Ferozepur News
27 ਦਿਨਾਂ ਤੋਂ ਪੰਜਾਬ ਸਰਕਾਰ ਖਿਲਾਫ਼ ਕਲਮ ਛੋੜ ਹੜਤਾਲ ਤੇ ਮੁਲਾਜ਼ਮ
27 ਦਿਨਾਂ ਤੋਂ ਪੰਜਾਬ ਸਰਕਾਰ ਖਿਲਾਫ਼ ਕਲਮ ਛੋੜ ਹੜਤਾਲ ਤੇ ਮੁਲਾਜ਼ਮ
ਫਿਰੋਜ਼ਪੁਰ , 4.12.2023: ਅੱਜ ਸਾਂਝਾ ਮੁਲਾਜ਼ਮ ਮੰਚ ਦੇ ਮੁਲਾਜ਼ਮਾਂ ਦੀ ਮੁੱਖ ਖੇਤੀਬਾੜੀ ਦਫ਼ਤਰ ਫਿਰੋਜ਼ਪੁਰ ਵਿੱਚ ਸੁਖਚੈਨ ਸਿੰਘ ਪ੍ਰਧਾਨ ਕਲੈਰੀਕਲ ਯੂਨੀਅਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ—ਵੱਖ ਕੈਟਾਗਰੀਆਂ ਦੇ ਨਾਲ ਸਬੰਧਤ ਜਿਵੇਂ ਕਿ, ਖੇਤੀਬਾੜੀ ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ—ਸਬ—ਇੰਸਪੈਕਟਰ, ਕਲੈਰੀਕਲ ਸਟਾਫ, ਇੰਜ ਸ਼ਾਖਾ, ਸਟੈਟ ਵਿੰਗ, ਲੈਬਾਰਟਰੀ ਸਹਾਇਕ, ਦਰਜਾ 4 ਕਰਮਚਾਰੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਐਨ.ਪੀ.ਐਸ. ਦਾ ਵੀ ਮੁੱਦਾ ਗਰਮਾਇਆ।
ਇਸ ਮੀਟਿੰਗ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਮਨਿੰਦਰ ਸਿੰਘ, ਘੱਲ ਖੁਰਦ ਨੇ ਸਾਰੇ ਸਾਥੀਆਂ ਨੂੰ 09—12—2023 ਨੂੰ ਸੀ.ਪੀ.ਐਫ. ਦੇ ਸਬੰਧ ਵਿੱਚ ਹੋਣ ਜਾ ਰਹੀ ਮਹਾਂ ਰੈਲੀ ਵਿੱਚ ਹਿੱਸਾ ਲੈਣ ਲਈ ਕਿਹਾ। ਖੇਤੀਬਾੜੀ—ਸਬ—ਇੰਸਪੈਕਟਰ ਐਸੋਸੀਏਸ਼ਨ, ਪੰਜਾਬ ਦੇ ਪ੍ਰਧਾਨ ਨਰੇਸ਼ ਸੈਣੀ ਜੀ ਨੇ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਚੱਲ ਰਹੀ ਕਲਮਛੋੜ ਹੜਤਾਲ ਵਿੱਚ ਨਿਰੰਤਰ ਹਿੱਸਾ ਲੈਣ ਲਈ ਕਿਹਾ ਅਤੇ ਜਦ ਤੱਕ ਸਰਕਾਰ ਸਾਡੀਆਂ ਮੰਗਾ ਨਹੀਂ ਮੰਨ ਲੈਂਦੀ ਤੱਦ ਤੱਕ ਕਲਮਛੋੜ ਹੜਤਾਲ ਜਾਰੀ ਰੱਖਣ ਲਈ ਕਿਹਾ। ਇਸ ਮੀਟਿੰਗ ਵਿੱਚ ਅਸ਼ੈਲੀ ਸ਼ਰਮਾ ਜ਼ਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਅਤੇ ਫੀਲਡ ਵਰਕਰ ਯੁਨੀਅਨ ਦੇ ਪੰਜਾਬ ਪ੍ਰਧਾਨ ਕੁਲਵਿੰਦਰ ਸਿੰਘ ਇਹਨਾਂ ਸਾਰਿਆਂ ਨੇ ਵੀ ਆਪਣੇ ਆਏ ਹੋਏ ਸਾਥੀਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਸਾਰੇ ਸਾਥੀਆਂ ਨੂੰ ਸਰਕਾਰ ਵਿਰੁੱਧ ਚੱਲ ਰਹੀ ਕਲਮਛੋੜ ਹੜਤਾਲ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਲਈ ਕਿਹਾ ਅਤੇ ਇਹਨਾਂ ਸਾਥੀਆਂ ਨੇ 9—12—2023 ਨੂੰ ਸੀ.