4 ਦਿਨਾਂ ਸਟਰੀਟ ਵੈਂਡਰ ਟਰੇਨਿੰਗ ਪ੍ਰੋਗਰਾਮ ਦੀ ਸਫਲਤਾ ਪੂਰਵਕ ਸਮਾਪਤੀ
4 ਦਿਨਾਂ ਸਟਰੀਟ ਵੈਂਡਰ ਟਰੇਨਿੰਗ ਪ੍ਰੋਗਰਾਮ ਦੀ ਸਫਲਤਾ ਪੂਰਵਕ ਸਮਾਪਤੀ
ਫਿਰੋਜ਼ਪੁਰ 14 ਸਤੰਬਰ, 2021: ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ.ਜੀ.ਅਈ ਚੰਡੀਗੜ ਦੇ ਕਿਮਉਨਿਟੀ ਮੈਡੀਸਨ ਸਕੂਲ ਪਬਲਿਕ ਹੈਲਥ ਡਿਪਾਰਟਮੈਂਟ ਦੀ ਟੀਮ ਵੱਲੋ ਫਿਰੋਜਪੁਰ ਦੇ ਲਗਭਗ 160 ਸਟਰੀਟ ਵੈਂਡਰ ਨੂੰ 4 ਦਿਨਾਂ ਵਿੱਚ ਟਰੈਨਿੰਗ ਦਿੱਤੀ। 40-40 ਦੇ ਬੈਚ ਵਿੱਚ ਇਹ ਟਰੇਨਿੰਗ ਪ੍ਰੋਗਰਾਮ ਦੌਰਾਨ ਟੀਮ ਵੱਲੋ ਰੇਹੜੀ ਚਾਲਕਾ ਦੇ ਆਸ-ਪਾਸ ਦੀ ਸਫਾਈ, ਰੇਹੜੀ ਚਾਲਕਾ ਦੀ ਨਿੱਜੀ ਸਫਾਈ, ਰੇਹੜੀ ਚਾਲਕਾ ਦੇ ਵਰਤਨ ਵਾਲੇ ਸੇਫਟੀ ਉਪਕਰਨ , ਰੇਹੜੀ ਤੋਂ ਪੈਦਾ ਹੋਣ ਵਾਲੇ ਕੱਚਰੇ ਅਤੇ ਕੱਚਰੇ ਦਾ ਨਿਪਟਾਰਾ,ਗਿੱਲੇ ਕੱਚਰੇ ਤੋਂ ਖਾਦ ਤਿਆਰ ਕਰਨ ਤੰਬਾਕੂ ਦੀ ਵਰਤੋਂ ਕਰਨ ਦੇ ਨੁਕਸਾਨ ਮੁੱਢਲੀ ਸਿਹਤ ਨਿਯਮ, ਕਰੋਨਾ ਮਹਾਂਮਾਰੀ ਸਬੰਧੀ, ਸਟਰੀਟ ਵੈਂਡਰ ਦੇ ਸਰਕਾਰ ਵੱਲੋ ਬਣਾਏ ਗਏ ਨਿਯਮ ,ਰੂਲ, ਆਦਿ ਸਬੰਧੀ, ਜਾਣਕਾਰੀ, ਸਟਰੀਟ ਵੈਂਡਰ ਸਬੰਧੀ ਬੈਂਕ ਲੋਨ ਤੋਂ ਇਲਾਵਾ ਸਟਰੀਟ ਵੈਂਡਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗਰਾਮ ਦੌਰਾਨ ਪੀਜੀਆਈ ਦੀ ਟੀਮ ਵੱਲੋ ਇੱਕ ਵਿਸ਼ੇਸ਼ ਨੁਕੜ ਨਾਟਕ ਦਾ ਪ੍ਰੰਬਧ ਵੀ ਕੀਤਾ ਗਿਆ ਜਿਸ ਨਾਟਕ ਰਾਹੀ ਸਟਰੀਟ ਵੈਂਡਰ ਨੂੰ ਸਿਹਤ, ਸਵੱਛਤਾ,ਕਰੋਨਾ ਤੋਂ ਬਚਾਅ ਅਤੇ ਸਫਾਈ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ।ਜਿਸ ਨਾਲ ਨਾ ਸਿਰਫ ਉਹਨਾ ਵੱਲੋਂ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਕਰਵਾਈ ਜਾਵੇ ਬਲਕਿ ਉਹਨਾ ਦੇ ਕਿੱਤੇ ਵਿੱਚ ਵਾਧਾ ਅਤੇ ਹੋਰ ਵਧੀਆ ਢੰਗ ਨਾਲ ਇਸ ਪ੍ਰਕਾਰ ਆਪਣਾ ਵਪਾਰਿਕ ਕਿੱਤੇ ਵਿੱਚ ਵਾਧਾ ਹੋ ਸਕੇ।
