45,000 ਕਰੋੜ ਦੇ ਘਪਲੇ ਦੇ ਦੋਸ਼ੀ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ; 5.5 ਕਰੋੜ ਨਿਵੇਸ਼ਕ ਅਜੇ ਵੀ ਨਿਰਾਸ਼ਾ ਵਿੱਚ ਹਨ
ਪਰਲਜ਼ ਗਰੁੱਪ ਦੇ ਮਾਲਕ ਦੀ ਮੌਤ: ਨਿਵੇਸ਼ਕਾਂ ਦੀ ਪੈਸੇ ਕਿਵੇਂ ਵਾਪਿਸ ਕਰਨਾ ਹੈ ਇਹ ਲੋਢਾ ਕਮੇਟੀ ਦੀ ਚਿੰਤਾ ਹੈ ਪਰ ਭੰਗੂ ਪਰਿਵਾਰ ਨੇ ਰਿਕਵਰੀ ਪ੍ਰਕਿਰਿਆ 'ਚ ਮਦਦ ਕਰੇ : ਦਾਨਗੜ੍ਹ
ਪਰਲ ਗਰੁੱਪ ਕੇਸ : ਭੰਗੂ ਪਰਿਵਾਰ ਪਰਲ ਗਰੁੱਪ ਦੀਆਂ ਪ੍ਰੋਪਟੀਆ ਬਾਰੇ ਪੂਰੀ ਤੇ ਸਹੀ ਜਾਣਕਾਰੀ ਲੌਢਾ ਕਮੇਟੀ ਨੂੰ ਦੇਵੇ : ਮਹਿੰਦਰਪਾਲ ਸਿੰਘ ਦਾਨਗੜ੍ਹ, ਪ੍ਰਧਾਨ, ਇੰਨਸਾਫ਼ ਦੀ ਆਵਾਜ਼,
ਫਿਰੋਜ਼ਪੁਰ, ਅਗਸਤ 28, 2024:ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ, ਜਿਸ ‘ਤੇ 45,000 ਕਰੋੜ ਰੁਪਏ ਦਾ ਘੁਟਾਲਾ ਕਰਨ ਅਤੇ ਕਰੀਬ 5.5 ਕਰੋੜ ਨਿਵੇਸ਼ਕਾਂ ਨੂੰ ਧੋਖਾ ਦੇਣ ਦੇ ਦੋਸ਼ ਲੱਗੇ ਸਨ, ਦਾ ਅੱਠ ਸਾਲ ਨਿਆਂਇਕ ਹਿਰਾਸਤ ‘ਚ ਰਹਿਣ ਤੋਂ ਬਾਅਦ ਐਤਵਾਰ ਨੂੰ ਦਿੱਲੀ ਦੇ ਇਕ ਹਸਪਤਾਲ ‘ਚ ਦਿਹਾਂਤ ਹੋ ਗਿਆ।
ਪਰਲ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਜੋਂ ਸਾਲ 2015 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਕੈਦ ਸਨ ਹੁਣ ਦੀ ਅਚਾਨਕ ਮੌਤ ਹੋਣ ਨਾਲ ਦੇਸ਼ ਦੇ 5 ਕਰੋੜ 85 ਲੱਖ ਉਨ੍ਹਾਂ ਪੀੜਤਾਂ ਦਾ ਮੁੱਦਾ ਚਰਚਾ ਵਿੱਚ ਆ ਗਿਆ ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਿਰਮਲ ਭੰਗੂ ਦੀ ਕੰਪਨੀ ਪੀ.ਏ.ਸੀ.ਐਲ ਜਮਾਂ ਕਰਵਾਈ ਸੀ ਜੋ ਪਿਛਲੇ 10-11 ਸਾਲਾਂ ਤੋਂ ਮੰਗਣ ਵਾਬਜੂਦ ਮਿਲ ਨਹੀਂ ਰਹੀ ਸੀ,