ਪੀ.ਐਫ. ਦੇ ਸਬੰਧ ਵਿੱਚ ਵਾਈ.ਪੀ.ਐਸ. ਚੋਂਕ ਮੋਹਾਲੀ ਵਿਖੇ ਪੈਨਸ਼ਨ ਬਹਾਲੀ ਲਈ ਸੂਬਾ ਪੱਧਰੀ ਮਹਾਂ ਰੈਲੀ ਵਿੱਚ ਜਾਣ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ।
ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਇਹ ਪੁਰ ਜ਼ੋਰ ਦੇਕੇ ਕਿਹਾ ਗਿਆ ਕਿ ਕੋਈ ਵੀ ਆਪਣਾ ਸਾਥੀ ਗੈਰ ਹਾਜ਼ਿਰ ਨਾਂ ਰਹੇ, ਕਿਉਂਕਿ ਸਰਕਾਰ ਨਾਂ ਤਾਂ 01—01—2004 ਤੋਂ ਬੰਦ ਕੀਤੀ ਪੈਨਸ਼ਨ ਬਹਾਲੀ ਵੱਲ ਆਉਂਦੀ ਹੈ ਅਤੇ ਨਾਂ ਹੀ ਡੀ.ਏ. ਵੱਲ ਅਤੇ ਨਾਂ ਹੀ ਬੰਦ ਕੀਤੇ ਭੱਤਿਆਂ ਵੱਲ ਆਉਂਦੀ ਹੈ। ਸਰਕਾਰ ਜਦੋਂ ਬਨਾਉਣੀ ਸੀ ਤਾ ਸਾਰਿਆਂ ਨੂੰ ਕਹਿੰਦੀ ਸੀ ਕਿ ਕਿਸੇ ਨੂੰ ਵੀ ਸੜਕਾਂ ਤੇ ਰੈਲੀਆਂ ਦੇ ਰੂਪ ਵਿੱਚ ਰੁਲਨਾਂ ਨਹੀ ਪਵੇਗਾ ਅਤੇ ਸਰਕਾਰ ਹਰ ਇੱਕ ਵਰਗ ਨਾਲ ਬੈਠ ਕੇ ਗੱਲ ਕਰੁਗੀ ਅਤੇ ਮੁਸ਼ਕਿਲਾਂ ਦਾ ਹੱਲ ਲੱਭੇਗੀ, ਪਰ 2 ਸਾਲ ਤੋਂ ਜਿਆਦਾ ਸਮਾਂ ਹੋਣ ਦੇ ਬਾਵਜੂਦ ਵੀ ਸਰਕਾਰ ਕਿਸੇ ਵੀ ਵਰਗ ਨਾਲ ਉਹ ਭਾਵੇਂ ਮੁਲਾਜ਼ਿਮ ਹੋਵੇ, ਕਿਸਾਨ ਹੋਵੇ, ਵਪਾਰੀ ਹੋਵੇ ਜਾਂ ਮਜ਼ਦੂਰ ਹੋਵੇ, ਕਿਸੇ ਵੀ ਵਰਗ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ।
ਸਰਕਾਰ ਨੇ ਮੁਲਾਜ਼ਿਮਾਂ ਨਾਲ ਕੁਝ ਮੀਟਿੰਗਾਂ ਕੀਤੀਆਂ ਹਨ, ਪਰ ਉਹ ਬੇ ਸਿੱਟਾਂ ਨਿਕਲੀਆਂ ਹਨ ਅਤੇ ਹੁਣ ਵੀ ਸਰਕਾਰ ਨੇ ਮੁਲਾਜ਼ਿਮਾਂ ਨੂੰ 05—12—2023 ਅਤੇ 07—12—2023 ਦੀ ਮੀਟਿੰਗ ਦਾ ਸਮਾਂ ਦਿੱਤਾ ਹੈ। ਜੇਕਰ ਇਹਨਾਂ ਮੀਟਿੰਗਾ ਵਿੱਚ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ 09—12—2023 ਨੂੰ ਸੀ.ਪੀ.ਐਫ. ਦੇ ਸਬੰਧ ਵਿੱਚ ਵਾਈ.ਪੀ.