ਇਸ 4 ਦਿਨਾਂ ਸਟਰੀਟ ਵੈਂਡਰ ਪ੍ਰੋਗਰਾਮ ਦੋਰਾਨ ਪੀ.ਜੀ.ਆਈ ਟੀਮ ਵਿੱਚ ਸ਼ਾਮਿਲ ਮੈਂਬਰ ਵਿੱਚ ਮੈਡਮ ਕਮਲਪ੍ਰੀਤ ਕੌਰ, ਮੈਡਮ ਜਸਵੀਰ ਕੌਰ, ਸ਼੍ਰੀ ਰਾਜਦੀਪ ਸਿੰਘ ਵੱਲੋਂ ਸਿਖਲਾਈ ਦਿੱਤੀ ਗਈ ਅਤੇ ਇਸ ਸਮਾਪਤੀ ਮੋਕੇ ਤੇ ਵਿਸ਼ੇਸ਼ ਰੂਪ ਵਿੱਚ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਲਾਤੀਫ ਅਹਿਮਦ, ਜੁਆਇੰਟ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਫਿਰੋਜ਼ਪੁਰ ਸ਼੍ਰੀ ਕੁਲਵੰਤ ਸਿੰਘ ਬਰਾੜ ਵੱਲੋਂ ਸਟਰੀਟ ਵੈਂਡਰ ਨੂੰ ਸਰਟੀਫਿਕੇਟ, ਸੁਰੱਖਿਆ ਉਪਕਰਨ ਕਿੱਟ, ਮਾਨਭੱਤਾ ਅਤੇ ਰਿਫੈਰਸ਼ਮੈਂਟ ਵੀ ਵੰਡੀ ਗਈ ਅਤੇ ਇਸ ਮੋਕੇ ਤੇ ਵਧੀਕ ਡਿਪਟੀ ਕਮਿਸ਼ਨਰ ਜੀ ਵੱਲੋਂ ਦੱਸਿਆ ਗਿਆ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਜਿਸ ਨਾਲ ਸਰਕਾਰ ਵੱਲੋਂ ਨਿਯੂਕਤ ਕੀਤੀ ਟੀਮ ਸਟਰੀਟ ਵੈਂਡਰ ਨੂੰ ਉਹਨਾ ਦੇ ਸ਼ਹਿਰ ਆ ਕੇ ਇੱਕ ਸਿੱਖਿਆ ਭਰਪੂਰ ਜਾਣਕਾਰੀ ਦਿੱਤੀ ਗਈ। ਉਹਨਾ ਪੀ.ਜੀ.ਆਈ ਦੀ ਟੀਮ ਦਾ ਧੰਨਵਾਦ ਵੀ ਕੀਤਾ ਅਤੇ ਟ੍ਰੇਨਿੰਗ ਟੀਮ ਦੇ ਨੁਮਾਇੰਦੇ ਨੂੰ ਸਨਮਾਨਿਤ ਚਿੰਨ ਵੀ ਭੇਟ ਕੀਤੇ। ਇਸ ਮੋਕੇ ਤੇ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ, ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ, ਜਰਨਲ ਇੰਸਪੈਕਟਰ ਸ਼੍ਰੀ ਮਨਜੀਤ ਸਿੰਘ, ਸ਼੍ਰੀ ਗੁਰਿੰਦਰ ਸਿੰਘ, ਮੈਡਮ ਜਗਮੀਤ ਕੌਰ ਆਦਿ ਮੋਜੂਦ ਸਨ।
ਅੰਤ ਵਿੱਚ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ ਜੀ ਨੇ ਨਗਰ ਕੌਂਸਲ, ਫਿਰੋਜ਼ਪੁਰ ਵੱਲੋਂ ਮੁੱਖ ਮਹਿਮਾਨ ਸ਼੍ਰੀ ਲਾਤੀਫ ਅਹਿਮਦ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜੁਆਇੰਟ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ ਪੀ.ਜੀ.ਆਈ ਚੰਡੀਗੜ੍ਹ ਦੀ ਟਰੈਨਿੰਗ ਟੀਮ ਅਤੇ ਇਸ 4 ਦਿਨਾਂ ਟਰੈਨਿੰਗ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਨਗਰ ਕੌਂਸਲ ਦੀ ਟੀਮ ਦਾ ਧੰਨਵਾਦ ਕੀਤਾ।