Ferozepur News
26 ਅਕਤੂਬਰ ਤੱਕ ਦਫਤਰੀ ਕਾਮਿਆਂ ਵੱਲੋ ਰੱਖਿਆ ਜਾਵੇਗਾ ਕੰਮ-ਕਾਜ ਠੱਪ
26 ਅਕਤੂਬਰ ਤੱਕ ਦਫਤਰੀ ਕਾਮਿਆਂ ਵੱਲੋ ਰੱਖਿਆ ਜਾਵੇਗਾ ਕੰਮ-ਕਾਜ ਠੱਪ
ਫਾਜ਼ਿਲਕਾ 19 ਅਕਤੂਬਰ, 2022: ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ ਮਿਤੀ 10 ਅਕਤੂਬਰ ਤੋਂ 15 ਅਕਤੂਬਰ 2022 ਤੱਕ ਕੰਪਿਉਟਰ ਬੰਦ, ਕਲਮ ਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ 19 ਅਕਤੂਬਰ ਤਕ ਵਧਾ ਦਿੱਤਾ ਗਿਆ ਸੀ। ਸਰਕਾਰ ਵੱਲੋਂ ਮੰਗਾਂ ਸਬੰਧੀ ਕੋਈ ਮੀਟਿੰਗ ਨਾ ਮਿਲਣ ਕਰ ਕੇ ਅਤੇ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਰਕੇ ਸੂਬਾ ਬਾਡੀ ਵੱਲੋਂ ਹੜ੍ਤਾਲ ਨੂੰ 26 ਅਕਤੂਬਰ ਤਕ ਵਧਾ ਦਿੱਤਾ ਗਿਆ ਹੈ। ਇਸ ਸੰਬੰਧੀ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਫ਼ਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਨੂੰ ਹੜਤਾਲ ਦੇ ਵਾਧੇ ਸਬੰਧੀ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼, ਪ੍ਰਧਾਨ ਡੀ.ਸੀ. ਦਫਤਰ ਯੁਨੀਅਨ ਸ੍ਰੀ ਅਸ਼ੋਕ ਕੁਮਾਰ ਸਮੇਤ ਯੁਨੀਅਨ ਦੇ ਹੋਰਨਾ ਆਗੂਆਂ ਨੇ ਦੱਸਿਆ ਕਿ 26 ਅਕਤੂਬਰ ਤੱਕ ਦਫਤਰੀ ਕਾਮਿਆਂ ਵੱਲੋਂ ਕੰਪਿਊਟਰ ਬੰਦ, ਕਲਮਛੋੜ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਨਾ ਕਰਨ ਸੰਬੰਧੀ ਅਤੇ ਮੀਟਿੰਗ ਦਾ ਸਮਾਂ ਨਾ ਦੇਣ ਕਰ ਕੇ ਹਡ਼ਤਾਲ ਨੂੰ ਜਾਰੀ ਰੱਖਿਆ ਗਿਆ ਹੈ।