ਅੱਜ ਨਿਰਮਲ ਭੰਗੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪੁੱਤਰੀ ਬਰਿਦਰ ਕੌਰ ਭੰਗੂ ਵਲੋ ਇੱਕ ਜਨਤਕ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਮੇਰੇ ਪਿਤਾ ਨਿਰਮਲ ਸਿੰਘ ਭੰਗੂ ਦਾ ਸੁਪਨਾ ਸੀ ਕਿ ਪਰਲ ਕੰਪਨੀ ਚ ਜਮ੍ਹਾ ਕਰਵਾਇਆ ਲੋਕਾਂ ਦਾ ਪੈਸਾ ਵਾਪਸ ਹੋਵੇ ਪਰ ਉਨ੍ਹਾਂ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦਾ ਇਹ ਸੁਪਨਾ ਮੈਂ ਪੂਰਾਂ ਕਰਾਗੀ ਤੇ ਬੋਲਦਿਆਂ ਪਿਛਲੇ 10 ਸਾਲਾਂ ਤੋਂ ਪਰਲ ਕੰਪਨੀ ਦੇ ਪੀੜਤਾ ਦੀ ਲੜਾਈ ਲੜ ਰਹੇ ਇੰਨਸਾਫ਼ ਦੀ ਆਵਾਜ਼ ਜੰਥੇਬੰਦੀ ਦੇ ਪ੍ਰਧਾਨ ਸਰਦਾਰ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਭੰਗੂ ਦੀ ਮੌਤ ਉਨ੍ਹਾਂ ਦੇ ਪਰਿਵਾਰ ਲਈ ਦੁੱਖ ਦੀ ਘੜੀ ਹੈਂ
ਪਰ ਪਰਲ ਕੰਪਨੀ ਦੇ ਪੀੜਤਾ ਨੂੰ ਉਨ੍ਹਾਂ ਦੀ ਮੌਤ ਨਾਲ ਕੋਈ ਨਫ਼ਾ ਨੁਕਸਾਨ ਨਹੀਂ ਹੋਇਆ ਕਿਉਂਕਿ ਫਰਵਰੀ 2016 ਤੋਂ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਨਿਰਮਲ ਭੰਗੂ ਦਾ ਪੂਰਾ ਪਰਲ ਗਰੁੱਪ ਦੀਆਂ ਨਾਮੀਂ ਬੇਨਾਮੀ ਪ੍ਰੋਪਟੀਆ ਨਿਲਾਮ ਕਰਕੇ ਲੋਕਾਂ ਦਾ ਪੈਸਾ ਵਾਪਸ ਕਰਨ ਲਈ ਜ਼ਬਤ ਕੀਤੀਆਂ ਹੋਈਆਂ ਹਨ ਇਸ ਲਈ ਸੁਪਰੀਮ ਕੋਰਟ ਵੱਲੋਂ ਲੌਧਾ ਕਮੇਟੀ ਬਣਾਈ ਹੋਈ ਹੈ
ਦਾਨਗੜ੍ਹ ਨੇ ਕਿਹਾ ਕਿ ਅੱਜ ਨਿਰਮਲ ਭੰਗੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਵਲੋਂ ਦਿੱਤਾ ਜਨਤਕ ਨੋਟਿਸ ਕੋਈ ਮਾਇਨੇ ਨਹੀਂ ਰੱਖਦਾ ਕਿਉਂਕਿ ਜਦ ਨਿਰਮਲ ਭੰਗੂ ਜਿਉਂਦੇ ਸੀ ਉਨ੍ਹਾਂ ਕਦੇ ਵੀ ਕੰਪਨੀ ਦੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਜਾ ਕਰਵਾਉਣ ਲਈ ਨਾ ਕੋਈ ਜਤਨ ਤੇ ਨਾ ਹੀ ਕਦੇ ਪੀੜਤ ਲੋਕਾਂ ਦੇ ਹੱਕ ਬੋਲਿਆ ਕਿ ਪੀੜਤਾ ਦਾ ਪੈਸਾ ਪੈਸਾ ਵਾਪਸ ਹੋਵੇ ਸਗੋਂ ਜੇਲ ਬੈਠਿਆਂ ਸੁਪਰੀਮ ਕੋਰਟ ਦੀ ਰੋਕ ਦੇ ਬਾਵਜੂਦ ਪਰਲ ਗਰੁੱਪ ਦੀਆਂ ਪ੍ਰੋਪਟੀਆ ਨੂੰ ਅਣਲੀਗਲ ਤਰੀਕੇ ਨਾਲ ਖ਼ੁਰਦ ਬੁਰਦ ਕਰਵਾਇਆ ਜਿਸ ਦੇ ਸਬੂਤ ਜੰਥੇਬੰਦੀ ਕੋਲ ਹਨ