ਐਸ. ਚੋਂਕ ਮੋਹਾਲੀ ਵਿਖੇ ਪੈਨਸ਼ਨ ਬਹਾਲੀ ਲਈ ਸੂਬਾ ਪੱਧਰੀ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਨਿਰੰਤਰ ਚੱਲ ਰਹੀ ਕਲਮਛੋੜ ਹੜਤਾਲ ਦਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੀਟਿੰਗ ਵਿੱਚ ਸਾਰੀਆਂ ਕੈਟਾਗਿਰੀਆਂ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਇਸ ਕਲਮ ਛੋੜ ਹੜਤਾਲ ਵਿੱਚ ਉਚੇਚੇ ਤੌਰ ਤੇ ਸੂਬਾ ਪ੍ਰਧਾਨ ਨਰੇਸ਼ ਸੈਣੀ ਖੇਤੀਬਾੜੀ ਸਬ—ਇੰਸਪੈਕਟਰ ਐਸੋਸੀਏਸ਼ਨ ਪੰਜਾਬ ਅਤੇ ਕਲੈਰੀਕਲ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਵੀ ਹਾਜ਼ਿਰ ਹੋਏ ਅਤੇ ਵੱਖ ਵੱਖ ਬੁਲਾਰਿਆਂ ਨੇ ਆਏ ਹੋਏ ਸਾਥੀਆਂ ਨੂੰ ਆਪਣੇ ਸੰਬੋਧਨ ਜਰੀਏ ਸਰਕਾਰ ਦੀਆਂ ਨਾਕਾਮੀਆਂ ਅਤੇ ਨਲੈਕੀਆਂ ਬਾਰੇ ਬੜੀ ਬਰੀਕੀ ਨਾਲ ਚਾਨਣਾ ਪਾਇਆ। ਬੁਲਾਰਿਆ ਨੇ ਦੱਸਿਆ ਕਿ ਇਹ ਸਰਕਾਰ ਹਰ ਫਰੰਟ ਤੇ ਫੇਲ ਹੋ ਰਹੀ ਹੈ, ਕਿਸੇ ਵੀ ਵਰਗ ਨਾਲ ਕੀਤੇ ਵਾਦਿਆਂ ਤੇ ਖਰੀ ਨਹੀਂ ਉੱਤਰ ਰਹੀ। ਇਹ ਸਰਕਾਰ ਜ਼ਿਨਾ ਸਟੇਟਾਂ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ ਉੱਧਰ ਤੁਰੀ ਫਿਰਦੀ ਹੈ ਅਤੇ ਆਪਣੀ ਸਟੇਟ ਦਾ ਗ੍ਰਾਫ ਦਿਨੋਂ ਦਿਨ ਡਿਗਦਾ ਜਾ ਰਿਹਾ ਹੈ। ਸਰਕਾਰ ਦੇ ਨੁਮਾਂਇਦੇ ਦੂਸਰੀਆਂ ਸਟੇਟਾਂ ਵਿੱਚ ਵੱਡੇ ਵੱਡੇ ਬੈਨਰ ਅਤੇ ਹੋਲਡਿੰਗ ਲਗਾਕੇ ਲੋਕਾ ਨੂੰ ਗੁਮਰਾਹ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਾਹੀ, ਪਰ ਪੂਰਨ ਰੂਪ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣ ਲਈ 9 ਦਸਬੰਰ ਨੂੰ ਮੁਹਾਲੀ ਵਿਖੇ ਸਾਰੇ ਪੰਜਾਬ ਦੇ ਮੁਲਾਜ਼ਿਮ ਸਰਕਾਰ ਖਿਲਾਫ ਰੈਲੀ ਦੇ ਰੂਪ ਵਿੱਚ ਆਪਣਾ ਰੋਸ ਪ੍ਰਗਟ ਕਰਨ ਜਾ ਰਹੇ ਹਨ। ਜੇਕਰ ਹੁਣ ਵੀ ਸਰਕਾਰ ਕੁੰਭਕਰਨ ਦੀ ਨੀਂਦ ਤੋਂ ਨਾਂ ਜਾਗੀ ਅਤੇ ਅੱਖਾਂ ਤੇ ਬੱਜੀ ਪੱਟੀ ਨਾਂ ਖੋਲੀ ਤਾਂ ਆਉਣ ਵਾਲੇ ਸਮੇਂ ਵਿੱਚ ਸਾਰੇ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਕਲਮ ਛੋੜ ਹੜਤਾਲ ਵਿੱਚ ਸਾਰੀਆਂ ਕੈਟਾਗਰੀਆਂ ਦੇ ਕਰਮਚਾਰੀ ਹਾਜ਼ਿਰ ਸਨ।
ਸੇਵਾ ਵਿਖੇ,
ਡਾਇਰੈਕਟਰ,
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
ਐਸ.ਏ.ਐਸ. ਨਗਰ, ਖੇਤੀ ਭਵਨ, ਫੇਸ—6,
ਮੋਹਾਲੀ, ਪੰਜਾਬ।
