Ferozepur News
5 ਸਤੰਬਰ ਅਧਿਆਪਕ ਦਿਵਸ ਰਾਜਸੀ ਸਮਾਰੋਹ ਤੇ ਕੰਪਿਊਟਰ ਅਧਿਆਪਕ ਕਰਨਗੇ ਇਨਸਾਫ਼ ਸੰਗਰਸ਼ ਰੈਲੀ ਅਤੇ ਮੰਗਣਗੇ ਅਪਣੇ 10 ਸਾਲਾਂ ਰੋਕੇ ਹੱਕ
ਰੈਗੂਲਰ ਹੋ ਕੇ ਵੀ ਰੈਗੂਲਰ ਮੁਲਾਜਮਾਂ ਦੀਆ ਸਹੂਲਤਾਂ ਤੋਂ ਵਾਂਝੇ : ਬਲਜਿੰਦਰ ਸਿੰਘ ਫਤਿਹਪੁਰ
5 ਸਤੰਬਰ ਅਧਿਆਪਕ ਦਿਵਸ ਰਾਜਸੀ ਸਮਾਰੋਹ ਤੇ ਕੰਪਿਊਟਰ ਅਧਿਆਪਕ ਕਰਨਗੇ ਇਨਸਾਫ਼ ਸੰਗਰਸ਼ ਰੈਲੀ ਅਤੇ ਮੰਗਣਗੇ ਅਪਣੇ 10 ਸਾਲਾਂ ਰੋਕੇ ਹੱਕ
ਰੈਗੂਲਰ ਹੋ ਕੇ ਵੀ ਰੈਗੂਲਰ ਮੁਲਾਜਮਾਂ ਦੀਆ ਸਹੂਲਤਾਂ ਤੋਂ ਵਾਂਝੇ : ਬਲਜਿੰਦਰ ਸਿੰਘ ਫਤਿਹਪੁਰ
ਫ਼ਿਰੋਜ਼ਪੁਰ, ਅਗਸਤ 28, 2022: ਬੇਸ਼ੱਕ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹਰ ਵਰਗ ਦੀਆ ਸਮੱਸਿਆਵਾ ਦੇ ਹੱਲ ਦਾ ਢੰਡੋਰਾਂ ਪਿੱਟ ਰਹੀ ਹੈ ਪਰ ਲੱਗਭਗ 7000/ ਦੇੇ ਕਰੀਬ ਕੰਪਿਊਟਰ ਅਧਿਆਪਕ ਜਿਹਨਾਂ ਦੀ ਭਰਤੀ ਸਮੇਂ ਸਮੇਂ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੀਤੀ ਗਈ ਜਿਹਨਾਂ ਨੂੰ ਜੁਲਾਈ 2011 ਨੂੰ ਮਾਨਯੋਗ ਰਾਜਪਾਲ ਪੰਜਾਬ ਦੇ ਨੋਟੀਫਿਕੇਸ਼ਨ ਅਨੁਸਾਰ ਮੌਕੇ ਦੀ ਸਰਕਾਰ ਨੇ ਪਿਕਟਸ ਸੁਸਾੁੲਟੀ ਵਿੱਚ ਰੈਗੂਲਰ ਮੁਲਜਮਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਤਹਿਤ ਰੈਗੂਲਰ ਕੀਤਾ ਗਿਆ ਪਰ ਅੱਜ ਤੱਕ ਇਹ ਨੋਟੀਫਿਕੇਸ਼ਨ ਪੂਰਣ ਤੌਰ ਤੇ ਕੰਪਿਊਟਰ ਅਧਿਆਪਕਾਂ ਤੇ ਲਾਗੂ ਨਹੀ ਕੀਤਾ ਗਿਆ। ਇਸਦੇ ਰੋਸ਼ ਵਜੋਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰ ਦੀ ਅਗਵਾਈ ਹੇੇਠ 5 ਸਤੰਬਰ ਅਧਿਆਪਕ ਦਿਵਸ ਤੇ ਪੰਜਾਬ ਸਰਕਾਰ ਦੇ ਰਾਜਸੀ ਪ੍ਰੋਗਰਾਮ ਤੇ ਇਨਸਾਫ਼ ਮੰਗ ਸੰਘਰਸ਼ ਰੈਲੀ ਕਰਕੇ ਅਪਣੀਆ ਮੰਗਾਂ ਦੀ ਪੂਰਤੀ ਲਈ ਸਰਕਾਰ ਨੂੰ ਘੇਰਨਗੇ ।