Ferozepur News

3 ਏਕੜ ਕਣਕ ਦੀ ਫ਼ਸਲ ਅਤੇ 100 ਏਕੜ ਨਾੜ ਸੜ ਕੇ ਹੋਇਆ ਸੁਆਹ

ਗੁਰੂਹਰਸਹਾਏ, 19 ਅਪ੍ਰੈਲ (ਪਰਮਪਾਲ ਗੁਲਾਟੀ)- ਸਥਾਨਕ ਇਲਾਕੇ ਦੇ ਪਿੰਡ ਸੈਦੇ ਕੇ ਮੋਹਨ ਵਿਖੇ 3 ਏਕੜ ਪੱਕੀ ਖੜ•ੀ ਕਣਕ ਦੀ ਫ਼ਸਲ ਅਤੇ ਕਰੀਬ 100 ਏਕੜ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਇਹ ਅੱਗ ਕਿਸਾਨ ਗੁਰਬਚਨ ਸਿੰਘ ਪੁੱਤਰ ਗੁਰਮੁੱਖ ਸਿੰਘ ਦੀ ਕਣਕ ਨੂੰ ਲੱਗੀ ਜਿਸ 'ਤੇ ਉਸਦੀ ਤਿੰਨ ਏਕੜ ਕਣਕ ਸੜ ਕੇ ਸੁਆਹ ਹੋ ਗਈ, ਜਦਕਿ ਨਾਲ ਲਗਦੇ ਹੋਰਨਾਂ ਕਿਸਾਨਾਂ ਦੇ ਖੇਤਾਂ ਵਿਚ ਅੱਗ ਫੈਲਣ ਕਾਰਨ ਕਰੀਬ 100 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਇਸ ਅੱਗ ਕਾਰਨ ਕਿਸਾਨਾਂ ਦੇ ਪੁਰਾਣੇ ਬਣੇ ਕੁਝ ਤੂੜੀ ਦੇ ਕੁੱਪ ਵੀ ਅੱਗ ਦੀ ਚਪੇਟ ਵਿਚ ਆ ਗਏ ਅਤੇ ਤੂੜੀ ਸੜ ਗਈ। ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਟਰੈਕਟਰਾਂ ਨਾਲ ਜਮੀਨ ਵਾਹ ਕੇ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਣ 'ਤੇ ਪ੍ਰਦੀਪ ਕੁਮਾਰ ਧਵਨ ਹਲਕਾ ਪਟਵਾਰੀ ਹੀ ਮੌਕੇ 'ਤੇ ਪਹੁੰਚਿਆ ਅਤੇ ਹੋਰ ਕਿਸੇ ਵੀ ਉਚ ਅਧਿਕਾਰੀ ਨੇ ਉਥੇ ਪਹੁੰਚਣਾ ਠੀਕ ਨਹੀਂ ਸਮਝਿਆ। ਅੱਗ ਦੀ ਸੂਚਨਾ ਦੇਣ 'ਤੇ ਫਿਰੋਜਪੁਰ ਤੋਂ ਫਾਇਰ ਬ੍ਰਿਗੇਡ ਵੀ ਆਈ ਪਰ ਉਦੋਂ ਤੱਕ ਇਹ ਵੱਡਾ ਨੁਕਸਾਨ ਹੋ ਚੁੱਕਿਆ ਸੀ। ਜਿਕਰਯੋਗ ਹੈ ਕਿ ਇਸ ਗਰੀਬ ਕਿਸਾਨ ਕੋਲ ਕੇਵਲ ਵਾਹੀ ਵਾਲੀ ਤਿੰਨ ਏਕੜ ਹੀ ਜਮੀਨ ਹੈ, ਜਿਸ ਨੂੰ ਵੀ ਅੱਗ ਲੱਗਣ ਕਾਰਨ ਪੂਰੀ ਫ਼ਸਲ ਸੜ ਕੇ ਸੁਆਹ ਗਈ ਅਤੇ ਹੁਣ ਇਸ ਕਿਸਾਨ ਕੋਲ ਖਾਣ ਲਈ ਦਾਣੇ ਤੱਕ ਵੀ ਨਹੀਂ ਬਚੇ। 

Related Articles

Back to top button