਹਰ ਇੱਕ ਧਰਮ ਅਤੇ ਹਰ ਇੱਕ ਪੰਜਾਬ ਵਾਸੀ ਨੂੰ ਹਮਾਇਤ ਦੇਣ ਦੀ ਲੋੜ ਹੈ ਅਤੇ ਉਹਨਾਂ ਦੇ ਹੱਕ ਵਿੱਚ ਹਾ ਦਾ ਨਾਅਰਾ ਮਾਰਨਾ ਚਾਹੀਦਾ ਹੈ ਕਿਉਕਿ ਅਦਾਲਤਾਂ ਵੱਲੋ ਕਾਗਜ਼ਾ ਵਿੱਚ ਦਿੱਤੀ ਸਜਾ ਭੁਗਤ ਕੇ ਵੀ ਉਹ ਜੇਲ੍ਹਾ ਵਿੱਚ ਬੰਦ ਹਨ ਅਤੇ ਜੇਲ੍ਹਾ ਵਿੱਚ ਬੰਦ ਸਿੰਘਾਂ ਅਤੇ ਹੋਰ ਸਜ਼ਾ ਪੂਰੀ ਕਰ ਚੁੱਕੇ ਵੀਰਾਂ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਜਾਰੀ ਕਰਤਾ: ਸ. ਜਗਜੀਤ ਸਿੰਘ ਡੱਲੇਵਾਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