ਗੁਰਵਿੰਦਰ ਸਿੰਘ ਤਰਨਤਾਰਨ ਸਰਪ੍ਰਸਤ ਅਤੇ ਹਰਜੀਤ ਸਿੰਘ ਸੰਧੂ ਸੀਨੀ ਮੀਤ ਪ੍ਰਧਾਨ ਨੇ ਜਾਣਕਾਰੀ ਦਿੰਦਿਆ ਕਿਹਾ ਕੰਪਿਊਟਰ ਅਧਿਆਪਕਾਂ ਦਾ 6ਵਾਂ ਤਨਖਾਹ ਕਮਿਸ਼ਨ , ਏ.ਸੀ.ਪੀ., ਆਈ.ਆਰ. ਅਤੇ ਹੋਰ ਵਿੱਤੀ ਲਾਭ ਰੋਕ ਰੱਖੇ ਹਨ ਜੋ ਤਰੂੰਤ ਲਾਗੂ ਕੀਤੇ ਜਾਣੇ ਚਾਹੀਦੇ ਹਨ । ਪੰਜਾਬ ਦੇ ਸਮੁੱਚੇ ਰੈਗੂਲਰ ਮੁਲਾਜਮਾਂ ਨੂੰ 6ਵਾਂ ਤਨਖਾਹ ਕਮਿਸ਼ਨ, ਏ.ਸੀ.ਪੀ., ਆਈ.ਆਰ. ਅਤੇ 6ਵਾਂ ਤਨਖਾਹ ਕਮਿਸ਼ਨ ਦੇ ਬਕਾਏ ਦਿੱਤੇ ਜਾ ਚੁੱਕੇ ਪਰ ਕੰਪਿਊਟਰ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ।
ਪਰਮਿੰਦਰ ਸਿੰਘ ਘੁਮਾਣ ਅਤੇ ਹਰਪ੍ਰੀਤ ਸਿੰਘ ਜਨਰਲ ਸਕੱਤਰਾਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਨ ਵਕਤ ਆਖਿਆ ਅਗਰ ਪੰਜਾਬ ਸਾਰਕਾਰ ਕੰਪਿਊਟਰ ਅਧਿਆ ਨੂੰ ਮੌਜੂਦਾ ਗ੍ਰੇਡ ਤੇ ਪੇਅ ਪ੍ਰੋਟੈਕਟ ਕਰ ਕੇ ਸਿੱਖਿਆ ਵਿਭਾਗ ਵਿੱਚ ਤਬਦੀਲ ਕਰ ਦਿੰਦੀ ਹੈ ਤਾਂ ਪੰਜਾਬ ਸਰਕਾਰ ਤੇ ਇੱਕ ਨਿੱਕੇ ਪੈਸੇ ਦਾ ਵੀ ਬੋਝ ਨਹੀਂ ਪਵੇਗਾ । ਅਧਿਆਪਕ ਦਿਵਸ ਤੇ ਕੰਪਿਊਟਰ ਅਧਿਆਪਕਾਂ ਨਾਲ 17 ਸਾਲਾ ਤੋਂ ਕੀਤੇ ਜਾ ਰਹੇ ਸ਼ੋਸ਼ਣ ਨੂੰ ਲੋਕਾਂ ਵਿੱਚ ਪ੍ਰਚਾਰਿਆ ਜਾਵੇਗਾ ਜਿਕਰਯੋਗ ਹੈ ਕਿ 100 ਦੇ ਕਰੀਬ ਕੰਪਿਊਟਰ ਅਧਿਆਪਕ ਜੋ ਸੰਸਾਰ ਨੂੰ ਸੇਵਾ ਦੌਰਾਨ ਛੱਡ ਗਏ ਪੰਜਾਬ ਸਰਕਾਰ ਨੇ ਉਹਨਾਂ ਦੀ ਸਾਰ ਤੱਕ ਨਹੀ ਲਈ ਹੈ। ਰੈਲੀ ਦੌਰਾਨ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਸਰਕਾਰ ਦੀਆ ਕੰਪਿਊਟਰ ਅਧਿਆਪਕ ਵਿਰੋਧੀ ਨੀਤੀਆਂ , ਭਗਵੰਤ ਮਾਨ ਸਰਕਾਰ ਦੇ ਕੀਤੇ ਚੌਣ ਮਨੋਰਥ ਵਾਅਦੇ ਅਤੇ ਆਪ ਵਿਧਾਇਕਾਂ ਵਲੋਂ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਆਮ ਲੋਕਾਂ ਵਿੱਚ ਉਜਾਗਰ ਕੀਤਾ ਜਾਵੇਗਾ ।
ਜਿਲਾ ਪ੍ਰਧਾਨਾਂ ਅਤੇ ਸਟੇਟ ਕਮੇਟੀ ਮੈਬਰਾਂ ਨੇ ਆਪਣੇ ਆਪਣੇ ਜਿਲੇ੍ ਵਿੱਚ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਪਰਿਵਾਰਾਂ ਸਮੇਤ ਰੈਲੀ ਵਿੱਚ ਭਾਗ ਲੈਣ, ਇਸ ਮੌਕੇ ਅਨਿਲ ਐਰੀ ਮੀਤ ਪ੍ਰਧਾਨ , ਏਕਮਉਕਾਰ ਸਿੰਘ ਮੀਤ ਪ੍ਰਧਾਨ , ਨਰਦੀਪ ਸ਼ਰਮਾਂ ਮੀਤ ਪ੍ਰਧਾਨ , ਸਿਕੰਦਰ ਸਿੰਘ ਮੀਤ ਪਧਾਨ, ਅਮਰਦੀਪ ਸਿੰਘ ਕਾਨੂੰਨੀ ਸਲਾਹਕਾਰ ਮੋਗਾ, ਹਰਜੀਤ ਸਿੰਘ ਬਰਕੰਦੀ ਵਿੱਤ ਸਕੱਤਰ , ਪਰਮਜੀਤ ਸਿੰਘ ਸੰਧੂ ਅਮਿੰ੍ਰਤਸਰ ,ਰਮਨ ਕੁਮਾਰ ਜਲੰਧਰ, ਸੰਦੀਪ ਸ਼ਰਮਾ ਸਟੇਜ ਸਕੱਤਰ ਰੋਪੜ , ਗੁਰਪ੍ਰੀਤ ਸਿੰਘ ਟੌਹੜਾ ਫਤਿਹਗੜ ਸਾਹਿਬ , ਹਰਮਿੰਦਰ ਸਿੰਘ ਸੰਧੂ ਫਰੀਦਕੋਟ ਅਤੇ ਹਰਜਿੰਦਰ ਮਹਿਸਮ ,ਗੁਰਪਿੰਦਰ ਸਿੰਘ ਗੁਰਦਾਸਪੁਰ, ਜਗਦੀਸ਼ ਸ਼ਰਮਾ ਸੰਗਰੂਰ,ਹਨੀ ਕੁਮਾਰ ਪਟਿਆਲਾ ,ਪਰਦੀਪ ਬੈਰੀ,ਗਗਨਦੀਪ ਸਿੰਘ ਅਮ੍ਰਿਤਸਰ, ਅਮੀਤਾ ਧਮੀਜਾ ਫਾਜਲਿਕਾ ,ਅਮਰਜੀਤ ਸਿੰਘ ਕੂਪਰਥਲਾ , ਰਾਜਵਿੰਦਰ ਲਾਖਾ ਨਵਾਂ ਸਹਿਰ, ਅਮਨਦੀਪ ਸਿੰਘ ਪਠਾਨਕੋਟ ,ਅਮਨ ਜੋਤੀ ,ਜਸਵਿੰਦਰ ਸਿੰਘ ਲੁਧਿਆਣਾ ,ਕੁਨਾਲ ਕਪੂਰ , ਰਾਕੇਸ਼ ਸਿੰਘ ,ਸੱਤਪ੍ਰਤਾਪ ਸਿੰਘ ਮਾਨਸਾ ਨੇ ਆਦਿ ਨੇ ਸਟੇਟ ਮੀਟਿੰਗ ਵਿੱਚ ਭਾਗ ਲਿਆ ਗਿਆ ।