Ferozepur News
3704 ਤੇ 2392 ਅਧਿਆਪਕ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿੱਚ ਬਦਲੀ ਪਾਲਿਸੀ ਤੇ ਕੇਂਦਰੀ ਪੇ ਸਕੇਲ ਦੇ ਪੱਤਰ ਫੂਕ ਕੇ ਮਨਾਈ ਕਾਲੀ ਦੀਵਾਲੀ
3704 ਤੇ 2392 ਅਧਿਆਪਕ ਜਥੇਬੰਦੀਆਂ ਵਲੋਂ ਸਾਂਝੇ ਰੂਪ ਵਿੱਚ ਬਦਲੀ ਪਾਲਿਸੀ ਤੇ ਕੇਂਦਰੀ ਪੇ ਸਕੇਲ ਦੇ ਪੱਤਰ ਫੂਕ ਕੇ ਮਨਾਈ ਕਾਲੀ ਦੀਵਾਲੀ
ਫਿਰੋਜ਼ਪੁਰ, 22.10.2022: 3704 ਅਤੇ 2392 ਭਰਤੀ ਅਧੀਨ ਭਰਤੀ ਹੋਏ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਨਾ ਦੇਣ, ਕੇਂਦਰ ਦੇ ਪੇਅ ਸਕੇਲ ਜ਼ਬਰੀ ਲਾਗੂ ਕਰਨ ਦੇ ਵਿਰੋਧ ਤੇ ਪ੍ਰੋਬੇਸ਼ਨ ਪੀਰੀਅਡ ਘੱਟ ਕਰਨ ਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋ ਅਧਿਆਪਕ 21 ਅਤੇ 22 ਅਕਤੂਬਰ ਨੂੰ ਸਕੂਲ ਪੱਧਰ ਤੇ ਕਾਲੀ ਦੀਵਾਲੀ ਮਨਾਉਣਗੇ। ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 3704 ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ 2392 ਅਧਿਆਪਕ ਯੂਨੀਅਨ ਦੇ ਪ੍ਰਧਾਨ ਯੁੱਧਜੀਤ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣਾ ਸਮੇਂ ਵਾਅਦਾ ਕੀਤਾ ਸੀ ਕੇ ਅਧਿਆਪਕਾਂ ਦੀ ਘਰਾਂ ਦੇ ਨਜ਼ਦੀਕ ਬਦਲੀ ਕੀਤੀ ਜਾਵੇਗੀ ਤੇ ਪੰਜਾਬ ਦੇ ਪੇ ਸਕੇਲ ਬਹਾਲ ਕੀਤੇ ਜਾਣਗੇ ਪਰ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਵਾਅਦਿਆਂ ਤੋ ਭੱਜਦੀ ਨਜ਼ਰ ਆ ਰਹੀ ਹੈ ਜਿਸ ਦੇ ਚੱਲਦੇ 3704 ਅਤੇ 2392 ਅਧਿਆਪਕ ਆਪਣੇ ਆਪਣੇ ਸਕੂਲਾਂ ਵਿੱਚ ਸਕੂਲ ਪੱਧਰ ਤੇ ਪੰਜਾਬ ਸਰਕਾਰ ਦੁਆਰਾ ਲਾਗੂ ਕੀਤੇ ਕੇਂਦਰੀ ਪੇਅ ਸਕੇਲ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਅਤੇ ਬਦਲੀ ਪਾਲਿਸੀ ਦੀਆਂ ਕਾਪੀਆਂ ਸਾੜ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ ਸਾਈਆਂ ਵਾਲਾ ਨੇ ਦੱਸਿਆ ਕਿ ਜੇਕਰ ਸਰਕਾਰ ਇਹਨਾਂ ਅਧਿਆਪਕਾਂ ਦੀਆਂ ਉਪਰੋਕਤ ਮੰਗਾਂ ਬਾਰੇ ਜਲਦੀ ਕੋਈ ਫ਼ੈਸਲਾ ਨਹੀਂ ਲੈਂਦੀ ਤਾਂ ਉਹ ਆਉਣੇ ਵਾਲੇ ਦਿਨਾਂ ਵਿੱਚ ਉਕਤ ਜਥੇਬੰਦੀਆਂ ਦੀ ਹਿਮਾਇਤ ਵਿੱਚ ਵੱਡਾ ਸੰਘਰਸ਼ ਉਲੀਕਣਗੇ।