ਅੱਜ ਉਨ੍ਹਾਂ ਦੀ ਬੇਟੀ ਜੋ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ ਲਈ ਕੰਮ ਕਰਨ ਦੀਆਂ ਗੱਲਾਂ ਕਰ ਰਹੀ ਹੈ ਉਹ ਖੁਦ ਤੇ ਉਨ੍ਹਾਂ ਦਾ ਪਤੀ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਕਰਕੇ ਪ੍ਰੋਪਟੀਆ ਵੇਚਣ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੀ ਹਨ
ਦਾਨਗੜ੍ਹ ਨੇ ਕਿਹਾ ਕਿ ਲੋਕਾਂ ਦਾ ਪੈਸਾ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਲੌਢਾ ਕਮੇਟੀ ਨੇ ਪਰਲ ਗਰੁੱਪ ਦੀਆਂ ਪ੍ਰੋਪਟੀਆ ਵੇਚ ਕੇ ਵਾਪਸ ਕਰਨਾ ਹੈ ਇਸ ਵਿਚ ਭੰਗੂ ਜਾ ਉਨ੍ਹਾਂ ਦੇ ਪਰਿਵਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੈਂ
ਭੰਗੂ ਪਰਿਵਾਰ ਅਗਰ ਕੰਪਨੀ ਦੇ ਪੀੜਤਾ ਦਾ ਸੱਚਾ ਹਮਦਰਦੀ ਬਣਣਾ ਚਾਹੁੰਦਾ ਹੈ ਤਾਂ ਪਰਲ ਗਰੁੱਪ ਦੀਆਂ ਪ੍ਰੋਪਟੀਆ ਬਾਰੇ ਪੂਰੀ ਤੇ ਸਹੀ ਜਾਣਕਾਰੀ ਲੌਢਾ ਕਮੇਟੀ ਨੂੰ ਦੇਵੇ
ਇੰਨਸਾਫ਼ ਦੀ ਆਵਾਜ਼ ਜੰਥੇਬੰਦੀ ਦੇ ਪ੍ਰਧਾਨ ਸਰਦਾਰ ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਨਿਰਮਲ ਭੰਗੂ ਪਰਲ ਗਰੁੱਪ ਦਾ ਚੈਅਰਮੈਨ ਸੀ ਜਦੋਂ ਕਿ ਲੋਕਾਂ ਤੋਂ ਪੈਸਾ ਇਕੱਠਾ ਕਰਨ ਵਾਲੀ ਪੀ.ਏ.ਸੀ.ਐਲ ਕੰਪਨੀ ਦਾ ਲੀਗਲ ਡਾਇਰੈਕਟਰ ਵਗੈਰਾ ਵੀ ਨਹੀਂ ਸੀ ਕਿ ਪੀ.ਏ.ਸੀ.ਐਲ ਦੇ ਡਾਇਰੈਕਟਰ ਨਿਰਮਲ ਭੰਗੂ ਦੇ ਸਾਂਢੂ ਸੁਖਦੇਵ ਸਿੰਘ ਗੁਰਮੀਤ ਸਿੰਘ ਤੇ ਸਰਵੋਤਮ ਭੱਟਾਚਾਰੀਆ ਆਦਿ ਹਨ ਜੋਂ ਭੰਗੂ ਦੇ ਨਾਲ ਹੀ ਤਿਹਾੜ ਜੇਲ੍ਹ ਚ ਨਜ਼ਰਬੰਦ ਹਨ ਨਿਰਮਲ ਭੰਗੂ ਦੀ ਮੌਤ ਤੇ ਬਾਆਦ ਉਨ੍ਹਾਂ ਦੀ ਹੀ ਵੱਡੀ ਜ਼ਿੰਮੇਵਾਰੀ ਬਣਦੀ ਹੈ.