ਪੱਤਰ ਨੰਬਰ ਮਿਤੀ
ਵਿਸ਼ਾ: ਖੇਤੀਬਾੜੀ ਉਪ—ਨਿਰੀਖਕ ਤੋਂ ਖੇਤੀਬਾੜੀ ਵਿਸਥਾਰ ਅਫ਼ਸਰ ਦੀ ਪ੍ਰਮੋਸ਼ਨ ਭੂਮੀ ਰੱਖਿਆ ਮਹਿਕਮੇ ਵਾਂਗ 20# ਕੋਟੇ ਦੇ ਮੁਤਾਬਿਕ ਰੂਲਾਂ ਵਿੱਚ ਸੋਧ ਕਰਨ ਸਬੰਧੀ।
ਹਵਾਲਾ: ਪੱਤਰ ਨੰਬਰ 24 ਮਿਤੀ 13—01—2020, ਪੱਤਰ ਨੰਬਰ 03/2023 ਮਿਤੀ 08—05—2023 ਅਤੇ ਛਸ਼:ੑ1/23 ਮਿਤੀ 18—10—2023 ਦੇ ਸਬੰਧ ਵਿੱਚ।
ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨੂੰ ਪਹਿਲਾਂ ਵੀ ਉੱਪਰ ਦਿੱਤੇ ਪੱਤਰਾਂ ਦੇ ਹਵਾਲੇ ਮੁਤਾਬਿਕ ਕਈ ਵਾਰ ਬੇਨਤੀ ਕਰ ਚੁੱਕੇ ਹਾਂ। ਆਪ ਜੀ ਨੂੰ ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਦੇ ਅਧੀਨ ਖੇਤੀਬਾੜੀ ਉਪ—ਨਿਰੀਖਕ ਦੀ ਅਸਾਮੀ ਤੇ ਕੰਮ ਕਰ ਰਹੇ ਕਰਮਚਾਰੀ ਅਗਲੀ ਪ੍ਰਮੋਸ਼ਨ ਖੇਤੀਬਾੜੀ ਵਿਸਥਾਰ ਅਫ਼ਸਰ ਦੀ ਭੂਮੀ ਰੱਖਿਆ ਮਹਿਕਮੇ ਵਾਂਗ 20# ਕੋਟੇ ਦੇ ਮੁਤਾਬਿਕ ਬਣਦੀ ਲੈਣਾ ਚਾਹੁੰਦੇ ਹਨ। ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਭੂਮੀ ਰੱਖਿਆ ਮਹਿਕਮੇ ਵਾਂਗ ਰੂਲਾਂ ਵਿੱਚ ਸੋਧ ਅਜੇ ਤੱਕ ਨਹੀਂ ਕੀਤੀ ਗਈ, ਸੋ ਸਰਕਾਰ ਨੂੰ ਆਪ ਵੱਲੋਂ ਕੇਸ ਤਿਆਰ ਕਰਕੇ ਆਪ ਜੀ ਵੱਲੋਂ 20# ਕੋਟੇ ਦੀ ਸਿਫਾਰਿਸ਼ ਕਰਕੇ ਭੇਜੀ ਜਾਵੇ, ਤਾਂ ਜੋ ਭੂਮੀ ਰੱਖਿਆ ਮਹਿਕਮੇ ਵਾਂਗ ਰੂਲਾਂ ਵਿੱਚ ਸੋਧ ਹੋ ਸਕੇ ਅਤੇ ਸਾਡੀ ਅਗਲੀ ਪ੍ਰਮੋਸ਼ਨ ਦਾ ਚੈਨਲ ਖੁੱਲ ਸਕੇ ਅਤੇ ਸਾਨੂੰ ਅਗਲੀ ਪ੍ਰਮੋਸ਼ਨ ਖੇਤੀਬਾੜੀ ਵਿਸਥਾਰ ਅਫ਼ਸਰ ਦੀ ਮਿਲ ਸਕੇ। ਕਿਰਪਾ ਕਰਕੇ ਸਾਡੀ ਬੇਨਤੀ ਨੂੰ ਸਵਿਕਾਰ ਕੀਤਾ ਜਾਵੇ ਅਤੇ ਸਾਡੇ ਰੂਲਾਂ ਵਿੱਚ ਸੋਧ ਕਰਨ ਦੇ ਲਈ ਸਰਕਾਰ ਨੂੰ ਪੁਰਜੋਰ ਸਿਫਾਰਿਸ਼ ਕਰਕੇ ਭੇਜੀ ਜਾਵੇ ਤਾਂ ਜੋ ਰੂਲਾਂ ਵਿੱਚ ਸੋਧ ਹੋ ਸਕੇ ਅਤੇ ਸਾਡੀ ਅਗਲੀ ਬਣਦੀ ਪ੍ਰਮੋਸ਼ਨ ਸਾਨੂੰ ਮਿਲ ਸਕੇ। ਰੂਲਾਂ ਦੀ ਕਾਪੀ ਪਹਿਲਾਂ ਹੀ ਆਪ ਜੀ ਨੂੰ 27—10—2023 ਨੂੰ ਪੱਤਰ ਨਾਲ ਨੱਥੀ ਕਰਕੇ ਭੇਜੀ ਜਾ ਚੁੱਕੀ ਹੈ।
ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ ਜੀ।
ਧੰਨਵਾਦ ਸਾਹਿਤ